ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/249

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਾ ਮੈਨੀਫ਼ੈਸਟੋ", ਜੋ ਕਿ ਮਾਰਕਸਵਾਦੀ ਪ੍ਰੋਗਰਾਮ ਦੀ ਪਹਿਲੀ ਦਸਤਾਵੇਜ਼ ਸੀ, ਇਹ ਕਹਿੰਦਾ ਹੈ ਕਿ ਮਨੁੱਖ ਦਾ ਸਮੁੱਚਾ ਇਤਿਹਾਸ ਜਮਾਤੀ ਘੌਲਾਂ ਦਾ ਇਤਿਹਾਸ ਹੈ। ਮਗਰੋਂ ਏਂਗਲਜ਼ ਨੇ ਇਸ ਵਾਕੰਸ਼ ਨਾਲ ਇਕ ਫੁੱਟਨੌਟ ਜੌੜ ਦਿਤਾ, ਕਿਉਂਕਿ ਵਿਗਿਆਨਕ ਤੱਥਾਂ ਨੇ ਇਹ ਸਾਬਤ ਕਰ ਦਿਤਾ ਸੀ ਕਿ ਪੂਰਵ-ਸ਼ਰੇਣੀ ਸਮਾਜ ਵੀ ਕਦੀ ਮੌਜੂਦ ਹੁੰਦਾ ਸੀ, ਜਿਸ ਵਿਚ ਸ਼ਰੇਣੀ ਘੋਲ ਨਹੀਂ ਸੀ ਹੋ ਸਕਦਾ।

ਸੱਚ ਦਾ ਸਿਧਾਂਤ ਇਸਦੀ ਠੋਸ ਪ੍ਰਕਿਰਤੀ ਨੂੰ ਪਛਾਣਨ ਦੀ ਮੰਗ ਕਰਦਾ ਹੈ, ਜੌ ਕਿ ਪਹਿਲੀ ਥਾਂ ਉਤੇ ਉਹਨਾਂ ਸਾਰੀਆਂ ਹਾਲਤਾਂ ਨੂੰ ਧਿਆਨ ਵਿਚ ਰੱਖਣਾ, ਜਿਨ੍ਹਾਂ ਵਿਚ ਬੋਧ-ਪਰਾਪਤੀ ਦਾ ਨਿਸ਼ਾਨਾ ਹੋਂਦ ਰੱਖ ਰਿਹਾ ਹੁੰਦਾ ਹੈ, ਅਤੇ ਇਸਦੀਆਂ ਬੁਨਿਆਦੀ, ਤੱਤਰੂਪੀ ਖਾਸੀਅਤਾਂ, ਸੰਬੰਧਾਂ ਅਤੇ ਵਿਕਾਸ ਦੇ ਰੁਝਾਣਾਂ ਨੂੰ ਨਿਖੇੜਣਾ ਮਿਥ ਕੇ ਚੱਲਦੀ ਹੈ। ਇਕ ਸਾਦਾ ਜਿਹੀ ਉਦਾਹਰਣ ਇਹ ਹੈ: ਅਸੀਂ ਇਹ ਦਾਅਵਾ ਕਰ ਸਕਦੇ ਹਾਂ ਕਿ ਬਾਰਸ਼ ਲਾਭਕਾਰੀ ਹੈ ਜਾਂ ਇਹ ਹਾਨੀਕਾਰਕ ਹੈ। ਇਹਨਾਂ ਦੋਹਾਂ ਵਿਚੋਂ ਕਿਹੜਾ ਦਾਅਵਾ ਠੀਕ ਹੈ? ਠੌਸ ਹਾਲਤਾਂ ਨੂੰ ਧਿਆਨ ਵਿਚ ਰੱਖੇ ਤੋਂ ਬਿਨਾਂ ਇਸ ਮਸਲੇ ਦਾ ਇਕ ਜਾਂ ਦੂਜੀ ਤਰ੍ਹਾਂ ਨਾਲ ਫ਼ੈਸਲਾ ਨਹੀਂ ਕੀਤਾ ਜਾ ਸਕਦਾ: ਬਾਰਸ਼ ਬੀਜਾਈ ਤੋਂ ਪਿਛੋਂ ਜਾਂ ਫ਼ਸਲ ਦੇ ਵਾਧੇ ਦੇ ਮੌਸਮ ਵਿਚ ਨਿਰਸੰਦੇਹ ਲਾਭਕਾਰੀ ਹੈ; ਪਰ ਇਸਦੇ ਨਾਲ ਹੀ ਇਹ ਕਟਾਈ ਦੇ ਵੇਲੇ ਹਾਨੀਕਾਰਕ ਹੈ।

ਜਟਿਲ ਸਮੱਸਿਆਵਾਂ ਨੂੰ ਹਲ ਕਰਨ ਲੱਗਿਆਂ ਸੱਚ ਦੀ ਠੌਸ ਪ੍ਰਕਿਰਤੀ ਹੋਰ ਵੀ ਵਧੇਰੇ ਮਹਤਵਪੂਰਨ ਹੈ। ਸਰਮਾਇਦਾਰੀ ਦੇ ਸਮਰਾਜੀ ਪੜਾਅ ਤੋਂ ਪਹਿਲਾਂ, ਸੌਸ਼ਲਿਜ਼ਮ ਸਾਰੇ ਵਿਕਸਤ ਸਰਮਾਇਦਾਰ ਦੇਸਾਂ ਵਿਚ ਇਕੋ ਵੇਲੇ ਜਿੱਤ ਸਕਦਾ ਸੀ; ਪਰ ਸਾਮਰਾਜ ਦੇ ਦੌਰ ਵਿਚ ਇਹ ਸਿਰਫ਼ ਇਕ, ਸਭ ਤੋਂ ਕਮਜ਼ੋਰ ਕੜੀ ਵਿਚ ਹੀ ਜਿੱਤ ਸਕਦਾ ਸੀ। ਜੰਗ ਦੇ ਮਸਲੇ ਬਾਰੇ ਵੀ

੨੪੭