ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/240

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿਰਫ਼ ਇਹ ਹੀ ਨਹੀਂ ਕਿ ਮਿਥਣ ਸੰਬੰਧਤ ਤੱਥ ਜਾਂ ਵਰਤਾਰੇ ਉਤੇ ਲਾਗੂ ਹੋ ਸਕਦਾ ਹੋਵੇਂ; ਸਚਮੁਚ ਦਾ ਵਿਗਿਆਨਕ ਮਿਥਣ ਦੂਜੇ ਵਰਤਾਰਿਆਂ ਦੀ ਪੂਰੀ ਲੜੀ ਨਾਲ ਵੀ ਸੰਬੰਧਤ ਹੋਣਾ ਚਾਹੀਦਾ ਹੈ, ਅਤੇ ਇਹ ਫੈਲਣ ਅਤੇ ਵਿਕਾਸ ਕਰਨ ਦੇ ਸਮਰੱਥ ਹੋਣਾ ਚਾਹੀਦਾ ਹੈ।

ਮਿਥਣ ਦਾ ਇਕ ਹੋਰ ਮਹਤਵਪੂਰਨ ਲੱਛਣ ਇਸਦੀ ਬੁਨਿਆਦੀ ਸਪਸ਼ਟਤਾ, ਮਨ-ਮਰਜ਼ੀ ਦੀਆਂ ਮਣੌਤਾਂ, ਗੈਰ-ਮੰਤਕੀ ਬੰਦਸ਼ਾਂ ਅਤੇ ਸ਼ੰਕਿਆਂ ਦੀ ਅਣਹੋਂਦ ਹੈ। ਇਹੋ ਜਿਹੀ ਬੁਨਿਆਦੀ ਸਰਲਤਾ ਜਟਿਲ ਅਮਲਾਂ ਦੀ ਵਿਆਖਿਆ ਦੇ ਵਸਤੂਪਰਕ ਖ਼ਾਸੇ ਦਾ ਸਿੱਟਾ ਹੁੰਦੀ ਹੈ; ਇਹ ਜਟਿਲ ਅਮਲ ਕਿਸੇ ਐਸੀ ਚੀਜ਼ ਉਪਰ ਆਧਾਰਤ ਹੁੰਦੇ ਹਨ ਜਿਹੜੀ ਵਸਤੂਪਰਕ ਤੌਰ ਉਤੇ ਆਮ ਮਿਲਦੀ ਹੈ, ਜਿਸ ਕਰਕੇ ਇਹਨਾਂ ਬਾਰੇ ਸਮਾਨੀਕਰਣ ਕੀਤਾ ਜਾ ਸਕਦਾ ਹੈ। ਵਿਗਿਆਨੀ ਇਹੋ ਜਿਹੀ ਸਾਦਗੀ ਨੂੰ ਸੁਹਜਾਤਮਕ ਪਰਿਪੂਰਨਤਾ ਵਜੋਂ, ਵਿਗਿਆਨਕ ਮਿਥਣ ਦੀ ਸੁੰਦਰਤਾ ਵਜੋਂ ਅਤੇ ਇਸ ਤਾਰਕਿਕ ਲੌੜ ਦੇ ਪ੍ਰਗਟਾਅ ਵਜੋਂ ਦੇਖਦੇ ਹਨ ਕਿ ਸਿਧਾਂਤਕ ਚਿੰਤਨ ਵਧ ਤੋਂ ਵਧ ਸੰਭਵ ਵਰਤਾਰਿਆਂ ਦੀ ਵਿਆਖਿਆ ਵਧ ਤੋਂ ਵਧ ਸੰਭਵ ਸਰਲ ਸ਼ਬਦਾਂ ਵਿਚ ਕਰਦਾਂ ਹੈ।

ਸੱਚ ਦੀ ਖੋਜ ਵਿਚ

ਇਸਤਰ੍ਹਾਂ, ਗਿਆਨ ਸੁਭਾਵਕ ਤੌਰ ਉਤੇ ਲੌਕਾਂ ਦੀਆਂ ਸਰਗਰਮੀਆਂ ਨਾਲ ਜੁੜਿਆ ਹੋਇਆ ਹੈ। ਬੋਧ-ਪਰਾਪਤੀ ਦਾ ਨਿਸ਼ਾਨਾ ਸੱਚ ਦੀ ਪਰਾਪਤੀ, ਅਤੇ ਇਸਦੇ ਆਧਾਰ ਉਤੇ, ਮਨੁੱਖਤਾ ਦੇ ਸਾਮ੍ਹਣੇ ਖੜੇ ਨਵੇਂ ਕੰਮਾਂ ਨੂੰ ਪੂਰਿਆਂ ਕਰਨਾ ਹੁੰਦਾ ਹੈ।

੨੩੮