ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/236

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੂਪ-ਰੇਖਾ ਹੁੰਦਾ ਹੈ। ਮਨੁੱਖਾ ਜੀਵਨ ਦਾ ਅਰਥ ਇਸਦੇ ਭਵਿੱਖ ਵਿਚਲੇ ਪਸਾਰ ਵਿਚ ਮਿਲਦਾ ਹੈ। ਪਰ ਕਲਪਣਾ ਸਮੇਂ ਦੀ ਅਨੁਭੂਤੀ ਵਿਚ ਆਪਣੇ ਹੀ ਵਿਸ਼ੇਸ਼ ਅੰਸ਼ ਭਰ ਦੇਂਦੀ ਹੈ: ਇਹ ਆਪਣੇ ਆਪ ਨੂੰ "ਸੁੰਗੇੜ" ਸਕਦੀ ਹੈ ਅਤੇ ਇਕ ਪਲ ਬਣ ਸਕਦੀ ਹੈ; ਜਾਂ ਇਸਤੋਂ ਉਲਟ, ਇਹ ਧੀਮੀ ਹੋ ਸਕਦੀ ਹੈ ਅਤੇ ਪੂਰੇ ਦੇ ਪੂਰੇ "ਯੁਗ" ਉਤੇ ਫੈਲ ਸਕਦੀ ਹੈ। ਕਲਪਣਾ ਸਮੇਂ ਦੀ ਅਨੁਭੂਤੀ ਵਿਚ ਝਾਵਲੇ ਜਾਂ ਗ਼ੈਰ-ਹਕੀਕਤ ਦੇ ਅੰਸ਼ ਵੀ ਭਰ ਸਕਦੀ ਹੈ, ਵਸਤਾਂ ਨੂੰ ਐਸੇ ਜੋੜਾਂ ਅਤੇ ਸੰਬੰਧਾਂ ਵਿਚ ਰੱਖ ਸਕਦੀ ਹੈ, ਜਿਨ੍ਹਾਂ ਦਾ ਹਕੀਕਤ ਵਿਚ ਕੋਈ ਸਿੱਧਾ ਅਨੁਰੂਪ ਨਹੀਂ ਮਿਲਦਾ।

ਕਲਪਣਾ ਹੋਰ ਤਰ੍ਹਾਂ ਦੀਆਂ ਮਨੁੱਖਾ ਸਰਗਰਮੀਆਂ ਵਿਚ ਜਾ ਵੜਦੀ ਹੈ ਅਤੇ ਵਖੋ ਵਖਰੇ ਪ੍ਰਕਾਰਜ ਪੂਰੇ ਕਰਦੀ ਹੈ, ਜਿਨ੍ਹਾਂ ਵਿਚੋਂ ਸਭ ਤੋਂ ਮਹਤਵਪੂਰਨ ਪ੍ਰਕਾਰਜ ਹਨ ਇਸਦਾ ਬੋਧ- ਪਰਾਪਤੀ ਦਾ ਪ੍ਰਕਾਰਜ ਅਤੇ ਉਹ ਪ੍ਰਕਾਰਜ ਜਿਹੜਾ ਨਵੇਂ ਨੂੰ ਪਰਗਟ ਕਰਨ ਵਿਚ ਮਨੁੱਖ ਦੀ ਸਹਾਇਤਾ ਕਰਦਾ ਹੈ। ਮਗਰਲਾ ਪ੍ਰਕਾਰਜ ਪਹਿਲੇ ਨਾਲ ਡੂੰਘੀ ਤਰ੍ਹਾਂ ਸੰਬੰਧਤ ਹੈ; ਅਤੇ ਇਹ ਦੌਵੇਂ ਪ੍ਰਕਾਰਜ ਰਚਣੇਈ ਤਲਾਸ਼ ਵਿਚ ਬੇਹੱਦ ਮਹੱਤਾ ਰੱਖਦੇ ਹਨ ਅਤੇ ਪੂਰਵ-ਅਨੁਮਾਨ ਲਈ ਲਾਜ਼ਮੀ ਹਨ, ਕਾਰਵਾਈ ਦੇ ਆਦਰਸ਼ਕ ਖਾਕੇ ਦੇ ਮਾਡਲ ਦੀ ਉਸਾਰੀ ਲਈ ਲਾਜ਼ਮੀ ਹਨ। ਪੋਸ਼ਗੌਈ ਕਰਨ ਦਾ ਪ੍ਰਕਾਰਜ ਵੀ ਕੋਈ ਘੱਟ ਮਹਤਵਪੁਰਨ ਨਹੀਂ। ਕਲਪਣਾ ਵਜੋਂ ਹੀ ਕੋਈ ਵਿਚਾਰ ਵਰਤਮਾਨ ਦੀਆਂ ਹੱਦਾਂ ਤੋੜਦਾ ਹੈ, ਗਿਆਨ ਦੀਆਂ ਰੁਕਾਵਟਾਂ ਦੂਰ ਕਰਦਾ ਹੈ ਅਤੇ ਅਗਿਆਤ ਤੱਕ ਜਾ ਪੁੱਜਦਾ ਹੈ। ਕਲਪਣਾ ਬੋਧ-ਪਰਾਪਤੀ ਵਿਚਲੇ ਅੜਿਕੇ ਵਿਚੋਂ ਨਿਕਲਣ ਦਾ ਰਾਹ ਲੱਭਣ ਵਿਚ ਸਹਾਇਤਾ ਕਰਦਿਆਂ, ਬੌਧ- ਪਰਾਪਤੀ ਦੇ ਅਮਲ ਨੂੰ ਅੱਗੇ ਤੋਰਣ ਨੂੰ ਉਤਸ਼ਾਹਤ ਕਰਦੀ ਹੈ। ਇਹ ਸੁਹਜਾਤਮਕ ਪ੍ਰਕਾਰਜ ਵੀ ਨਿਭਾਉਂਦੀ ਹੈ, ਕਿਉਂਕਿ

੨੩੪