ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/237

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਚਣਾਤਮਿਕਤਾ ਦਾ ਅਮਲ ਆਰ, ਪ੍ਰੇਰਨਾ ਅਤੇਸੁਹਜਾਤਮਕ ਖੁਸ਼ੀ ਦੀ ਮੰਗ ਕਰਦਾ ਹੈ। ਕਲਪਣਾ ਇਕ ਖਾਸ ਨਿਯੰਤਰਣ ਦਾ ਪ੍ਰਕਾਰਜ ਵੀ ਪੂਰਾ ਕਰਦੀ ਹੈ; ਇਹ ਸਰਗਰਮੀਆਂ ਨੂੰ ਸੌਂਧਦੀ ਹੈ, ਅਤੇ ਇਸਤਰ੍ਹਾਂ ਹਕੀਕਤ ਦੇ ਸੱਚੇ ਪ੍ਰਤਿਬਿੰਬਣ ਵਿਚ ਸਹਾਈ ਹੁੰਦੀ ਹੈ।

ਸੁਭਾਵਕ ਵਿਚ ਅਸਾਧਾਰਣ

ਬੋਧ-ਪਰਾਪਤੀ ਦੇ ਅਮਲ ਉਪਰ ਵਿਚਾਰ ਕਰਦਿਆਂ, ਮਿਥਣ-- ਸੁਝਾਵਾਂ ਜਾਂ ਵਿਗਿਆਨਕ ਮਣੌਤਾਂ--ਵਲੋਂ ਅਦਾ ਕੀਤੇ ਜਾਂਦੇ ਰੋਲ ਬਾਰੇ ਵੀ ਕੁਝ ਸ਼ਬਦ ਕਹੇ ਜਾਣੇ ਜ਼ਰੂਰੀ ਹਨ। ਇਹ ਮਿਥਣ ਸਿਧਾਂਤ ਘੜਣ ਵਿਚ ਸਹਾਈ ਹੁੰਦੇ ਹਨ। ਕਈ ਵਿਗਿਆਨਕ ਲੱਭਤਾਂ ਅੰਦਾਜ਼ਿਆਂ ਵਿਚੋਂ ਹੀ ਨਿਕਲੀਆਂ ਹਨ। ਮਿਥਣ ਇਸ ਪੱਖੋਂ ਵਿਲੱਖਣ ਹੁੰਦਾ ਹੈ ਕਿ ਇਹ ਅਨੁਮਾਣ ਅਤੇ ਸੰਭਵਤਾ ਦਾ ਖ਼ਾਸਾ ਰੱਖਦਾ ਹੈ। ਸਮੁੱਚੇ ਤੌਰ ਉਤੇ ਗਿਆਨ ਦੇ ਵਿਗਾਸ ਵਾਂਗ ਹੀ, ਮਿਥਣ ਮਨੁੱਖ ਦੀਆਂ ਲੌੜਾਂ ਅਤੇ ਨਿਸ਼ਾਨਿਆਂ ਦੇ ਜਵਾਬ ਵਿਚ ਹੀ ਰੂਪ ਧਾਰਦਾ ਹੈ।

ਬੋਧ-ਪਰਾਪਤੀ ਵਿਚ ਮਿਬਣ ਕੀ ਰੌਲ ਅਦਾ ਕਰਦਾ ਹੈ? ਖੋਜ ਦੇ ਟੀਚਿਆਂ ਉਪਰ ਕੁਝ ਚਾਨਣ ਪਾਉਣ ਲਈ, ਸੁਝਾਏ ਗਏ ਵਿਚਾਰਾਂ ਰਾਹੀਂ ਪੁਰਾਣੇ ਅਤੇ ਨਵੇਂ ਗਿਆਨ ਦਾ ਸੰਸਲੌਸ਼ਣ ਕਰਨ ਲਈ ਵਿਗਿਆਨੀ ਵਖੋ ਵਖਰੇ ਮਿਥਣ ਤਜਵੀਜ਼ ਕਰਦੇ ਹਨ। ਕੋਈ ਮਿਥਣ ਉਹਨਾਂ ਯਥਾਰਥਕ ਤੱਥਾਂ ਨਾਲ, ਜਿਹੜੇ ਇਸਦੀ ਪੁਸ਼ਟੀ ਕਰਦੇ ਹਨ, ਜਿੰਨਾਂ ਜ਼ਿਆਦਾ ਡੂੰਘੀ ਤਰ੍ਹਾਂ ਜੜਿਆ ਹੋਵੇਗੀ, ਓਨਾ ਹੀ ਜ਼ਿਆਦਾ ਇਸਦਾ ਬੋਧਾਤਮਕ ਰੋਲ ਹੋਵੇਗਾ। ਵਿਗਿਆਨਕ ਮਿਥਣ ਲਈ ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਇਹ ਤੱਥਾਂ ਦੀ ਸਮੁੱਚੀ ਲੜੀ ਦੀ, ਸੰਬੰਧਤ

੨੩੫