ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/239

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਣਾਈਆਂ ਗਈਆਂ ਮੌਰੀਆਂ ਤੋਂ ਉਸਨੂੰ ਸਲੰਡਰ ਦੇ ਰੂਪ ਵਿਚ ਮੰਰੀਦਾਰ ਢਾਲ ਦੀ ਕਾਢ ਕੱਢਣ ਦਾ ਸੁਝਾਅ ਮਿਲਿਆ, ਜਿਹੜੀ ਘੋਗੇ ਵਾਂਗ ਹਰਕਤ ਕਰਦੀ ਹੈ, ਆਦਿ।

ਮਨੁੱਖ ਅਮਲੀ ਸਰਗਰਮੀ ਵਿਚ ਮਿਥਣ ਦੇ ਠੀਕ ਹੌਣ ਦੀ, ਜਾਂ ਇਸ ਤੱਥ ਦੀ ਕਿ ਇਹ ਜ਼ਰੂਰ ਠੀਕ ਹੌਣਾ ਚਾਹੀਦਾ ਹੈ, ਪੜਤਾਲ ਕਰਦਾ ਹੈ, ਜਦ ਕਿ ਇਸਦਾ ਮੰਤਕੀ ਸਬੂਤ ਇਸ ਗੱਲ ਵਿਚ ਹੁੰਦਾ ਹੈ ਕਿ ਇਸ ਵਿਚਲੇ ਵਿਚਾਰ ਮੌਜੂਦਾ ਗਿਆਨ ਨਾਲ ਮੌਲ ਖਾਂਦੇ ਹਨ। ਜਰਮਨ ਇਤਿਹਾਸਕਾਰ ਹਾਈਨਰਿਖ ਸ਼ਲੀਮਨ ਨੂੰ ਯਕੀਨ ਸੀ ਕਿ ਹੌਮਰ ਦਾ "ਇਲੀਆਡ" ਅਸਲੀ ਤੱਥਾਂ ਉਪਰ ਆਧਾਰਤ ਹੈ, ਕਿ ਟਰਾਇ ਦਾ ਯੁੱਧ ਸਚਮੁਚ ਹੋਇਆ ਸੀ, ਅਤੇ ਟਰਾਇ ਦਾ ਸ਼ਹਿਰ ਲੱਭਿਆ ਜਾਣਾ ਚਾਹੀਦਾ ਹੈ। ਉਸ ਵੱਲੋਂ ਸੁਝਾਈਆਂ ਗਈਆਂ ਪਹਾੜੀਆਂ ਦੀ ਖੁਦਾਈ ਤੋਂ ਉਸਦੇ ਮਿਥਣ ਦਾ ਠੀਕ ਹੋਣਾ ਸਿੱਧ ਹੋਇਆ--ਪੁਰਾਤਨ ਟਰਾਇ ਸਚਮੁਚ ਲੱਭ ਲਿਆ ਗਿਆ। ਇਸਤਰ੍ਹਾਂ ਨਾਲ ਸਬੂਤ ਅਤੇ ਪੜਤਾਲ ਕਿਸੇ ਮਿਥਣ ਨੂੰ ਗੁਣਾਤਮਕ ਤੌਰ ਉੱਤੇ ਨਵੇਂ ਗਿਆਨ ਵਿਚ, ਵਿਗਿਆਨਕ ਸਿਧਾਂਤ ਵਿਚ ਬਦਲ ਦੇਂਦੇ ਹਨ, ਜੌ ਕਿ ਗਿਆਨ ਦੀ, ਅਰਥਾਤ, ਲਾਜ਼ਮੀ ਸੰਬੰਧਾਂ ਜਾਂ ਹਕੀਕਤ ਦੇ ਕਾਨੂੰਨਾਂ ਬਾਰੇ ਗਿਆਨ ਦੀ ਸਿਖਰ, ਇਸਦਾ ਸਰਵੁੱਚ ਰੂਪ ਹੁੰਦਾ ਹੈ।

ਮਿਥਣ ਮੂਲ ਰੂਪ ਵਿਚ ਐਸਾ ਹੌਣਾ ਚਾਹੀਦਾ ਹੈ ਕਿ ਇਸਦੀ ਪੜਤਾਲ ਹੋ ਸਕੇ, ਭਾਵੇਂ ਕਿ ਤੁਰਤ ਇਸਦੀ ਪੜਤਾਲ ਕਰ ਸਕਣੀ ਅਸੰਭਵ ਹੋਵੇ। ਜਿਨ੍ਹਾਂ ਮਿਥਣਾਂ ਦੀ ਪੜਤਾਲ ਨਹੀਂ ਹੋ ਸਕਦੀ ਉਹ ਆਮ ਕਰਕੇ ਵਿਗਿਆਨ ਦੇ ਖੇਤਰ ਤੋਂ ਬਾਹਰ ਹੁੰਦੇ ਹਨ। ਹੋ ਸਕਦਾ ਹੈ ਕਿ ਮਿਥਣ ਦੀ ਇਸ ਵਿਗਿਆਨਕ ਅਸਲ ਦੇ ਆਧਾਰ ਉਤੇ ਮਹਲ ਰੂਪ ਵਿਚ ਪੜਤਾਲ ਹੋਂ ਸਕਦੀ ਹਫੇ ਕਿ ਮਨੁੱਖ ਸੰਸਾਰ ਤੂੰ ਸਮਝਣ ਦੇ ਸਮਰੱਥ ਹੈ। ਇਸ ਬੌਧ ਤੋਂ ਬਿਨਾਂ ਵਿਗਿਆਨ ਅਸੰਭਵ ਹੁੰਦਾ ।

੨੩੭