ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/25

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਰੇ ਦੇਸ਼ਾਂ ਅਤੇ ਸਾਰੀਆਂ ਕੌਮਾਂ ਵਿਚ ਮੌਜੂਦ ਹਨ। ਮਾਰਕਸ ਨੇ ਲਿਖਿਆ ਸੀ: "ਸਿਆਣੀ ਸੋਚ ਹਮੇਸ਼ਾ ਇਕੋ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਅਤੇ ਇਸ ਵਿਚ ਸਿਰਫ਼ ਹੌਲੀ ਹੌਲੀ ਵਿਕਾਸ ਦੀ ਮਾਤਰਾ ਅਨੁਸਾਰ ਫ਼ਰਕ ਆ ਸਕਦਾ ਹੈ, ਜਿਸ ਵਿਚ ਉਸ ਅੰਗ ਦਾ ਵਿਕਾਸ ਵੀ ਸ਼ਾਮਲ ਹੈ ਜਿਸ ਨਾਲ ਚਿੰਤਨ ਕੀਤਾ ਜਾਂਦਾ ਹੈ।"*

ਪਰ ਫ਼ਿਲਾਸਫ਼ੀ ਦੀਆਂ ਸਾਰੀਆਂ ਹੀ ਕਰੂੰਬਲਾਂ ਨੇ ਇਕਸੁਰ ਦਾਰਸ਼ਨਿਕ ਸਿਧਾਂਤਾਂ ਵਿਚ ਵਿਕਾਸ ਨਹੀਂ ਕੀਤਾ, ਜਿਸਦਾ ਕਾਰਨ ਇਕ ਜਾਂ ਦੂਜੀ ਕੌਮ ਦੇ "ਚਿੰਤਨ ਦੀਆਂ ਵਿਸ਼ੇਸ਼ਤਾਈਆਂ" ਨਹੀਂ, ਸਗੋਂ ਉਹਨਾਂ ਦੀਆਂ ਕਿਰਤ-ਸਰਗਰਮੀਆਂ ਦੀਆਂ ਹਾਲਤਾਂ ਅਤੇ ਉਹਨਾਂ ਦੇ ਰਾਜਨੀਤਕ ਜੀਵਨ ਦੇ ਵਿਸ਼ੇਸ਼ ਲੱਛਣ ਸਨ। ਪਹਿਲੀ ਥਾਂ ਉਤੇ ਇਹ ਸਮਾਜਕ-ਆਰਥਕ ਹਾਲਤਾਂ ਹੀ ਸਨ ਜਿਨ੍ਹਾਂ ਕਾਰਨ ਪਰਾਚੀਨ ਭਾਰਤ, ਚੀਨ ਅਤੇ ਯੂਨਾਨ ਵਿਚ ਢਾਈ ਹਜ਼ਾਰ ਸਾਲ ਤੋਂ ਜ਼ਿਆਦਾ ਸਮਾਂ ਪਹਿਲਾਂ ਲਗਭਗ ਇਕੋ ਵੇਲੇ ਦਾਰਸ਼ਨਿਕ ਸਿਧਾਂਤ ਪੈਦਾ ਹੋਏ। ਕਈ ਵਿਗਿਆਨੀਆਂ ਦਾ ਦਾਅਵਾ ਹੈ ਕਿ ਆਜ਼ਟੇਕਾਂ ਦੇ ਰਾਜ ਵਿਚ ਵੀ ਫ਼ਿਲਾਸਫ਼ੀ ਨੇ ਵਿਕਾਸ ਕਰਨਾ ਸ਼ੁਰੂ ਕਰ ਦਿਤਾ ਸੀ, ਅਤੇ ਯੂਰਪੀਨਾਂ ਵਲੋਂ ਅਮਰੀਕਾ ਉਪਰ ਜਿੱਤ ਹਾਸਲ ਕਰਨ ਨੇ ਹੀ ਇਸ ਅਮਲ ਨੂੰ ਖ਼ਤਮ ਕੀਤਾ। ਤਾਂ ਫਿਰ ਪੁਰਾਤਨ ਯੂਨਾਨ ਵਿਚ, ਜਿਸਨੂੰ ਕਿ ਯੂਰਪੀ ਫ਼ਿਲਾਸਫ਼ੀ ਦੀ ਮਗਰੋਂ ਹੋਈ ਤਰੱਕੀ ਦੇ ਸੋਮੇ ਵਜੋਂ ਸਰਬਸੰਮਤੀ ਨਾਲ ਮਾਣਤਾ ਦਿਤੀ ਜਾਂਦੀ ਹੈ ਦਾਰਸ਼ਨਿਕ ਚਿੰਤਨ ਦੇ ਵਿਕਾਸ ਦੇ ਕੀ ਕਾਰਨ ਸਨ?

————————————————————

*"ਮਾਰਕਸ ਵਲੋਂ ਹੈਨੋਵਰ ਵਿਚ ਲੂਦਵਿਗ ਕੁਗਲਮਾਨ ਨੂੰ ਚਿੱਠੀ, ਜੁਲਾਈ ੧੧, ੧੮੬੮", ਮਾਰਕਸ/ਏਂਗਲਜ਼, ਚੋਣਵਾਂ ਚਿੱਠੀ-ਪੱਤਰ, ਪ੍ਰਗਤੀ ਪ੍ਰਕਾਸ਼ਨ, ਮਾਸਕੋ, ੧੯੭੫, ਸ. ੧੯੭।

੨੩