ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/235

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਤੇ ਵਰਤਾਰਿਆਂ ਦੀਆਂ ਅਨੁਰੂਪ ਉਦਾਹਰਣਾਂ ਲੱਭਣ ਦੀ ਕੋਸ਼ਿਸ਼ ਕਰ ਸਕਦੇ ਹਾਂ। ਕਲਪਣਾ ਦਾ ਆਸਰਾ ਲੈਂਦਿਆਂ, ਅਸੀਂ ਬੀਤੇ ਨੂੰ "ਚਿਤਵ ਸਕਦੇ" ਹਾਂ ਅਤੇ ਇਸਨੂੰ ਵਰਤਮਾਨ ਵਿਚ ਲਿਆ ਸਕਦੇ ਹਾਂ, ਜਿਵੇਂ ਕਿ ਇਸਨੂੰ ਇਕ ਵਾਰੀ ਮੁੜ ਜਿਊ ਰਹੇ ਹੋਈਏ! ਹਰ ਤਰ੍ਹਾਂ ਦੇ ਇਤਿਹਾਸਕ, ਨਸਲੀ, ਸਭਿਆਚਾਰਕ ਆਦਿ ਯਾਦਗਾਰਾਂ, ਘਟਣਾਵਾਂ ਅਤੇ ਤੱਥਾਂ ਮੁੜ-ਸੁਰਜੀਤ ਕਰਕੇ ਕਲਪਣਾ ਬਾਕੀ ਬਚੀਆਂ ਚੀਜ਼ਾਂ (ਨਿਸ਼ਾਨੀਆਂ) ਦੇ ਆਧਾਰ ਉਤੇ ਬੀਤੇ ਨੂੰ ਮੁੜ-ਸਿਰਜਣਾ ਵੀ ਸਾਡੇ ਲਈ ਸੰਭਵ ਬਣਾਉਂਦੀ ਹੈ।

ਵਰਤਮਾਨ ਵਿਚ ਬੀਤੇ ਨੂੰ ਸ਼ਾਮਲ ਕਰਨ ਦੀ ਗੱਲ ਵੀ ਸਿਰਫ਼ ਕਲਪਣਾ ਵਿਚ, ਜਜ਼ਬਿਆਂ ਵਿੱਚ ਹੀ ਨੇਪਰੇ ਚੜ੍ਹਾਈ ਜਾ ਸਕਦੀ ਹੈ। ਮਨੁੱਖ ਆਪਣੇ ਆਪ ਨੂੰ ਇਕ ਵਖਰੇ ਦੌਰ ਵਿਚ ਖ਼ਿਆਲ ਕਰਦਾ ਹੈ, ਜਿਵੇਂ ਕਿ ਮੁੜ ਕੇ ਉਸ ਵੱਲ ਪਰਤ ਰਿਹਾ ਹੋਵੇ, ਜੋ ਬੀਤ ਚੁੱਕਾ ਹੈ, ਅਤੇ ਉਸਨੂੰ "ਮੁੜ-ਸਿਰਜਦਾ" ਹੈ, ਜਿਹੜਾ ਉਸਨੇ ਦੇਖਿਆ ਨਹੀਂ । ਬੀਤੇ ਵੱਲ ਨੂੰ ਮੌੜਾ (ਪਿੱਛਲਝਾਤ)। ਇਕ ਠੋਸ ਇਤਿਹਾਸਕ ਪਿਛੋਕੜ ਦੀ ਸਿਰਜਣਾ ਨਾਲ ਜੁੜਿਆ ਹੁੰਦਾ ਹੈ, ਜਿਹੜਾ ਕਿਸੇ ਖ਼ਾਸ ਮਨੁੱਖ ਦੇ ਜੀਵਨ, ਕਿਸੇ ਤੱਥ ਜਾਂ ਘਟਣਾ ਦੇ ਨਾਲ ਵਾਪਰਿਆ ਹੁੰਦਾ ਹੈ। ਕਲਪਣਾ ਉਸ ਪਿਛੋਕੜ ਨੂੰ ਬਦਲ ਦੇਂਦੀ, ਰੂਪਾਂਤ੍ਰਿਤ ਕਰ ਦੇਂਦੀ ਹੈ ਅਤੇ ਇਸਦੇ ਸਿੱਟੇ ਵਜੋਂ, ਸਮਾਜਕ ਸਮਾਂ ਆਪਣੇ ਆਪ ਨੂੰ ਸਾਡੇ ਸਾਮ੍ਹਣੇ ਹਕੀਕਤ ਵਜੋਂ ਪੇਸ਼ ਕਰਦਾ ਹੈ।

ਪਰ, ਕਲਪਣਾ ਨਾ ਸਿਰਫ਼ ਵਰਤਮਾਨ ਨੂੰ ਬੀਤੇ ਨਾਲ ਜੋੜਣ ਵਿਚ ਹੀ ਸਹਾਈ ਹੁੰਦੀ ਹੈ। ਇਹ ਵਿਕਾਸਮਈ ਰੁਝਾਣ ਵਜੋਂ ਭਵਿੱਖ ਦੀ ਕਲਪਣਾ ਕਰਨ ਵਿਚ ਵੀ ਸਹਾਈ ਹੁੰਦੀ ਹੈ, ਕਿਉਂਕਿ ਭਵਿੱਖ ਨਿਸ਼ਾਨੇ ਅਤੇ ਸਰਗਰਮੀਆਂ ਦਾ ਬਿੰਬ, ਹਸਤੀ ਦਾ ਆਦਰਸ਼ਕ ਪੂਰਵ-ਅਨੁਮਾਨ, ਹੋਣ ਵਾਲੇ ਕਾਰਜਾਂ ਦੀ

੨੩੩