ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/241

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੱਚ ਕੀ ਹੈ? ਇਕ ਦੰਤ-ਕਥਾ ਹੈ ਕਿ ਪੌਨਟੀਅਸ ਪਿਲਾਟ ਨੇ ਯਸੂਹ ਮਸੀਹ ਤੋਂ ਇਹ ਸਵਾਲ ਪੁੱਛਿਆ। ਯਸੂਹ ਮਸੀਹ ਨੂੰ ਇਹ ਦਾਅਵਾ ਕਰਨ ਕਰਕੇ, ਕਿ ਉਹ ਜੀਵਨ ਦੇ ਅਰਥਾਂ ਬਾਰੇਂ ਉਚੇਰਾ ਸੱਚ ਜਾਣਦਾ ਹੈ, ਗੜਬੜ ਫੈਲਾਉਣ ਵਾਸਤੇ ਗਰਿਫ਼ਤਾਰ ਕੀਤਾ ਗਿਆ ਸੀ। ਇਹ ਸਵਾਲ ਕਰਕੇ ਪਿਲਾਟ ਆਮ ਕਰਕੇ ਸੱਚ ਦੀ ਹੋਂਦ ਉਪਰ ਅਤੇ ਇਸਨੂੰ ਪਰਾਪਤ ਕਰ ਸਕਣ ਦੀ ਸੰਭਾਵਨਾ ਉਪਰ ਸ਼ੰਕਾ ਕਰ ਰਿਹਾ ਸੀ।

ਸੱਚ ਦਾ ਸੰਕਲਪ ਬਹੁਅਰਥਕ ਹੈ ਅਤੇ ਇਹ ਅਕਸਰ ਆਪਣੇ ਵਖੋ ਵਖਰੇ ਅਰਥਾਂ ਵਿਚ ਵਰਤਿਆ ਜਾਂਦਾ ਹੈ। ਲੌਕ ਸੱਚੇ ਦੋਸਤ, ਸੱਚੀ ਸੁੰਦਰਤਾ, ਸੱਚੋਂ ਕਵੀ ਆਦਿ ਦੀ ਗੱਲ ਕਰਦੇ ਹਨ। ਇਹਨਾਂ ਸਾਰੇਂ ਵਾਕੰਸ਼ਾਂ ਵਿਚ ਜਿਸ ਚੀਜ਼ ਉਪਰ ਹਮੇਸ਼ਾ ਜ਼ੋਰ ਦਿਤਾ ਗਿਆ ਹੁੰਦਾ ਹੈ, ਉਹ ਹੈ ਇਸ ਵਰਤਾਰੇ, ਵਸਤ ਜਾਂ ਕਾਰਜ ਦੀ ਮਹੱਤਾ। ਫਿਰ ਵੀ ਇਹ ਸਾਰੇਂ ਸ਼ਬਦ "ਸੱਚ" ਤੋਂ ਬਣੇ ਹਨ। ਆਪਣੇ ਦਾਰਸ਼ਨਿਕ ਅਰਥਾਂ ਵਿਚ, ਇਹ ਸ਼ਬਦ ਗਿਆਨ ਦੇ ਵਸਤੂ ਅਤੇ ਬਾਹਰਲੇ ਸੰਸਾਰ ਵਿਚਕਾਰ ਕਿਸੇ ਸੰਬੰਧ ਨੂੰ ਪਰਗਟ ਕਰਦਾ ਹੈ। ਸ਼ਬਦ "ਸੱਚ" ਚਿੰਤਨ ਵਿਚ ਹਕੀਕਤ ਦੇ ਠੀਕ, ਪ੍ਰਮਾਣਿਕ ਪ੍ਰਤਿਬਿੰਬ ਨੂੰ ਬਿਆਨ ਕਰਨ ਦਾ ਕੰਮ ਦੇਂਦਾ ਹੈ। ਸੱਚ ਕੋਈ ਐਸੀ ਖਾਸੀਅਤ ਨਹੀਂ ਜਿਹੜੀ ਚੀਜ਼ਾਂ ਵਿਚ ਆਪਣੇ ਆਪ ਵਿਚ ਹੁੰਦੀ ਹੈ, ਸਗੋਂ ਮਨੁੱਖ ਦੇ ਮਨ ਵਿਚ ਉਹਨਾਂ ਦਾ ਪ੍ਰਮਾਣਿਕ ਪ੍ਰਤਿਬਿੰਬ ਹੁੰਦਾ ਹੈ। ਪੁਰਾਤਨ ਫ਼ਿਲਾਸਫ਼ਰ ਸੱਚ ਨੂੰ ਠੀਕ ਗਿਆਨ ਨਾਲ`ਜੋੜਦੇ ਸਨ, ਜਿਹੜਾ ਹਕੀਕਤ ਨਾਲ ਮੋਲ ਖਾਂਦਾ ਹੈ; ਇਸਦਾ ਉਲਟ ਮਾਇਆ-ਜਾਲ ਜਾਂ ਝੁਠਾ ਗਿਆਨ ਹੁੰਦਾ ਹੈ, ਜਿਹੜਾ ਹਕੀਕਤ ਨੂੰ ਵਿਗਾੜ ਕੇ ਪੇਸ਼ ਕਰਦਾ ਹੈ। ਅਰਸਤੂ ਨੇ ਆਪਣੀ ਇਕ ਪ੍ਰਸਤਕ ਵਿਚ ਲਿਖਿਆ ਹੈ: "ਮਨੁੱਖ ਠੀਕ ਸੌਚਦਾ ਹੈ ਜੇਂ ਉਹ ਸੋਚਦਾ ਹੈ ਕਿ ਜੋ ਕੁਝ ਵੱਖ ਵੱਖ ਹੈ, ਉਹ ਵੱਖ ਵੱਖ ਹੈ ਅਤੇ ਜੋ ਕੁਝ

੨੩੯