ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/256

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਾ ਕੰਮ ਦੇ ਸਕਦਾ ਹੈ। ਇਹ ਸੰਸਾਰ ਸਭਿਅਤਾ ਦੀ ਸ਼ਾਹਰਾਹ ਉਤੇ ਪਰਗਟ ਹੋਇਆ ਅਤੇ ਸਮਾਜ ਦੇ ਪਿਛਲੇ ਸਾਰੇ ਵਿਗਾਸ ਨੇ ਇਸਨੂੰ ਤਿਆਰ ਕੀਤਾ। ਇਸਨੂੰ ਸਮਾਜੀ-ਆਰਥਕ, ਰਾਜਨੀਤਕ, ਦਾਰਸ਼ਨਿਕ, ਸਿਧਾਂਤਕ ਅਤੇ ਵਿਗਿਆਨਕ ਹਾਲਤਾਂ ਦੇ ਆਧਾਰ ਉਤੇ ਸੂਤ੍ਰਿਤ ਕੀਤਾ ਗਿਆ; ਕਾਰਲ ਮਾਰਕਸ ਅਤੇ ਫ਼ਰੈਡਰਿਕ ਏਂਗਲਜ਼ ਦੀਆਂ ਨਿੱਜੀ ਖਾਸੀਅਤਾਂ ਵੀ ਭਾਰੀ ਮਹੱਤਾ ਰੱਖਦੀਆਂ ਸਨ।

ਇਹ ਕਿਸ ਤਰ੍ਹਾਂ ਦਾ ਦੌਰ ਸੀ ਜਿਸਨੇ ਮਾਰਕਸਵਾਦੀ ਫ਼ਿਲਾਸਫ਼ੀ ਨੂੰ ਜਨਮ ਦਿਤਾ? ਮਾਰਕਸਵਾਦ ਨੇ ਅੱਧ-੧੮੪੦ ਵਿਆਂ ਵਿਚ ਰੂਪ ਧਾਰਿਆ, ਜਦੋਂ ਯੂਰਪ ਵਿਚ ਸਰਮਾਇਦਾਰੀ ਸਥਾਪਤ ਹੋਂ ਰਹੀ ਸੀ। ਬੁਰਜੂਆ ਇਨਕਲਾਬ ਪਹਿਲਾਂ ਹੀ ਨੀਦਰਲੈਂਡਜ਼, ਬਰਤਾਨੀਆ ਅਤੇ ਫ਼ਰਾਂਸ ਨੂੰ ਹਿਲਾ ਚੁੱਕੇ ਸਨ। ਇਹਨਾਂ ਵਿਚ ਮਜ਼ਦੂਰ ਜਮਾਤ ਨੇ ਮਹਾਨ ਰੋਲ ਅਦਾ ਕੀਤਾ ਸੀ, ਪਰ ਅਜੇ ਸਵੈਧੀਨ ਰਾਜਨੀਤਕ ਸ਼ਕਤੀ ਵਜੋਂ ਨਹੀਂ। ਇਹ ਬੁਰਜੂਆਜ਼ੀ ਦੇ ਦੁਸ਼ਮਨਾਂ, ਸਾਮੰਤੀ ਸ਼ਾਹਾਂ ਦੇ ਖ਼ਿਲਾਫ਼ ਆਪਣੇ ਕੱਟੜ ਦੁਸ਼ਮਨ--ਬੁਰਜੂਆਜ਼ੀ ਦੇ ਨਾਲ ਰਲ ਕੇ ਲੜੀ ਸੀ। ਬੁਰਜੂਆਜ਼ੀ ਨੇ ਇਹਨਾਂ ਇਨਕਲਾਬਾਂ ਦੇ ਸਿੱਟਿਆਂ ਤੋ ਉਠਾਇਆ। ਸਾਮੰਤਵਾਦ ਦੇ ਖਾਤਮੇ, ਹਰਿ ਦੀ ਸਰਮ ਹੋਣ ਅਤੇ ਕਿਰਤ ਉਤਪਾਦਕਤਾ ਦੇ ਵਧਣ ਤੋਂ ਮਗਰੋ, ਬੁਰਜੁਆਂ ਤਰੱਕੀ ਦਾ ਵਿਰੋਧਾਤਮਕ ਖ਼ਾਸਾ ਦਿਨੋ ਦਿਨ ਵਧੇਰੇ ਪ੍ਰਤੱਖ ਹੁੰਦਾ ਗਿਆ: ਇਹ ਇਕ ਪਾਸੇ ਧਨ ਅਤੇ ਦੂਜੇ ਪਾਸੇ ਕੰਗਾਲੀ ਦੇ ਇਕੱਤ੍ਰਿਤ ਹੋਣ ਵਿਚ ਸਾਕਾਰ ਹੋਈ। ਭਾਵੇਂ ਉਸ ਸਮੇਂ ਸਰਮਾਇਦਾਰੀ ਅਜੇ ਵੀ ਵਧ ਰਹੀ ਸੀ, ਬਹ-ਉਤਪਾਦਨ ਦੇ ਸੰਕਟ ਵਾਪਰਣੇ ਸੁਰੂ ਹੋ ਗਏ ਅਤੇ ਬੇਰੁਜ਼ਗਾਰੀ ਵਧ ਗਈ। ਛੋਟੇ ਕਿਸਾਨ ਤਬਾਰ ਹੋ ਗਏ, ਅਤੇ ਮਜ਼ਦੂਰ ਜਮਾਤ ਦੀਆਂ ਸਫ਼ਾਂ ਵਿਚ ਵਾਧਾ ਕਰਨ ਲੱਗੇ। ਮਜ਼ਦੂਰਾਂ ਅਤੇ ਉਹਨਾਂ ਦੇ ਪਰਵਾਰਾਂ ਦੇ ਜੀਆਂ, ਜਿਨ੍ਹਾਂ

੨੫੪