ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/257

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚ ਬੱਚੇ ਵੀ ਸ਼ਾਮਲ ਸਨ, ਦੀ ਲੁੱਟ-ਖਸੁੱਟ ਉਤੇ ਕੋਈ ਕਾਨੂੰਨੀ ਬੰਦਸ਼ ਨਹੀਂ ਸੀ। ਪਰ ਪ੍ਰੋਲਤਾਰੀ ਸਿਰਫ਼ ਇਕ "ਦੁੱਖ ਭੋਗ ਰਹੀ" ਸ਼ਰੇਣੀ ਨਹੀਂ, ਇਹ "ਘੋਲ ਕਰਨ ਵਾਲੀ" ਸ਼ਰੇਣੀ ਵੀ ਹੈ। ਲੈਨਿਨ ਅਨੁਸਾਰ, "ਪ੍ਰੋਲਤਾਰੀਆਂ ਦੀ ਅਪਮਾਣਜਨਕ ਆਰਥਕ ਹਾਲਤ ਹੀ ਹੈ ਜਿਹੜੀ ਇਹਨਾਂ ਨੂੰ ਅਰੁਕ ਤੌਰ ਉਤੇ ਅੱਗੇ ਧੱਕਦੀ ਅਤੇ ਆਪਣੀ ਅੰਤਮ ਮੁਕਤੀ ਲਈ ਲੜਣ ਵਾਸਤੇ ਮਜਬੂਰ ਕਰਦੀ ਹੈ।"* ਗਿਣਤੀ ਵਿਚ ਵੀ ਅਤੇ ਗੁਣ ਵਿਚ ਵੀ ਪ੍ਰੋਲਤਾਰੀਆਂ ਦਾ ਵਾਧਾ ਹੋ ਰਿਹਾ ਸੀ, ਅਤੇ ਸਾਮੰਤਵਾਦ ਦੇ ਖ਼ਿਲਾਫ਼ ਘੋਲ ਵਿਚ ਆਪਣੇ ਖੁਦਗਰਜ਼ ਹਿੱਤਾਂ ਨੂੰ ਪਰਾਪਤ ਕਰਨ ਲਈ ਬੁਰਜੂਆਜ਼ੀ ਇਸਦੀ ਸਹਾਇਤਾ ਲੈਣ ਲਈ ਮਜਬੂਰ ਸੀ। ਪਰ ਰਾਜਸੀ ਘੋਲ ਵਿਚ ਸ਼ਾਮਲ ਹੋਣ ਦਾ ਤਜਰਬਾ ਖ਼ੁਦ ਪ੍ਰੋਲਤਾਰੀਆਂ ਲਈ ਵੀ ਲਾਹੇਵੰਦਾ ਸਾਬਤ ਹੋਇਆ।

ਉਨ੍ਹੀਵੀਂ ਸਦੀ ਦੇ ਪਹਿਲੇ ਅੱਧ ਵਿਚ, ਪ੍ਰੋਲਤਾਰੀ ਸਵੈਧੀਨ ਰਾਜਨੀਤਕ ਸ਼ਕਤੀ ਵਜੋਂ ਸਾਮ੍ਹਣੇ ਆਏ। ਮਜ਼ਦੂਰ ਜਮਾਤ ਦੀਆਂ ਸਭ ਤੋਂ ਸ਼ਕਤੀਸ਼ਾਲੀ ਕਾਰਵਾਈਆਂ ਸਨ: ਫ਼ਰਾਂਸ ਵਿਚ ੧੮੩੧ ਅਤੇ ੧੮੩੪ ਵਿਚ ਲਿਓਨਜ਼ ਦੇ ਜੁਲਾਹਿਆਂ ਦੀਆਂ ਬਗ਼ਾਵਤਾਂ, ਜਰਮਨੀ ਵਿਚ ੧੮੪੪ ਵਿਚ ਸਿਲੋਸੀਆ ਦੇ ਜੁਲਾਹਿਆਂ ਦੀਆਂ ਬਗ਼ਾਵਤਾਂ, ਅਤੇ ੧੮੩੦ਵਿਆਂ ਤੋਂ ੧੮੫੦ਵਿਆਂ ਤੱਕ ਇੰਗਲੈਂਡ ਵਿਚ ਚਾਰਟਿਸਟ ਲਹਿਰ। ਚਾਰਟਿਜ਼ਮ ਪ੍ਰੌਲਤਾਰੀਆਂ ਵਲੋਂ ਕਦੀ ਵੀ ਕੀਤੀ ਗਈ ਸਭਤੋਂ ਪਹਿਲੀ ਸਚਮੁਚ ਦੀ ਜਨਤਕ ਅਤੇ ਰਾਜਨੀਤਕ ਤੌਰ ਉਤੇ ਵਿਲੱਖਣ ਕਾਰਵਾਈ ਸੀ। ਲੈਨਿਨ ਨੇ ਇਸਨੂੰ ਮਾਰਕਸਵਾਦ ਦੀ ਤਿਆਰੀ, ਇਸਤੋਂ ਤੁਰਤ ਪਹਿਲਾਂ


————————————————————

*ਵ. ਇ. ਲੈਨਿਨ, "ਫ਼ਰੈਡਰਿਕ ਏਂਗਲਜ਼", ਕਿਰਤ ਸੰਗ੍ਰਹਿ, ਸੈਂਚੀ ੨, ਸਫ਼ਾ ੨੨।

੫੨੫