ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/254

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰਤਿਬਿੰਬਤ ਹੁੰਦਾ ਹੈ, ਅਤੇ ਸਮਾਜ ਦੇ ਵਿਕਾਸ ਦੇ ਪੜਾਅ ਉਪਰ ਦਾਰਸ਼ਨਿਕ ਸਮੱਸਿਆਵਾਂ ਦੇ ਵਿਗਾਸ ਦੀ ਨਿਰਭਰਤਾ ਉਤੇ ਚਾਨਣ ਪਾਇਆ ਜਾਏ।

ਤਾਂ ਕਿ ਫ਼ਿਲਾਸਫ਼ੀ ਨੂੰ ਵਿਗਿਆਨਕ ਸਮਝਿਆ ਜਾਏ, ਇਸ ਵਾਸਤੇ ਜ਼ਰੂਰੀ ਹੈ ਕਿ ਇਹ ਭੂਤ ਅਤੇ ਵਰਤਮਾਨ ਦੌਹਾਂ ਦੀ ਠੀਕ ਠੀਕ ਵਿਆਖਿਆ ਕਰੇ--ਬੀਤੇ ਦੇ ਕ੍ਰਝ ਫ਼ਿਲਾਸਫ਼ਰ ਤਾਂ ਸਗੋਂ ਇਸਨੂੰ ਫ਼ਿਲਾਸਫ਼ੀ ਦਾ ਇਕੋ ਇਕ ਪ੍ਰਕਾਰਜ ਸਮਝਦੇ ਸਨ । ਉਦਾਹਰਣ ਵਜੋਂ, ਹੀਗਲ ਲਿਖਦਾ ਹੈ ਕਿ ਫ਼ਿਲਾਸਫ਼ਰ ਉਸ ਚੀਜ਼ ਨੂੰ ਸਮਝ ਸਕਦਾ ਹੈ ਜਿਹੜੀ ਪਹਿਲਾਂ ਹੀ ਵਾਪਰ ਚੁੱਕੀ ਹੈ, ਜਿਹੜੀ ਬੀਤੇ ਨਾਲ ਸੰਬੰਧ ਰੱਖਦੀ ਹੈ। ਫ਼ਿਲਾਸਫ਼ੀ ਹਮੇਸ਼ਾ ਘਟਣਾ ਦੇ ਵਾਪਰ ਜਾਣ ਤੋਂ ਪਿਛੋਂ ਹੀ ਆਪਣੇ ਉਪਦੇਸ਼ ਲੈ ਕੇ ਆਉਂਦੀ ਹੈ।

ਪਰ ਕਿਸੇ ਵਿਗਿਆਨਕ ਸਿਧਾਂਤ ਨੂੰ ਸਿਰਫ਼ ਉਸ ਗੱਲ ਦੀ ਵਿਆਖਿਆ ਨਹੀਂ ਕਰਨੀ ਚਾਹੀਦੀ ਜਿਹੜੀ ਪਹਿਲਾਂ ਹੀ ਵਾਪਰ ਚੁੱਕੀ ਹੈ, ਇਸਨੂੰ ਭਵਿੱਖ ਨੂੰ ਵੀ ਅਗੇਤਾ ਦੇਖਣ ਦੇ ਸਮਰੱਥ ਹੋਣਾ ਚਾਹੀਦਾ ਹੈ। ਸਚਮੁਚ ਦੀ ਵਿਗਿਆਨਕ ਫ਼ਿਲਾਸਫ਼ੀ ਤੋਂ ਐਸਾ ਕਰਨ ਦੇ ਵੀ ਸਮਰੱਥ ਹੋਣ ਦੀ ਮੰਗ ਕੀਤੀ ਜਾਂਦੀ ਹੈ। ਹੀਗਲ ਦੇ ਇਕ ਚੇਲੇ ਨੇ ਫ਼ਿਲਾਸਫ਼ੀ ਦੇ ਮੰਤਵ ਬਾਰੇ ਆਪਣੇ ਸ਼ੁਰੂ ਦੇ ਸੰਕਲਪ ਦੀ ਵਿਆਖਿਆ ਇਸਤਰ੍ਹਾਂ ਨਾਲ ਕੀਤੀ: "ਫ਼ਿਲਾਸਫ਼ੀ ਉਸ ਮੁਰਗੇ ਵਾਂਗ ਹੈ ਜਿਹੜਾ ਸੰਸਾਰ ਦੀ ਜਵਾਨੀ ਦੀ ਨਵੀਂ ਪ੍ਰਭਾਤ ਦਾ ਸੁਨੇਹਾ ਦੇਂਦਾ ਹੈ"। ਕਿਉਂਕਿ ਨਵਾਂ ਸੰਸਾਰ ਜਾਂ ਭਵਿੱਖ ਦਾ ਸਮਾਜ ਸਿਰਫ਼ ਪੁਰਾਣੇ ਸੰਸਾਰ ਦੇ ਖੰਡਰਾਂ ਉਤੇ ਹੀ ਉਸਰ ਸਕਦਾ ਹੈ, ਇਸਲਈ ਸਿਰਫ਼ ਸਭ ਤੋਂ ਉਨਤ ਸ਼ਰੇਣੀ ਹੀ ਸਮਾਜ ਦਾ ਵਿਗਿਆਨਕ ਦਾਰਸ਼ਨਿਕ ਸਿਧਾਂਤ ਸਿਰਜਣ ਵਿਚ ਦਿਲਚਸਪੀ ਰੱਖਦੀ ਹੁੰਦੀ ਹੈ।

ਇਸਲਈ ਸਚਮੂਚ ਦੀ ਵਿਗਿਆਨਕ ਫ਼ਿਲਾਸਫ਼ੀ, ਜਿਹੜੀ

੨੫੨