ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/24

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰ ਉਥੇ ਤਾਂ ਉਹਨਾਂ ਦੇ ਸਿਰਫ਼
ਪਥਰਾਏ ਬੁੱਤ ਹਨ। ਅਤੇ
ਉਹਨਾਂ ਦਾ ਆਪਣਾ ਕੀ ਬਣਿਆ?"[1]

ਅਮਰੀਕੀ ਇੰਡੀਅਨਾਂ ਦੇ ਵਡ-ਵਡੇਰੇ ਵੀ ਮਿੱਥ-ਕਥਾਵਾਂ ਦੀ ਯੁਗਾਂ-ਪੁਰਾਣੀ ਸਿਆਣਪ ਬਾਰੇ ਸੋਚਦੇ ਹਨ:

ਤੂੰ, ਜੋ ਕਿ ਖੁਦਾ ਹੈ।
ਉਥੇ ਬੈਠਾ ਤੂੰ ਕਿਸ ਚੀਜ਼
ਦੇ ਨਿਬੇੜੇ ਕਰ ਰਿਹਾ ਹੈਂ?
ਇਥੇ ਧਰਤੀ ਉਤੇ ਸਾਡੇ ਲਈ
ਕੀ ਤੂੰ ਕਦੀ ਦੇਵਨੇਤ ਸੁਸਤੀ
ਦਾ ਸ਼ਿਕਾਰ ਹੋਇਆ ਹੈਂ?
ਕੀ ਸਾਡੇ ਤੋਂ ਆਪਣੀ ਸ਼ਾਨੋ-ਸ਼ੌਕਤ
ਅਤੇ ਚਮਕ-ਦਮਕ ਲੁਕਾਉਣੀ ਤੇਰੇ
ਲਈ ਜ਼ਰੂਰੀ ਹੈ?
ਕਿਹੜੀ ਚੀਜ਼ ਹੈ ਜਿਸਦਾ ਨਿਬੋੜਾ
ਤੁੰ ਇਥੇ ਧਰਤੀ ਉੜੇ ਕਰਨਾ ਹੇ?[2]

ਇਹ ਸਾਰਾ ਕੁਝ ਸਾਨੂੰ ਇਹ ਦਾਅਵਾ ਕਰਨ ਦਾ ਹੱਕ ਦੇਂਦਾ ਹੈ ਕਿ ਸਾਰੇ ਹੀ ਲੋਕ ਦਾਰਸ਼ਨਿਕ ਚਿੰਤਨ ਦੇ ਬੀਜ ਰੱਖਦੇ ਹਨ, ਅਤੇ ਦਰਸ਼ਨ ਦੇ ਪੈਦਾ ਹੋਣ ਦੀਆਂ ਪੂਰਵ-ਲੌੜਾਂ


੨੨
  1. *"ਫਰਊਨ ਖੂਫੂ ਅਤੇ ਜਾਦੂਗਰ" ਮਾਸਕੋ, ੧੯੫੮, ਸਫੇ ੨੨੨-੨੨੪ (ਰੂਸੀ ਵਿਚ)।
  2. **"ਪਰਾਚੀਨ ਸੰਸਾਰ ਦੇ ਮਿਥਿਹਾਸ", ਕੁਆਡਰੇਂਗਲ ਬੁੱਕਸ, ਇਨਕ, ਸ਼ਿਕਾਗੋ, ੧੯੬੧, ਸ. ੪੬੬।