ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/244

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਸੱਚ ਦੇ ਖੌਜੀ ਵੀ ਭੁਲੇਖਾ ਖਾ ਸਕਦੇ ਹਨ"

ਜੌ ਕੁਝ ਅਸੀਂ ਉਪਰ ਕਹਿ ਆਏ ਹਾਂ ਉਹ ਸਾਨੂੰ ਉਸ ਸਵਾਲ ਦਾ ਠੀਕ ਜਵਾਬ ਦੇਣ ਵੱਲ ਲੈ ਜਾਂਦਾ ਹੈ, ਜਿਹੜਾ ਅਸੀਂ ਆਪਣੇ ਆਪ ਤੋਂ ਪੁੱਛਿਆ ਹੈ। ਸੱਚ ਦੀ ਵਿਲੱਖਣਤਾ ਸਾਡੇ ਗਿਆਨ ਅਤੇ ਯਥਾਰਥ ਦੇ ਵਿਚਕਾਰ ਅਨੁਰੂਪਤਾ ਹੈ, ਜਿਹੜਾ ਯਥਾਰਥ ਕਿ ਵਸਤੂਪਰਕ ਤੌਰ ਉਤੇ ਅਤੇ ਸਾਡੀ ਬੁਧੀ ਅਤੇ ਇੱਛਾ-ਸ਼ਕਤੀ ਤੋਂ ਸਵੈਧੀਨ ਹੋਂਦ ਰੱਖਦਾ ਹੈ। ਸੋ, ਸੱਚ ਵਸਤੂਪਰਕ ਹੁੰਦਾ ਹੈ, ਕਿਉਂਕਿ ਇਹ ਵਸਤੂਪਰਕ ਹਕੀਕਤ ਦਾਂ ਪ੍ਰਤਿਬਿੰਬ ਹੰਦਾ ਹੈ, ਨਾ ਕਿ ਮਨੁੱਖੀ ਆਤਮਾ ਦਾ ਪ੍ਰਗਟਾਅ ਇਕਸਾਰ, ਵਿਗਿਆਨਕ-ਸੰਬਾਦਕ ਪਦਾਰਥਵਾਦ ਇਹ ਕਹਿ ਕੇ, ਕਿ ਇਹ ਵਸਤੂਪਰਕ ਹੁੰਦਾ ਹੈ, ਸੱਚ ਦੇ ਸੰਕਲਪ ਨੂੰ ਨਿਸਚਿਤਤਾ ਦੇਂਦਾ ਹੈ। ਲੈਨਿਨ ਨੇ ਵਸਤੂਪਰਕ ਸੱਚ ਦੀ ਵਿਆਖਿਆ ਐਸੇ ਗਿਆਨ ਵਜੋਂ ਕੀਤੀ ਸੀ ਜਿਸਦਾ ਵਸਤੂ ਕਿਸੇ ਇਕ ਵਿਅਕਤੀ ਜਾਂ ਮਨੁੱਖਤਾ ਉਪਰ ਨਿਰਭਰ ਨਹੀਂ ਕਰਦਾ।* ਸਵਾਲ ਪੁੱਛਿਆ ਜਾ ਸਕਦਾ ਹੈ: ਸੱਚ ਮਨੁੱਖ ਤੋਂ ਸਵੈਧੀਨ ਕਿਵੇਂ ਹੋ ਸਕਦਾ ਹੈ, ਜੇ ਮਨੁੱਖ ਇਸਨੂੰ ਸਮਝ ਸਕਦਾ ਹੈ ਤਾਂ, ਸੱਚ ਬਾਹਰਲੇ ਸੰਸਾਰ ਦਾ ਨਹੀਂ ਹੁੰਦਾ ਸਗੋਂ ਮਨੁੱਖ ਦੀਆਂ ਸਰਗਰਮੀਆਂ ਦੇ ਸਿੱਟੇ ਵਜੋਂ ਪਰਗਟ ਹੁੰਦਾ ਹੈ। ਉਦਾਹਰਣ ਵਜੋਂ, ਸਰਮਾਇਦਾਰਾ ਸਮਾਜ ਵਿਚ ਲੁੱਟ-ਖਸੁੱਟ ਇਕ ਵਸਤੂਪਰਕ ਹਕੀਕਤ ਹੈ। ਫਿਰ ਵੀ, ਮਾਰਕਸ ਤੋਂ ਪਹਿਲਾਂ ਇਸਦਾ ਤੱਤ ਲੋਕਾਂ ਨੂੰ ਨਜ਼ਰ ਨਹੀਂ ਸੀ ਆਇਆ, ਜਿਸ ਕਰਕੇ ਉਹਨਾਂ ਦੇ ਇਸ ਗੱਲ ਬਾਰੇ ਵਿਚਾਰ ਗ਼ਲਤ ਸਨ ਕਿ ਸਰਮਾਇਦਾਰ ਕਿਉਂ ਅਮੀਰ ਹੁੰਦੇ ਹਨ ਅਤੇ


————————————————————

*ਦੇਖੋ, ਵ. ਇ. ਲੈਨਿਨ, "ਪਦਾਰਥਵਾਦ ਅਤੇ ਅਨੁਭਵ-ਸਿੱਧ ਆਲੋਚਨਾ", ਕਿਰਤ ਸੰਗ੍ਰਹਿ, ਸੈਂਚੀ ੧੪, ਸਫਾ ੧੨੨

੨੪੨