ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/255

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੀਤੇ ਦੀ ਠੀਕ ਵਿਆਖਿਆ ਦੀ ਸੰਭਾਵਨਾ ਨੂੰ ਭਵਿੱਖ ਬਾਰੇ ਪੇਸ਼ਗੋਈ ਨਾਲ ਮੇਲਦੀ ਹੈ, ਨਾਲ ਹੀ ਉਨੱਤ, ਪ੍ਰਗਤੀਸ਼ੀਲ ਸਮਾਜਕ ਤਬਕਿਆਂ ਦੇ, ਪਹਿਲੀ ਥਾਂ ਉਤੇ ਮਜਦੂਰ ਜਮਾਤ ਦੇ ਹਿਤਾਂ ਨੂੰ ਪਰਗਟ ਕਰਦੀ ਹੈ।

ਮਾਰਕਸਵਾਦ ਆਪਣੇ ਜਮਾਤੀ ਖ਼ਾਸੇ ਨੂੰ ਲੁਕਾਉਣ ਦੀ ਕੋਸ਼ਿਸ਼ ਨਹੀਂ ਕਰਦਾ, ਸਗੋਂ ਇਸ ਵਿਚ "ਇਕ ਤਰ੍ਹਾਂ ਨਾਲ, ਧੀਰ ਲੈਣਾ ਸ਼ਾਮਲ ਹੈ, ਅਤੇ ਇਹ ਘਟਨਾਵਾਂ ਦੇ ਕਿਮੇ ਵੀ ਮੁਲਾਂਕਣ ਵਿਚ ਨਿਸਚਿਤ ਸਮਾਜਕ ਗਰੁੱਪ ਦੇ ਦ੍ਰਿਸ਼ਟੀਕੌਨ ਨੂੰ ਸਿੱਧਾ ਅਤੇ ਖੁਲ੍ਹਮ-ਖੁਲ੍ਹਾ ਅਪਣਾਉਣ ਦਾ ਆਦੇਸ਼ ਦੇਂਦਾ ਹੈ।"* ਪ੍ਰੋਲਤਾਰੀ ਫ਼ਿਲਾਸਫ਼ੀ ਨੂੰ ਆਪਣੇ ਸਿਧਾਂਤਕ "ਹਥਿਆਰ" ਵਜੋ ਦੇਖਦੇ ਹਨ। ਇਸਤਰ੍ਹਾਂ ਫ਼ਿਲਾਸਫ਼ੀ ਸਮਾਜ ਦੀ ਕਾਇਆ-ਕਲਪ ਦੀ ਸਿਧਾਂਤਕ ਨੀਂਹ ਬਣ ਜਾਂਦੀ ਹੈ। ਮਾਰਕਸਵਾਦ-ਲੈਨਿਨਵਾਦ ਦੀ ਫ਼ਿਲਾਸਫ਼ੀ, ਸੰਬਾਦਕ ਅਤੇ ਇਤਿਹਾਸਕ ਪਦਾਰਥਵਾਦ, ਬਿਲਕੁਲ ਇਸਤਰ੍ਹਾਂ ਦੀ ਹੀ ਫ਼ਿਲਾਸਫ਼ੀ ਹੈ। "ਮਾਰਕਸ ਦੀ ਫ਼ਿਲਾਸਫ਼ੀ," ਲੈਨਿਨ ਨੇ ਲਿਖਿਆ ਸੀ, "ਪੂਰਨ ਦਾਰਸ਼ਨਿਕ ਪਦਾਰਥਵਾਦ ਹੈ ਜਿਸਨੇ ਮਨੁੱਖਤਾ ਨੂੰ, ਅਤੇ ਖ਼ਾਸ ਕਰਕੇ ਮਜ਼ਦੂਰ ਜਮਾਤ ਨੂੰ, ਗਿਆਨ ਦਾ ਸ਼ਕਤੀਸ਼ਾਲੀ ਹਥਿਆਰ ਦਿਤਾ ਹੈ।"**

ਮਾਰਕਸਵਾਦ ਦਾ ਉਦਭਵ ਆਪਣੇ ਆਪ ਵਿਚ ਫ਼ਿਲਾਸਫ਼ੀ ਅਤੇ ਸਮਾਜਕ ਜੀਵਨ ਵਿਚਕਾਰ ਡੂੰਘੇ ਸੰਬੰਧ ਦੀ ਇਕ ਉਦਾਹਰਣ

————————————————————

*ਵ. ਇ. ਲੈਨਿਨ, "ਨਰੋਦਫਾਦ ਦਾ ਆਰਥਕ ਵਸਤੂ ਅਤੇ ਮਿ. ਸਤਰੂਵੇ ਦੀ ਪੁਸਤਕ ਵਿਚ ਇਸਦੀ ਆਲੌਚਨਾ", ਕਿਰਤ ਸੰਗ੍ਰਹਿ, ਸੈਂਚੀ ੧, ਪ੍ਰਗਤੀ ਪ੍ਰਕਾਸ਼ਨ, ਮਾਸਕੋ, ੧੯੭੭, ਸਫਾ ੪੦੧।

**ਵ.ਇ. ਲੈਨਿਨ "ਮਾਰਕਸਵਾਦ ਦੇ ਤਿੰਨੇ ਸੌਮੇਂ ਅਤੇ ਤਿੰਨ ਅੰਗ", ਕਿਰਤ ਸੰਗ੍ਰਹਿ, ਸੈਂਚੀ ੧੯, ਸਫਾ ੨੫।

੨੫੩