ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/243

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸ ਸੰਬੰਧ ਵਿਚ ਪਦਾਰਥਵਾਦ ਅਤੇ ਆਦਰਸ਼ਵਾਦ ਦੀ ਵਿਰੋਧੀ ਪ੍ਰਕਿਰਤੀ ਵੀ ਸਪਸ਼ਟ ਹੈ ਆਦਰਸ਼ਵਾਦ ਅਤੇ ਅਗਨਾਸਤਕਵਾਦ ਦੀਆਂ ਸਾਰੀਆਂ ਵੰਨਗੀਆਂ ਹੀ ਸੱਚ ਦੀ ਤੋਂ ਇਨਕਾਰੀ ਨਹੀਂ, ਪਰ-ਉਹ ਬੇਹੱਦ ਆਤਮਪਰਕ ਢੰਗ ਨਾਲ ਇਸਦੀ ਵਿਆਖਿਆ ਕਰਦੇ ਹਨ; ਉਹ ਇਸਨੂੰ ਆਲੋ-ਦੁਆਲੇ ਦੇ ਸੰਸਾਰ ਦੀ ਸਚਮੂਚ ਦੀ ਹੋਂਦ ਨੂੰ, ਅਤੇ ਇਸਦਾ ਠੀਕ ਠੀਕ ਬੌਧ ਪਰਾਪਤ ਕਰ ਸਕਣ ਅਤੇ ਆਪਣੇ ਮਨ ਵਿਚ ਇਸਨੂੰ ਪ੍ਰਤਿਬਿੰਬਤ ਕਰ ਸਕਣ ਦੀ ਮਨੁੱਖ ਦੀ ਯੋਗਤਾ ਨੂੰ ਮੰਨਣ ਨਾਲ ਨਹੀਂ ਜੋੜਦੇ। ਕੁਝ ਆਦਰਸ਼ਵਾਦੀ-ਸੱਚ ਨੂੰ ਲੌਕਾਂ ਵਲੋਂ ਆਪਸ ਵਿਚ ਕੀਤੇ ਗਏ ਸਮਝੌਤੇ ਦੇ ਸਿੱਟੇ ਵਜੋਂ ਦੇਖਦੇ ਹਨ। ਫ਼ਰਾਂਸੀਸੀ ਗਣਿਤ-ਵਿਗਿਆਨੀ ਜੂਲਜ਼ ਹੈਨਰੀ ਪਾਇਨਕੇਅਰ ਸੱਚ ਦੀ ਇਸਤਰ੍ਹਾਂ ਦੀ ਵਿਆਖਿਆ ਕਰਨ ਵਾਲੇ ਸਭ ਤੋਂ ਪਹਿਲੇ ਬੰਦਿਆਂ ਵਿਚੋਂ ਇਕ ਸੀ। ਉਸਦੀ_ਰਾਇ ਵਿਚ ਵਿਗਿਆਨਕ ਸਿਧਾਂਤਾਂ (ਗਣਿਤ ਨੂੰ ਛੱਡ ਕੇ) ਦੇ ਬੁਨਿਆਦੀ ਸੂਤਰ ਸੱਚ ਨਹੀਂ ਹੁੰਦੇ, ਸਗੋਂ ਰੂੜ੍ਹੀਆਂ ਹੁੰਦੇ ਹਨ; ਇਕੋ ਇਕ ਨਿਰਪੇਖ ਮੰਗ, ਜਿਹੜੀ ਉਹਨਾਂ ਨੂੰ ਪੂਰੀ ਕਰਨੀ ਪੈਂਦੀ ਹੈ, ਉਹ ਇਹ ਹੈ ਕਿ ਉਹ ਵਿਰੋਧਾਤਮਕ ਨਾ ਹੋਣ। ਸੱਚ ਨੂੰ ਆਮ ਕਰਕੇ ਮਹਤਵਪੂਰਨ ਗਿਆਨ ਵਜੋ ਸਮਝਣ ਤੋਂ ਵੀ ਇਹੀ ਸਿੱਟਾ ਨਿਕਲਦਾ ਹੈ। ਸਚਮੂਚ, ਝੂਠਾ ਗਿਆਨ ਵੀ ਆਮ ਕਰਕੇ ਮਹਤਵਪੂਰਨ ਹੋ ਸਕਦਾ ਹੈ--ਉਦਾਹਰਣ ਵਜੋਂ, ਤਾਪ ਅਤੇ ਈਬਰ ਬਾਰੇ ਸਿਧਾਂਤ, ਪ੍ਰਤਿਕਿਰਿਆਵਾਦੀ ਰਾਜਨੀਤਕ ਸਿਧਾਂਤ (ਭੂ-ਰਾਜਨੀਤੀ; ਨਵ--ਮਾਲਬੂਸਵਾਦ, ਹਰ ਤਰ੍ਹਾਂ ਦੇ ਨਸਲਵਾਦੀ ਸੰਕਲਪ, ਆਦਿ)। ਕਦੀ ਕਦੀ ਉਪਯੋਗੀ ਚੀਜ਼ ਨੂੰ ਸੱਚ ਐਲਾਨ ਦਿਤਾ ਜਾਂਦਾ ਹੈ। ਪਰ ਅਸੀਂ ਪਹਿਲਾਂ ਹੀ ਦੱਸ ਆਏ ਹਾਂ ਕਿ ਜੋ ਕੂਝ ਉਪਯੋਗੀ ਹੈ; ਉਸ ਸਾਰੇ ਨੂੰ ਹੀ ਸੱਚ ਨਹੀਂ ਸਮਝਿਆ ਜਾਂ ਸਕਦਾ।

੨੪੧