ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/253

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਜਵਾਂ ਕਾਂਡ

ਫ਼ਿਲਾਸਫ਼ੀ ਅਤੇ ਸਮਾਜਕ ਜੀਵਨ


ਸਮਾਜਕ ਜੀਵਨ ਦੇ ਬੇਹੱਦ ਵੰਨ-ਸੁਵੰਨੇ ਵਰਤਾਰਿਆਂ ਨਾਲ ਫ਼ਿਲਾਸਫ਼ੀ ਹਜ਼ਾਰਾਂ ਧਾਗਿਆਂ ਰਾਹੀਂ ਜੁੜੀ ਹੋਈ ਹੈ। ਇਸਦੇ ਉਦਭਵ, ਇਸਦੇ ਦੌ ਰੁਝਾਣਾਂ ਵਿਚਕਾਰ ਘੋਲ, ਮਨੁੱਖ ਦੀਆਂ ਬੋਧ-ਪਰਾਪਤੀ ਦੀਆਂ ਸਰਗਰਮੀਆਂ ਅਤੇ ਦੁਨੀਆਂ ਵਿਚ ਵਾਪਰ ਰਹੀਆਂ ਸਾਰੀਆਂ ਤਬਦੀਲੀਆਂ ਦੇ ਸੋਮੇ ਸੰਬੰਧੀ ਮੱਤਭੇਦ--ਇਹਨਾਂ ਸਾਰਿਆਂ ਦੇ ਪਿੱਛੇ ਸਮਾਜਕ ਕਾਰਨ ਕੰਮ ਕਰ ਰਹੇਂ ਹਨ। ਆਪਣੀ ਥਾਂ, ਰਾਜਨੀਤਕ ਘੋਲ ਅਤੇ ਵਿਗਿਆਨਕ ਤਰੱਕੀ ਉਪਰ, ਧਾਰਮਿਕ ਲਹਿਰਾਂ ਅਤੇ ਕਲਾਤਮਿਕ ਸਰਗਰਮੀ ਉਪਰ, ਵਿਅਕਤੀਆਂ ਉਪਰ ਅਤੇ ਸਮੁੱਚੇ ਦੌਰਾਂ ਉਪਰ ਫਿਲਾਸਫ਼ੀ ਪ੍ਰਭਾਵ ਪਾਉਂਦੀ ਹੈ।

ਉਸ ਅਸੂਲ ਦਾ ਪਤਾ ਲਾਉਣ ਲਈ, ਜਿਸ ਅਨੁਸਾਰ ਫ਼ਿਲਾਸਫ਼ੀ ਅਤੇ ਸਮਾਜ ਇਕ ਦੂਜੇ ਉਪਰ ਪ੍ਰਭਾਵ ਪਾਉਂਦੇ ਹਨ, ਇਹ ਜ਼ਰੂਰੀ ਹੈ ਕਿ ਫ਼ਿਲਾਸਫ਼ੀ ਦੇ ਸਮਾਜਕ ਪ੍ਰਕਾਰਜ ਲੱਭੇ ਜਾਣ, ਸਮਾਜ ਵਿਚ ਇਸਦਾ ਰੋਲ ਦੇਖਿਆ ਜਾਏ, ਉਸ ਵਿਸ਼ੇਸ਼ ਤਰੀਕੇ ਨੂੰ ਪਰਗਟ ਕੀਤਾ ਜਾਏ ਜਿਸ ਤਰੀਕੇ ਨਾਲ ਸਮਾਜਕ ਯਥਾਰਥ ਦਾਰਸ਼ਨਿਕ ਚੇਤਨਾ ਵਿਚ

੨੫੧