ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/247

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਰਗਰਮੀਆਂ ਅਤੇ ਬੋਧ-ਪਰਾਪਤੀ ਦੇ ਅਮਲ ਵਿਚ ਹੀ ਪਰਾਪਤ ਕੀਤਾ ਜਾ ਸਕਦਾ ਹੈ। ਇਸਤਰ੍ਹਾਂ, ਗਿਆਨ ਦੇ ਵਿਗਾਸ ਦਾ ਕਾਨੂੰਨ ਇਸਦੀ ਸਾਪੇਖ ਤੋਂ ਨਿਰਪੇਖ ਵੱਲ ਨੂੰ ਪ੍ਰਗਤੀ ਵਿਚ ਹੀ ਮਿਲਦਾ ਹੈ। ਨਿਰਪੇਖ ਸੱਚ ਸਾਪੇਖ ਸੱਚਾਂ ਦੇ ਅਣਗਿਣਤ ਸਮੂਹ ਤੋਂ ਮਿਲਕੇ ਬਣਦਾ ਹੈ।

ਕੱਟੜਪੰਥੀ ਦਾ ਲੱਛਣ ਸੱਚ ਵੱਲ ਇਕਤਰਫ਼ਾ ਪਹੁੰਚ ਹੈ। ਕੱਟੜਪੰਥੀ ਲੌਕ ਸੱਚ ਨੂੰ ਨਿਰਪੇਖ ਸਮਝਦੇ ਹਨ ਅਤੇ ਇਸਦੇ ਸਾਪੇਖ ਖ਼ਾਸੇ ਨੂੰ ਅੱਖੋਂ ਉਹਲੇ ਹੀ ਕਰ ਦੇਂਦੇ ਹਨ। ਬੇਸ਼ਕ, ਸਦੀਵੀ ਸਚਾਈਆਂ ਵੀ ਹੁੰਦੀਆਂ ਹਨ, ਅਤੇ ਇਸਦੀਆਂ ਅਣਗਿਣਤ ਉਦਾਹਰਣਾਂ ਦਿਤੀਆਂ ਜਾ ਸਕਦੀਆਂ ਹਨ। ਆਮ ਕਰਕੇ ਇਹ ਕੁਝ ਤੱਥ ਜਾਂ ਅਵਸਥਾਵਾਂ ਹੁੰਦੀਆਂ ਹਨ, ਜਿਵੇਂ ਕਿ: ਵਾਕਾਯਾਮਾ ਇਕ ਜਾਪਾਨੀ ਸ਼ਹਿਰ ਹੈ; ਹਰਿਆਣਾ ਭਾਰਤ ਦਾ ਇਕ ਰਾਜ ਹੈ; ਨੈਪੋਲੀਅਨ ਬੌਨਾਪਾਰਟ ੧੮੨੧ ਵਿਚ ਮਰਿਆ,ਆਦਿ। ਤਾਂ ਵੀ, ਵਿਗਿਆਨਕ ਗਿਆਨ ਇਸ ਕਿਸਮ ਦੇ ਸੱਚ ਤੱਕ ਨਹੀ ਘਟਾਇਆ ਜਾ ਸਕਦਾ; ਇਹ ਨਿਗੂਣੇ ਤੱਥ ਹਨ, ਅਰਥਾਤ ਇਹਨਾਂ ਵਿਚ ਕੋਈ ਮੌਲਿਕਤਾ ਨਹੀਂ। ਵਿਗਿਆਨ ਕਿਸੇ ਤਰ੍ਹਾਂ ਵੀ "ਸਦੀਵੀ ਸਚਈਆਂ" ਦਾ ਭੁੱਲ ਜੋੜ ਨਹੀਂ।

ਕੱਟੜਪੰਥੀ ਤੋ ਨਿਵੇਕਲਾ, ਸਾਪੇਖਤਾਵਾਦ ਸਾਡੇ ਗਿਆਨ ਹੇਖ ਖਾਸੇ ਨੂੰ ਵਧਾਅ-ਚੜਾਅ ਕੇ ਪੇਸ਼ ਕਰਦਾ ਹੈ। ਕਿਸੇ ਵੀ ਸੱਚ ਦੇ ਸਾਪੇਖ ਖ਼ਾਸੇ ਨੂੰ ਪੁਰਾਤਨ ਫ਼ਿਲਾਸਫ਼ਰ ਵੀ ਦੇਖ ਚੁੱਕੇ ਸਨ, ਜਿਨ੍ਹਾਂ ਨੇ ਕਿਹਾ ਸੀ ਕਿ ਹਰ ਕੁੱਖ ਦੇ ਆਪਾ ਹੀ ਸੱਚ ਹੁੰਦਾ ਹੈ। ਇਹ ਐਲਾਨ ਕਰਦਿਆਂ ਕਿ ਸੱਚ ਸਾਪੇਖ ਹੁੰਦਾ ਹੈ, ਸਾਪੇਖਤਾਵਾਦ ਅਸਲ ਅਵਸਥਾ ਤੋਂ ਤੁਰਦਾ ਹੈ; ਸੰਸਾਰ ਵਿਚ ਸਭ ਕੁਝ ਬਦਲ ਰਿਹਾ ਹੈ। ਪਰ, ਅਸਲ ਵਰਤਾਰੇ ਮਕਾਬਲਤਨ ਸਥਿਰ ਹੁੰਦੇ ਹਨ। ਬਦਲਣਯੋਗਤਾ ਅਤੇ ਸਥਿਰਤਾ ਦੀ ਏਕਤਾ ਦੀ ਸੂਝ ਦੀ ਘਾਟ ਸਾਪੇਖਤਾਵਾਦ ਦੇ ਚਰਮ ਰੂਪਾਂ

੨੪੫