ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/246

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਤੇ ਸ਼ੁਧ ਬਣਾਇਆ ਜਾ ਸਕਦਾ ਹੈ। ਪੁਰਾਤਨ ਚਿੰਤਕ ਕਦੀ ਕਦੀ ਵਰਤਾਰਿਆਂ ਅਤੇ ਅਮਲਾਂ ਦੇ ਸਿਰਫ਼ ਬਾਹਰੀ ਪੱਖ ਨੂੰ ਦੇਖ ਕੇ ਹੀ ਉਹਨਾਂ ਦੀ ਜਟਿਲ ਅੰਦਰੂਨੀ ਬਣਤਰ ਸੰਬੰਧੀ ਯਕੀਨੋ-ਬਾਹਰੇ ਕਿਆਸ ਪੇਸ਼ ਕਰਦੇ ਰਹੇਂ ਹਨ। ਪਰ ਉਹਨਾਂ ਦਾ ਗਿਆਨ ਵਿਗਿਆਨ ਦਾ ਸਿਰਫ਼ ਆਰੰਭਕ ਬਿੰਦੂ ਹੀ ਸੀ! ਜਿਉਂ ਜਿਉਂ ਅਮਲ ਅਤੇ ਵਿਗਿਆਨ ਦੋਵੇਂ ਹੀ ਪ੍ਰਗਤੀ ਕਰਦੇ ਜਾਂਦੇ ਹਨ, ਲੋਕਾਂ ਨੂੰ ਰੌਲੀ ਹੌਲੀ ਸੱਚ ਦਾ ਗਿਆਨ ਹੁੰਦਾ ਜਾਂਦਾ ਹੈ। ਉਦਾਹਰਣ ਵਜੋਂ, ਡਿਮੌਕਰੀਟਸ ਨੇ ਸਿਰਫ਼ ਅੰਦਾਜ਼ਾ ਹੀ ਲਾਇਆ ਸੀ ਕਿ ਸੰਸਾਰ ਐਟਮਾਂ ਤੋਂ ਬਣਿਆ ਹੋਇਆ ਹੈ, ਪਰ ਭੌਤਕ-ਵਿਗਿਆਨੀ ਨੀਲਜ਼ ਬੋਹਰ ਨੇ ਸਚਮੁਚ ਹੀ ਐਟਮ ਦੀ ਬਣਤਰ ਦਾ ਪਤਾ ਲਾ ਲਿਆ।

ਵਸਤੂਪਰਕ ਸੱਚ ਸਿਰਫ਼ ਸਾਪੇਖ, ਇਤਿਹਾਸਕ ਪੱਖੋਂ ਸੀਮਤ ਅਤੇ ਅਧੂਰਾ ਹੀ ਨਹੀਂ ਹੁੰਦਾ; ਇਹ ਨਾਲ ਹੀ ਨਿਰਪੇਖ ਵੀ ਹੁੰਦਾ ਹੈ। ਨਿਰਪੇਖ ਸੱਚ ਪੂਰਾ, ਸਰਬੰਗੀ ਅਤੇ ਵਾਸਤਵਿਕ ਗਿਆਨ ਹੁੰਦਾ ਹੈ। ਸੱਚ ਦਾ ਨਿਰਪੇਖ ਖ਼ਾਸਾ, ਜੋ ਕਿ ਇਸਦੀ ਵਸਤੂਪਰਕਤਾ ਨਾਲ ਸੰਬੰਧਤ ਹੈ, ਇਸ ਗੱਲ ਵਿਚ ਪਰਗਟ ਹੁੰਦਾ ਹੈ ਕਿ ਵਿਗਿਆਨਕ ਵਿਕਾਸ ਦੇ ਨਿਸਚਿਤ ਪੜਾਅ ਉਤੇ ਸੂਤ੍ਰਿਤ ਕੀਤੀਆਂ ਗਈਆਂ ਪ੍ਰਸਥਾਪਨਾਵਾਂ ਮਗਰੇ ਵਿਗਿਆਨ ਦੀ ਪ੍ਰਗਤੀ ਦੇ ਨਾਲ ਰੱਦ ਨਹੀਂ ਕੀਤੀਆਂ ਜਾ ਸਕਦੀਆਂ। ਵਸਤਪਰਕ ਸੱਚ ਵਿੱਚ ਨਿਰਪੇਂਖ ਅਤੇ ਸਾਪੇਖ ਦੀ ਦੇਕਤਾ ਇਸ ਤੱਥ ਵਿਚ ਪਾਈ ਜਾਂਦੀ ਹੈ ਕਿ ਇਹ ਐਸਾ ਗਿਆਨ ਹੈ ਜਿਹੜਾ ਇਕੋ ਵੇਲੇ ਅਧੂਰੇਪਣ ਅਤੇ ਵਸਤੂਪਰਕਤਾ ਦਾ ਲੱਛਣ ਰੱਖਦਾ ਹੈ। ਨਿਰਪੇਖ ਸੱਚ ਦਾਂ ਲੱਛਣ ਇਸਤਰ੍ਹਾਂ ਵੀ ਦੱਸਿਆ ਜਾ ਸਕਦਾ ਹੈ ਕਿ ਇਹ ਅਸੀਮ ਸੰਸਾਰ ਬਾਰੇ ਸਰਬੰਗੀ ਗਿਆਨ ਹੈ। ਬੇਸ਼ਕ, ਮਨੁੱਖਤਾ ਆਪਣੇ ਵਿਗਾਸ ਦੇ ਹਰ ਪੜਾਅ ਉਤੇ ਇਹੋ ਜਿਹਾ ਗਿਆਨ ਨਹੀਂ ਰੱਖ ਸਕਦੀ; ਇਹ ਮਨੁੱਖ ਦੇ ਅਸੀਮ ਵਿਕਾਸ ਦੇ ਅਮਲ, ਉਸਦੀਆਂ ਅਮਲੀ

੨੪੪