ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/259

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿਧਾਂਤ ਦੀ ਲੌੜ ਬਹੁਤ ਜ਼ਿਆਦਾ ਸੀ। ਇਸਲਈ ਉਭਰ ਰਹੀ ਮਾਰਕਸਵਾਦੀ ਫ਼ਿਲਾਸਫ਼ੀ ਪ੍ਰੋਲਤਾਰੀਆਂ ਦੀ ਇਨਕਲਾਬੀ ਲਹਿਰ ਦੇ ਹਿੱਤ ਪੂਰਦੀ ਸੀ।

ਪਰ ਫ਼ਿਲਾਸਫ਼ੀ ਨਵੇਂ ਅਤੇ ਉਚੇਰੇ ਪੜਾਅ ਉਤੇ ਕਦੀ ਨਾ ਪੁੱਜ ਸਕਦੀ, ਜੇ ਨਾਲ ਇਹ ਹਕੀਕਤ ਨਾ ਹੁੰਦੀ ਕਿ ਸਮੁੱਚੇ ਤੌਰ ਉਤੇ ਵਿਗਿਆਨ ਦੇ ਵਿਕਾਸ ਨੇ ਦਾਰਸ਼ਨਿਕ ਸਮਾਨੀਕਰਨਾਂ ਲਈ ਉਚਿਤ ਭਰਪੂਰ ਮਸਾਲਾ ਦੇ ਦਿਤਾ ਸੀ। ਅੱਧ ਉਨ੍ਹੀਵੀਂ ਸਦੀ ਤੱਕ ਪ੍ਰਕਿਰਤਕ ਵਿਗਿਆਨ ਵਿਚ ਕੀਤੀਆਂ ਜਾ ਚੁੱਕੀਆਂ ਲੱਭਤਾਂ ਨੇ ਪ੍ਰਕਿਰਤੀ ਦੀ ਉਸ ਵਿਆਖਿਆ ਲਈ ਪੱਕਾ ਆਧਾਰ ਤਿਆਰ ਕਰ ਦਿਤਾ, ਜਿਸਨੂੰ ਮਗਰੋਂ ਸੰਬਾਦਕ-ਪਦਾਰਥਵਾਦ ਵਜੋਂ ਜਾਣਿਆ ਜਾਣ ਲੱਗਾ।

ਉਦੋਂ ਤੱਕ ਸਮਾਜਕ ਵਿਗਿਆਨਾਂ ਵਿਚ ਵੀ ਵੱਡੀਆਂ ਤਬਦੀਲੀਆਂ ਵਾਪਰ ਚੁੱਕੀਆਂ ਸਨ। ਪ੍ਰਗਤੀਸ਼ੀਲ ਬੁਰਜੂਆ ਸਿਧਾਂਤਕਾਰਾਂ ਨੇ ਸਮਾਜ ਵਿਚ ਚੱਲ ਰਹੇ ਪਦਾਰਥਕ ਅਮਲਾਂ ਉਪਰ, ਸਮਾਜ ਦੀ ਸ਼ਰੇਣੀਆਂ ਵਿਚ ਵੰਡ ਨਾਲ ਅਤੇ ਸ਼ਰੇਣੀ ਘੋਲ ਨਾਲ ਪੈਦਾ ਹੋਣ ਵਾਲੇ ਮਸਲਿਆਂ ਉਪਰ ਧਿਆਨ ਕੇਂਦਰਿਤ ਕੀਤਾ ਹੋਇਆ ਸੀ, ਅਤੇ ਉਹ ਸੌਖੀ ਤਰ੍ਹਾਂ ਹੀ ਬੁਰਜੂਆ ਪ੍ਰਬੰਧ ਦੀ ਆਲੋਚਨਾ ਕਰ ਰਹੇ ਸਨ। ਅੰਗ੍ਰੇਜ਼ ਰਾਜਸੀ ਅਰਥ--ਵਿਗਿਆਨੀਆਂ, ਐਡਮ ਸਮਿੱਥ ਅਤੇ ਡੇਵਿਡ ਰਿਕਾਰਡੋ ਨੇ ਕਦਰ ਦੇ ਕਿਰਤ ਸਿਧਾਂਤ ਦੀ ਨੀਂਹ ਰੱਖੀ। ਯੂਟੋਪੀਆਈ ਸੋਸ਼ਲਿਸਟਾਂ ਕਲੋਦ ਸਾਂ-ਸੀਮੋਂ, ਚਾਰਲ ਫ਼ੋਰੀਏ ਅਤੇ ਰਾਬਰਟ ਓਵਨ ਵਲੋਂ ਪੇਸ਼ ਕੀਤੇ ਗਏ ਵਿਚਾਰ ਵੀ ਮਾਰਕਸਵਾਦੀ ਫ਼ਿਲਾਸਫ਼ੀ ਦੇ ਰੂਪ ਧਾਰਨ ਲਈ ਮਹਤਵਪੂਰਨ ਸਨ। ਭਾਵੇਂ ਉਹ ਭਵਿੱਖ ਵਿਚਲ ਸਮਾਜ ਤੱਕ ਪੁੱਜਣ ਦੇ ਠੋਸ ਰਸਤੇ ਨਹੀਂ ਸਨ ਜਾਣਦੇ ਅਤੇ ਇਨਕਲਾਬੀ ਤਬਦੀਲੀ ਦੇ ਰਾਹ ਨੂੰ ਰੱਦ ਕਰਦੇ ਸਨ, ਉਹਨਾਂ ਵਲੋਂ ਸਰਮਾਇਦਾਰੀ ਦੀ ਤਬਾਹਕੂਨ ਆਲੌਚਨਾ ਅਤੇ ਭਵਿੱਖ

੨੫੭