ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/242

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਕੱਠਾ ਹੈ, ਉਹ ਇਕੱਠਾ ਹੈ।..." ਅਤੇ ਅੱਗੇ ਚੱਲ ਕੈ: "ਹੁਣ, ਗੱਲ ਇਹ ਨਹੀਂ ਕਿ ਤੁਸੀਂ ਇਸ ਕਰਕੇ ਗੋਰੇ ਹੋ ਕਿ ਅਸੀਂ ਤੁਹਾਡੇ ਗੋਰੇ ਹੋਣ ਬਾਰੇ ਠੀਕ ਠੀਕ ਸੋਚਦੇ ਹਾਂ, ਸਗੋਂ ਗੱਲ ਇਹ ਹੈ ਕਿ ਤੁਸੀਂ ਗੋਰੇ ਹੋ ਅਤੇ ਅਸੀਂ ਠੀਕ ਕਹਿ ਰਹੇ ਹੁੰਦੇ ਹਾਂ ਕਿ ਤੁਸੀਂ ਗੋਰੇ ਹੋ।"* ਜਿਵੇਂ ਕਿ ਅਸੀਂ ਦੇਖਦੇ ਹਾਂ, ਇਸ ਸੂਰਤ ਵਿਚ ਸੱਚੇਂ ਗਿਆਨ ਦਾ ਲੱਛਣ ਇਸਦਾ ਹਕੀਕਤ ਨਾਲ ਮੋਲ ਖਾਣਾ ਦੱਸਿਆ ਗਿਆ ਹੈ। ਪਰ ਭਾਵੇਂ ਸੱਚ ਬਾਰੇ ਅਰਸਤੂ ਦੀ ਸੂਝ ਠੀਕ ਹੈ ਅਤੇ ਸੱਚ ਦੀ ਥਾਹ ਪਾਉਣ ਦੀ ਪਦਾਰਥਵਾਦੀ ਸੋਧ ਰੱਖਦੀ ਹੈ, ਉਸ ਵਲੋਂ ਦਿਤੀ ਗਈ ਇਸਦੀ ਪਰਿਭਾਸ਼ਾ ਅਧੂਰੀ ਸਾਬਤ ਹੁੰਦੀ ਹੈ; ਇਹ ਏਨੀਂ ਵਿਸ਼ਾਲ ਅਤੇ ਅਸਪਸ਼ਟ ਹੈ ਕਿ "ਹਕੀਕਤ" ਅਤੇ "ਮੇਲ ਖਾਣ" ਦੇ ਸੰਕਲਪਾਂ ਦੇ ਆਪੋ ਆਪਣੇ ਤਰੀਕੇ ਨਾਲ ਅਰਥ ਕੱਢ ਕੇ ਆਦਰਸ਼ਵਾਦੀ ਅਤੇ, ਸਗੋਂ, ਅਗਨਾਸਤਕਵਾਦੀ ਵੀ ਇਸ ਨਾਲ ਸਹਿਮਤ ਹੋਂ ਸਕਦੇ ਹਨ।

ਸੱਚ ਦਾ ਸਵਾਲ ਆਮ ਦਾਰਸ਼ਨਿਕ ਸਟੈਂਡ ਨਾਲ, ਜਿਹੜਾ ਕੌਈ ਵਿਗਿਆਨੀ ਲੈਂਦਾ ਹੈ, ਅਤੇ ਉਸ ਤਰੀਕੇ ਨਾਲ ਜਿਸ ਨਾਲ ਉਹ ਫ਼ਿਲਾਸਫ਼ੀ ਦੇ ਬੁਨਿਆਦੀ ਸਵਾਲ ਦਾ ਜਵਾਬ ਦੇਂਦਾ ਹੈ, ਡੂੰਘੀ ਤਰ੍ਹਾਂ ਜੁੜਿਆ ਹੋਇਆ ਹੈ। ਸੱਚ ਦੇ ਮਸਲੋਂ ਉਤੇ, ਵਿਗਿਆਨ ਅਤੇ ਧਰਮ ਦੀ ਵਿਰੋਧੀ ਪ੍ਰਕਿਰਤੀ ਬੜੀ ਸਪਸ਼ਟਤਾ ਨਾਲ ਪਰਗਟ ਹੁੰਦੀ ਹੈ: ਵਿਗਿਆਨ ਲਈ ਸੱਚ ਦੀ ਖੌਜ ਸਭ ਤੋਂ ਮਹਤਵਪੂਰਨ ਕਾਰਜਾਂ ਵਿਚੋਂ ਇਕ ਹੈ, ਜਦ ਕਿ ਧਰਮ ਵਿਸ਼ਵਾਸ ਦੀ ਸ਼ਰਨ ਲੈਂਦਾ ਹੈ, ਅਤੇ ਕਦੀ ਕਦੀ ਖੁਲ੍ਹਮ-ਖੁਲ੍ਹਾ ਇਸਨੂੰ ਸੱਚ ਦੇ ਮੁਕਾਬਲੇ ਉਤੇ ਖੜਾ ਕਰਦਾ ਹੈ।

————————————————————

*"ਅਰਸਤੂ ਦੀ ਮੈਟਾਫ਼ਿਜ਼ਿਕਸ" ਇੰਡੀਆਨਾ ਯੂਨੀਵਰਸਿਟੀ ਪਰੈਸ, ਬਲੂਮਿੰਗਟਨ ਅਤੇ ਲੰਡਨ, ੧੯੬੬, ਸਫਾ ੧੫੮।

੨੪੦