ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/248

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੱਲ ਲੈ ਜਾਂਦੀ ਹੈ। ਜੋ ਸਭ ਕੁਝ ਹੀ ਹਰਕਤ ਕਰ ਰਿਹਾ ਹੈ ਅਤੇ ਬਦਲਣ ਦੇ ਯੋਗ ਹੈ, ਤਾਂ ਫਿਰ ਅਸੀਂ ਐਸੇ ਸੰਸਾਰ ਵਿਚ ਰਹਿ ਰਹੇ ਹਾਂ ਜਿਥੇ ਨਾ ਬਦਲਣ ਵਾਲੀਆਂ ਸਚਾਈਆਂ ਕੋਈ ਨਹੀਂ ਹੋ ਸਕਦੀਆਂ, ਇਸਲਈ ਸਾਡਾ ਗਿਆਨ ਜ਼ਰੂਰ ਸਿਰਫ਼ ਰੂੜ੍ਹੀ-ਆਧਾਰਤ ਹੀ ਹੋਵੇਗਾ।

ਇਸ ਬਾਰੇ ਵਿਗਿਆਨੀਆਂ ਦਾ ਕੀ ਖ਼ਿਆਲ ਹੈ? ਨੀਲਜ਼ ਬੋਹਰ ਨੇ ਭੰਤਕ-ਵਿਗਿਆਨ ਵਿਚ ਅਨੁਰੂਪਤਾ ਦਾ ਹੇਠ ਲਿਖਿਆ ਅਸੂਲ ਤਜਵੀਜ਼ ਕੀਤਾ ਸੀ: ਪਿਛਲੇ ਸਿਧਾਂਤ ਅਤੇ ਕਾਨੂੰਨ, ਜਿਨ੍ਹਾਂ ਦੀ ਅਮਲ ਵਿਚ ਪੁਸ਼ਟੀ ਹੋ ਚੁੱਕੀ ਹੈ, ਗਿਆਨ ਦੇ ਉੱਸ ਖੇਤਰ ਲਈ, ਜਿਸ ਵਿਚ ਉਹ ਘੜੇ ਗਏ ਹੋਏ ਹਨ, ਭਵਿੱਖ ਵਿਚ ਵੀ ਸੱਚੇ ਰਹਿੰਦੇ ਹਨ। ਨਵੇਂ ਸਿਧਾਂਤਾਂ ਨਾਲ ਉਹਨਾਂ ਨੂੰ ਤਿਆਗ ਨਹੀਂ ਦਿਤਾ ਜਾਂਦਾ, ਸਗੋ ਵਿਸ਼ੇਸ਼ ਸੂਰਤਾਂ ਵਜੋਂ ਉਹਨਾਂ ਵਿਚ ਸ਼ਾਮਲ ਕਰ ਲਿਆ ਜਾਂਦਾ ਹੈ। ਉਦਾਹਰਣ ਵਜੋਂ ਆਈਨਸਟਾਈਨ ਦਾ ਸਾਪੇਖਤਾ ਦਾ ਸਿਧਾਂਤ ਗੈਲਿਲੀਓ ਅਤੇ ਨਿਊਟਨ ਦੇ ਕਲਾਸੀਕਲ ਭੌਤਕ-ਵਿਗਿਆਨ ਮਗਰ ਚੱਲਦਾ ਸੀ। ਆਈਨਸਟਾਈਨ ਤੋਂ ਪਹਿਲਾਂ ਨਿਊਟਨ ਵਲੋਂ ਲੱਭੋ ਗਏ ਕਾਨੂੰਨਾਂ ਨੂੰ ਸਰਬ-ਵਿਆਪਕ ਸਮਝਿਆ ਜਾਂਦਾ ਸੀ, ਪਰ ਹੁਣ ਸਾਨੂੰ ਪਤਾ ਹੈ ਕਿ ਉਹਨਾਂ ਦਾ ਕਾਰਜ ਸੀਮਤ ਹੈ। ਗ਼ੈਰ--ਯੂਕਲੀਡੀਅਨ ਰੇਖ-ਗਣਿਤ, ਜਿਸਦੇ ਅਸੂਲਾਂ ਦਾ ਲੌਬਾਚੇਵਸਕੀ ਨੇ ਅਧਿਐਨ ਕੀਤਾ, ਯੂਕਲੀਡੀਅਨ ਰੇਖਾ-ਗਣਿਤ ਦੇ ਕਈ ਲਾ ਨੂੰ ਰੱਦ ਕਰਦਾ ਹੈ--ਸਮਾਨਾਂਤਰ ਰੇਖਾਵਾਂ ਦਾ ਸੂਤਰ, ਸਪੇਸ ਦੀ "ਇਕ-ਲਕੀਰੀ" ਪ੍ਰਕਿਰਤੀ ਦਾ ਸੂਤਰ, ਆਦਿ। ਫਿਰ ਵੀ ਇਹ ਯੂਕਲੀਡੀਅਨ ਰੇਖਾ-ਗਣਿਤ ਨੂੰ ਸਮੁੱਚੇ ਤੌਰ ਉਤੇ ਰੱਦ ਨਹੀਂ ਕਰਦਾ, ਅਤੇ ਇਹ ਕੁਝ ਬੁਨਿਆਦੀ ਯੂਕਲੀਡੀਅਨ ਸੂਤਰਾਂ ਅਤੇ ਪ੍ਰਤੱਖ ਸੱਚਾਈਆਂ ਨੂੰ ਆਪਣੇ ਵਿਚ ਸ਼ਾਮਲ ਕਰ ਲੈਂਦਾ ਹੈ। ਇਕ ਹੌਰ ਉਦਾਹਰਣ: "ਕਮਿਊਨਿਸਟ ਪਾਰਟੀ

੨੪੬