ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/238

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਰਤਾਰਿਆਂ ਦੇ ਪੂਰੇ ਸਮੁੱਚ ਦੀ ਵਿਆਖਿਆ ਕਰੇ, ਪਰ ਨਾਲ ਹੀ, ਜਿਥੋਂ ਤੱਕ ਹੋ ਸਕੇ, ਪਹਿਲਾਂ ਸਥਾਪਤ ਕੀਤੇ ਜਾ ਚੁੱਕੇ ਤੱਥਾਂ ਦੇ ਉਲਟ ਨਾ ਜਾਏ। ਪਰ ਜੋ ਇਸਤਰ੍ਹਾਂ ਦਾ ਖੰਡਨ ਅਟੱਲ ਹੋਵੇ, ਤਾਂ ਮਿਥਣ ਦੇ ਘੜਣਹਾਰ ਕੋਲ ਇਹ ਸੋਚਣ ਦਾ ਕਾਫ਼ੀ ਕਾਰਨ ਹੌਣਾ ਚਾਹੀਦਾ ਹੈ ਕਿ ਪਹਿਲਾਂ ਸਥਾਪਤ ਕੀਤੇ ਜਾ ਚੁੱਕੇ ਤੱਥ ਨਾਕਾਫ਼ੀ ਹੱਦ ਤੱਕ ਪ੍ਰਮਾਣਿਤ ਸਨ ਅਤੇ ਮੁੜ ਪੜਤਾਲ ਜਾਣ ਦੀ ਮੰਗ ਕਰਦੇ ਹਨ।

ਜਿਸ ਤਰੀਕੇ ਨਾਲ ਕੋਈ ਮਿਥਣ ਘੜਿਆ ਜਾਂਦਾ ਹੈ, ਉਹ ਤਰੀਕਾ ਮਹਤਵਪੂਰਨ ਹੁੰਦਾ ਹੈ। ਇਸਦੀ ਸਭ ਤੋਂ ਸਰਲ ਵੰਨਗੀ ਨਿਰੀਖਣ ਉਪਰ ਨਿਰਭਰ ਕਰਦੀ ਹੈ: ਇਕੱਠੇ ਕੀਤੇ ਮਸਾਲੇ ਦਾ ਸਾਰ ਦੇਣ ਦੇ ਨਾਲ ਨਾਲ, ਇਸਨੇ ਡਾਰਵਿਨ ਲਈ ਵਿਗਾਸ ਬਾਰੇ ਆਪਣਾ ਮਿਥਣ ਪੇਸ਼ ਕਰਨ ਦੇ ਆਧਾਰ ਦਾ ਕੰਮ ਵੀ ਕੀਤਾ। ਮਿਥਣ ਤੱਕ ਅਪੜਣ ਦਾ ਇਕ ਹੌਰ ਤਰੀਕਾ ਅਨੁਰੂਪਤਾ ਦਾ ਹੈ। ਉਦਾਹਰਣ ਵਜੋਂ, ਸਾਈਬਰਨੈਟਿਕਸ ਦੇ ਖੇਤਰ ਵਿਚਲੇ ਵਿਗਿਆਨੀ ਜੀਵ-ਸੰਸਾਰ ਬਾਰੇ ਆਪਣੇ ਗਿਆਨ ਨੂੰ ਟੈਕਨਾਲੋਜੀ ਵਿਚ ਲਿਜਾਣ ਦੀ ਕੋਸ਼ਿਸ਼ ਕਰਦੇ ਹਨ। ਇਸਤਰ੍ਹਾਂ ਗਿਆਨ ਨਾਲ ਸੰਬੰਧਤ ਵਿਗਿਆਨ ਦੀ ਇਕ ਨਵੀਂ ਸ਼ਾਖ--ਬਾਇਆਨਿਕਸ--ਨਿਕਲ ਆਈ ਹੈ। ਪਸ਼ੂਆਂ ਨਾਲ ਅਨੁਰੂਪਤ ਉਪਰ ਆਧਾਰਤ ਕਈ ਮਸ਼ੀਨਾਂ ਤਿਆਰ ਕੀਤੀਆਂ ਗਈਆਂ ਹਨ: ਪੰਛੀ ਦੇ ਪੰਖਾਂ ਨੇ ਹਵਾਈ ਜਹਾਜ਼ ਸਿਰਜਣ ਵਿਚ ਮਨੁੱਖ ਦੀ ਸਹਾਇਤਾ ਕੀਤੀ; ਡਾਲਫਿਨ ਮਛਲੀ ਦੇ ਸ਼ਰੀਰ ਤੋਂ ਪਣੜੁੱਬੀ ਦੀ ਸ਼ਕਲ ਦਾ ਸੁਝਾਅ ਮਿਲਿਆ, ਆਦਿ। ਅਨੁਰੂਪਤਾ ਦੇਖਣ ਨਾਲ ਮਨੁੱਖ "ਸੁਭਾਵਕ ਵਿਚ ਅਸਾਧਾਰਣ" ਦੇਖ ਸਕਦਾ ਹੈ; ਉਦਾਹਰਣ ਵਜੋਂ, ਝਾੜੀਆਂ ਵਿਚ ਲਟਕਦੇ ਮੱਕੜੀ ਦੇ ਜਾਲੋਂ ਵਿਚ ਉਹ ਲਟਕਵੇਂ ਪੁਲ ਦੀਆਂ ਰੇਖਾਵਾਂ ਦੇਖ ਸਕਦਾ ਹੈ; ਅਤੇ ਬੇੜੀਆਂ ਦੇ ਲੱਕੜੀ ਵਾਲੇ ਹਿੱਸਿਆਂ ਵਿਚ ਘੋਗਿਆੰ ਵਲੋਂ

੨੩੬