ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/250

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹੀ ਠੀਕ ਹੈ। ਉਹਨਾਂ ਦੇ ਰਾਜਨੀਤਕ ਵਸਤੂ ਉਤੇ ਨਿਰਭਰ ਕਰਦਿਆਂ, ਜੰਗਾਂ ਨਿਆਈਂ ਵੀ ਹੋ ਸਕਦੀਆਂ ਹਨ ਅਤੇ ਅਨਿਆਈਂ ਵੀ। ਮਾਰਕਸਵਾਦ ਨਿਆਈਂ ਜੰਗਾਂ ਉਹਨਾਂ ਨੂੰ ਸਮਝਦਾ ਹੈ ਜਿਹੜੀਆਂ ਲੌਕਾਂ ਵਲੋਂ ਸਮਾਜਕ ਅਤੇ ਰਾਜਨੀਤਕ ਜਬਰ ਤੋਂ ਮੁਕਤੀ ਪਾਉਣ ਲਈ, ਆਪਣੇ ਰਾਜ ਦੀ ਸਵੈਧੀਨਤਾ ਦੀ ਰਾਖੀ ਕਰਨ ਲਈ ਜਾਂ ਸਾਮਰਾਜੀ ਹਮਲੇ ਦਾ ਮੁਕਾਬਲਾ ਕਰਨ ਲਈ ਲੜੀਆਂ ਜਾਂਦੀਆਂ ਹਨ; ਅਤੇ ਇਹ ਅਨਿਆਈਂ ਜੰਗਾਂ ਉਹਨਾਂ ਨੂੰ ਮੰਣਦਾ ਹੈ ਜਿਹੜੀਆਂ ਲੌਟੂ ਜਮਾਤਾਂ ਵਲੋਂ ਦਬਾਈਆਂ ਹੋਈਆਂ ਜਮਾਤਾਂ ਅਤੇ ਕੌਮਾਂ ਦੇ ਆਜ਼ਾਦੀ ਦੇ ਘੋਲ ਨੂੰ ਦਬਾਉਣ, ਬਦੇਸ਼ੀ ਇਲਾਕੇ ਹਥਿਆਉਣ ਅਤੇ ਦੂਜੀਆਂ ਕੌਮਾਂ ਨੂੰ ਗ਼ੁਲਾਮ ਬਣਾਉਣ ਦੇ ਨਿਸ਼ਾਨੇ ਨਾਲ ਲੜੀਆਂ ਜਾਂਦੀਆਂ ਹਨ।

ਅਸਲੀ ਸੱਚ ਨੂੰ ਮਾਇਆ-ਜਾਲ ਤੋਂ ਕਿਵੇਂ ਨਿਖੇੜਿਆ ਜਾ ਸਕਦਾ ਹੈ? ਮਾਰਕਸਵਾਦ ਇਸਦਾ ਹੇਠ ਲਿਖਿਆ ਜਵਾਬ ਦੇਂਦਾ ਹੈ: ਸਾਡੇ ਗਿਆਨ ਦੀ ਪ੍ਰਮਾਣਿਕਤਾ ਸਿਰਫ਼ ਅਮਲ ਵਿਚ ਹੀ ਸਥਾਪਤ ਹੁੰਦੀ ਹੈ ਅਤੇ ਇਸਦੀ ਪੁਸ਼ਟੀ ਹੁੰਦੀ ਹੈ। ਸਿਰਫ਼ ਅਮਲੀ ਸਰਗਰਮੀ ਵਿਚ ਹੀ; ਅਸੀਂ ਸੱਚੇ ਅਤੇ ਝੂਠੇ ਗਿਆਨ ਵਿਚਕਾਰ ਲਕੀਰ ਖਿੱਚ ਸਕਦੇ ਹਾਂ। ਕੁਦਰਤੀ ਤੌਰ ਉਤੇ, ਸਾਡੀ ਸਰਗਰਮੀ: ਦੇ ਸਿੱਟੇ ਸਿੱਧੇ ਤੌਰ ਉਤੇ ਸਾਡੇ ਗਿਆਨ ਅਤੇ ਉਸ ਨਿਸ਼ਾਨੇ ਵਿਚਕਾਰ ਅਨੁਰੂਪਤਾ ਉਪਰ ਨਿਰਭਰ ਕਰਦੇ ਹਨ, ਜਿਸ ਵੱਲ ਸਾਡੀ ਸਰਗਰਮੀ ਸੋਧੀ ਗਈ ਹੁੰਦੀ ਹੈ। ਜੇ ਸਾਡਾ ਗਿਆਨ ਸੱਚਾ ਹੈ ਅਤੇ ਯਥਾਰਥ ਨੂੰ ਠੀਕ ਤਰ੍ਹਾਂ ਪ੍ਰਤਿਬਿੰਬਤ ਕਰਦਾ ਹੈ, ਤਾਂ ਸਾਡੀ ਮੰਤਵ-ਭਰਪੂਰ ਸਰਗਰਮੀ ਸਫ਼ਲ ਰਹੇਗੀ ਅਤੇ ਅਸੀਂ ਲੁੜੀਂਦੇ ਸਿੱਟੇ ਪਰਾਪਤ ਕਰ ਲਵਾਂਗੇ। ਝੂਠੇ ਵਿਚਾਰ ਵਖਰਾ ਨਤੀਜਾ ਕੱਢਣਗੇ: ਉਦਾਹਰਣ ਵਜੋਂ, ਨਿਰੰਤਰ ਗਤੀ ਵਾਲੀ ਮਸ਼ੀਨ ਦੀ ਕਾਢ ਕੱਢਣਾ ਅਸੰਭਵ ਸਾਬਤ ਹੋਇਆ, ਕਿਊਂਕਿ ਇਹ ਵਸਤੂਪਰਕ ਕਾਨੂੰਨਾਂ ਦੇ ਊਲਟ ਜਾਂਦੀ ਸੀ।

੨੪੮