ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/258

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਾ ਸ਼ਬਦ ਕਿਹਾ ਸੀ। ਪਹਿਲੀ ਮਜ਼ਦੂਰ ਪਾਰਟੀ ਨੇ ਇਸ ਲਹਿਰ ਦੇ ਅੰਦਰ ਹੀ ਰੂਪ ਧਾਰਿਆ ਅਤੇ ਰਾਜਸੀ ਮੰਗਾਂ ਸੂਤ੍ਰਿਤ ਕੀਤੀਆਂ ਗਈਆਂ।

ਇਹ ਕੋਈ ਮੌਕਾਮੇਲ ਨਹੀਂ ਸੀ ਕਿ ਮਾਰਕਸਵਾਦ ਜਰਮਨੀ ਵਿਚ ਪੈਦਾ ਹੋਇਆ। ਉਥੇ, ਮਾਰਕਸ ਅਤੇ ਏਂਗਲਜ਼ ਦੀ ਜਨਮ--ਭੂਮੀ ਵਿਚ ਜਮਾਤੀ ਵਿਰੋਧਤਾਈਆਂ ਖ਼ਾਸ ਕਰਕੇ ਤੀਖਣ ਸਨ; ਜਰਮਨੀ ਬੁਰਜੂਆ ਇਨਕਲਾਬ ਦੀ ਪੂਰਵ-ਸੰਧਿਆਂ ਉਤੇ ਖੜਾ ਸੀ। ਪ੍ਰੋਲਤਾਰੀਆਂ ਦੀ ਗਿਣਤੀ ਕਾਫ਼ੀ ਸੀ ਅਤੇ ਇਹ ਪਹਿਲਾਂ ਹੀ ਆਪਣੀਆਂ ਸ਼ਰੇਣੀ ਮੰਗਾਂ ਲੈ ਕੇ ਨਿੱਤਰ ਰਹੇ ਸਨ। ਐਸੇ ਹਾਲਾਤ ਪੈਦਾ ਹੋ ਰਹੇਂ ਸਨ ਜਿਹੜੇ ਸਿਰ ਉਤੇ ਖੜੇ ਬੁਰਜੂਆ ਇਨਕਲਾਬ ਦੇ ਦੌਰਾਨ ਪ੍ਰੋਲਤਾਰੀਆਂ ਦੇ ਸ਼ਰੇਣੀ ਘੋਲ ਦੇ ਤੇਜ਼ ਰੌਣ ਵਿਚ ਸਹਾਈ ਹੁੰਦੇ--ਪਿਛਲੇ ਬੁਰਜੂਆ ਇਨਕਲਾਬਾਂ ਵਿਚ ਇਹੋ ਜਿਹੀਆਂ ਹਾਲਤਾਂ ਕਦੀ ਵੀ ਮੌਜੂਦ ਨਹੀਂ ਸਨ। ਇਹਨਾਂ ਸਾਰੇ ਲੱਛਣਾਂ ਨੇ ਜਰਮਨੀ ਨੂੰ ਮਾਰਕਸਵਾਦ ਦਾ ਪੰਘੂੜਾ ਬਣਾ ਦਿਤਾ, ਜਿਹੜਾ ਸਾਰੇ ਯੂਰਪੀ ਦੇਸਾਂ ਵਿਚ ਸਰਮਾਇਦਾਰੀ ਅਤੇ ਸ਼ਰੇਣੀ ਘੋਲ ਦੇ ਵਿਕਾਸ ਵਲੋਂ ਇਤਿਹਾਸਕ ਤੌਰ ਉਤੇ ਤਿਆਰ ਕੀਤਾ ਗਿਆ ਸੀ।

ਇਸਤਰ੍ਹਾਂ ਅਸੀਂ ਨਿਸਚਿਤ ਕੀਤਾ ਹੈ ਕਿ ਮਜ਼ਦੂਰ ਜਮਾਤ ਨੇ ਰਾਜਨੀਤਕ ਘੋਲ ਕਿਸੇ ਇਕ ਦੇਸ ਵਿਚ ਨਹੀਂ, ਸਗੋਂ ਸਾਰੇ ਦੇਸਾਂ ਵਿਚ, ਜਿਥੇ ਸਰਮਾਇਦਾਰੀ ਸਥਾਪਤ ਹੋ ਰਹੀ ਸੀ, ਸ਼ੁਰੂ ਕੀਤੇ। ਪਰ, ਪ੍ਰੋਲਤਾਰੀਆਂ ਕੋਲ ਘੋਲ ਦਾ ਕੋਈ ਸਪਸ਼ਟ ਪ੍ਰੋਗਰਾਮ ਨਹੀਂ ਸੀ, ਅਤੇ ਇਹ ਸਭ ਤੋਂ ਮਹਤਵਪੂਰਨ ਕਾਰਨ ਸੀ ਕਿ ਇਹ ਕਿਉ ਅਸਫ਼ਲ ਰਹੇ। ਇਹੋ ਜਿਹੇ ਪ੍ਰੋਗਰਾਮ ਦੀ ਅਣਹੋਂਦ ਮਜ਼ਦੂਰਾਂ ਦੀ ਜਥੇਬੰਦਕਤਾ ਨੂੰ ਕਮਜੋਰ ਕਰਦੀ ਸੀ, ਅਤੇ ਕਦੀ ਕਦੀ ਸਗੋਂ ਕਾਰਵਾਈਆਂ ਵਿਚ ਸ਼ਮਲ ਲੌਕਾਂ ਵਿਚਕਾਰ ਅਸੂਲ ਦੇ ਮਸਲਿਆਂ ਉਤੇ ਮੱਤਭੇਦ ਪੈਦਾ ਕਰ ਦੇਂਦੀ ਸੀ। ਇਨਕਲਾਬੀ

੨੫੬