ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/245

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਜ਼ਦੂਰ ਕਿਉਂ” ਕੰਗਾਲੀ ਵਿਚ ਰਹਿੰਦੇ ਹਨ। ਮਾਰਕਸ ਵਲੇ ਸਰਮਾਇਦਾਰਾ ਲੁੱਟ-ਖਸੁੱਟ ਦੇ ਸਾਰ-ਤੱਤ ਦੀ ਲੱਭਤ ਨੇ ਸਾਡੇ ਗਿਆਨ ਨੂੰ ਵਸਤੂਪਰਕ ਹਕੀਕਤ ਦੇ ਅਨੁਕੂਲ ਬਣਾਇਆ, ਅਤੇ ਇਸਤਰ੍ਹਾਂ ਇਸਨੂੰ ਵਸਤੂਪਰਕ ਸੱਚ ਬਣਾਇਆ।

"ਵਸਤੂਪਰਕ ਸੱਚ" ਦੇ ਸੰਕਲਪ ਵਿਚ ਆਪਣੇ ਆਪ ਵਿਚ ਵਸਤੂਪਰਕ ਸੰਸਾਰ ਬਾਰੇ ਗਿਆਨ ਸ਼ਾਮਲ ਹੁੰਦਾ ਹੈ, ਅਰਥਾਤ, ਸਾਡੇ ਵਿਚਾਰ ਅਤੇ ਸਾਡੀ ਸੌਚਣੀ ਸਾਨੂੰ ਠੀਕ, ਸੱਚਾ (ਵਸਤੂਪਰਕ ਸੰਸਾਰ ਦੇ ਨਾਲ ਮੇਲ ਖਾਂਦਾ) ਗਿਆਨ ਮੁਹਈਆ ਕਰਦੇ ਹਨ। ਪਰ ਵਸਤੂਪਰਕ ਸੱਚ ਮਨੁੱਖ ਦੀਆਂ ਅਮਲੀ ਸਰਗਰਮੀਆਂ ਉਪਰ ਆਧਾਰਤ ਬੌਧ-ਪਰਾਪਤੀ ਦੇ ਅਮਲ ਵਿਚ ਪਰਾਪਤ ਹੁੰਦਾ ਹੈ। ਇਸਲਈ ਇਹ ਕਹਿਣਾ ਉਚਿਤ ਨਹੀਂ ਹੋਵੇਗਾ ਕਿ ਸੱਚ ਕੋਈ ਐਸੀ ਚੀਜ਼ ਹੈ ਜਿਹੜੀ ਮਨੁੱਖ ਤੋਂ ਬਾਹਰ, ਉਸਦੀ ਚੇਤਨਾ ਤੋਂ ਬਾਹਰ ਹੋਂਦ ਰੱਖਦੀ ਹੈ। ਸੱਚ ਅਤੇ ਲੋਕਾਂ ਦੀਆਂ ਸਰਗਰਮੀਆਂ ਵਿਚਲਾ ਸੰਬੰਧ ਆਪਣਾ ਗਤੀਸ਼ੀਲ ਖ਼ਾਸਾ ਪਰਗਟ ਕਰਦਾ ਹੈ। ਸੱਚ ਦੀ ਪਰਾਪਤੀ ਜਾਨ-ਹੂਲਵਾਂ ਅਮਲ ਹੈ, ਕਿਉਂਕਿ ਇਹ ਇਕ ਕਦਮ ਵਿਚ ਨਹੀਂ, ਸਗੋਂ ਹੌਲੀ ਹੌਲੀ ਸੁਤ੍ਰਿਤ ਕੀਤਾ ਜਾਂਦਾ ਹੈ। ਇਸਲਈ ਕੌਈ ਵੀ ਸੱਚ ਸੀਮਤ ਅਤੇ ਸਾਪਂਖ ਹੁੰਦਾ ਹੈ। ਕਿਸ ਹੱਦ ਤੱਕ ਅਸੀਂ ਉਸ ਤੱਕ ਪਹੁੰਚ ਸਕਦੇ ਹਾਂ, ਜੋ ਸਾਡੇ ਅਧਿਐਨ ਦਾ ਵਿਸ਼ਾ ਹੁੰਦਾ ਹੈ? ਇਹ ਨਿਰਪੇਖ ਅਤੇ ਸਾਪੇਖ ਸੱਚ ਵਿਚਲੇ ਸੰਬੰਧ ਦਾ ਖੇਤਰ ਹੈ।

ਸਾਡੇ ਦਆਲੇ ਦਾ ਸੰਸਾਰ ਅਮੀਰ ਅਤੇ ਵੰਨ-ਸੁਵੰਨਾ ਹੈ, ਇਹ ਸਦੀਵੀ ਅਤੇ ਅਸੀਮ ਹੈ। ਇਸਲਈ ਇਤਿਹਾਸਕ ਵਿਕਾਸ ਦੇ ਹਰ ਪੜਾਅ ਉਤੇ ਸੰਸਾਰ ਬਾਰੇਂ ਸਾਡਾ ਗਿਆਨ ਸੀਮਤ ਅਤੇ ਸਾਪੇਖ ਹੁੰਦਾ ਹੈ। ਸਾਪੇਖ ਸੱਚ ਸਾਡੇ ਗਿਆਨ ਅਤੇ ਹਕੀਕਤ ਵਿਚਕਾਰ ਅਧੁਰੀ, ਅੰਸ਼ਕ ਅਤੇ ਲਗਭਗ ਅਨੁਰੂਪਤਾ ਹੁੰਦੀ ਹੈ। ਸਪੇਖਕ ਸੱਚ ਵਿਚਲੇ ਗਿਆਨ ਨੂੰ ਮਗਰੋਂ ਵਧੇਰੇ ਨਿਸਚਿਤ

੨੪੩