ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/234

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਾਂ ਫਿਰ ਕਲਪਣਾ ਕੀ ਚੀਜ਼ ਹੈ ?

ਇਹ ਮਨੁੱਖ ਦੀ ਪਹਿਲਾਂ ਪਰਾਪਤ ਤਜਰਬੇਂ ਨੂੰ ਰੂਪਾਂਤ੍ਰਿਤ ਕਰਨ, ਨਵੇਂ ਵਿਚਾਰ ਅਤੇ ਬਿੰਬ ਸਿਰਜਣ ਦੀ ਸਮਰੱਥਾ ਹੈ, ਜਿਨ੍ਹਾਂ ਵਿਚ ਮੌਜੂਦ ਨੂੰ ਗ਼ੈਰ-ਹਾਜ਼ਰ ਨਾਲ ਜੋੜਿਆ ਗਿਆ ਹੁੰਦਾਂ ਹੈ। ਕਲਪਣਾ ਸੰਸਾਰ ਦੀ ਕਾਇਆ-ਕਲਪ ਕਰਨ ਦੇ ਸਮਰੱਥ ਹੈ। ਇਹ ਸਮਾਜਕ ਅਮਲ ਉਤੇ ਆਧਾਰਤ ਹੁੰਦੀ ਹੈ, ਜਦ ਕਿ ਇੰਦਰਿਆਵੀ ਅਨੁਭਵ ਅਤੇ ਚਿੰਤਨ ਇਸਦੇ ਮਧਿਅਸਥ ਦਾ ਕੰਮ ਦੇਂਦੇ ਹਨ।

ਕਲਪਣਾ ਬੋਧ-ਪਰਾਪਤੀ ਵਿਚ ਇੰਦਰਿਆਵੀ ਅਤੇ ਤਾਰਕਿਕ ਨੂੰ ਮਿਲਾਉਣ ਦੇ ਤਰੀਕਿਆਂ ਵਿਚੋਂ ਇਕ ਹੈ। ਇਹ ਦੌਹਾਂ ਦਾਂ ਇਕ ਤਰ੍ਹਾਂ ਦਾ ਮਿਸ਼ਰਣ ਹੈ; ਇੰਦਰਿਆਵੀ ਅਨੁਭਵ ਆਧਾਰ ਬਣਦਾ ਹੈ, ਉਹ ਮਸਾਲਾ ਬਣਦਾ ਹੈ ਜਿਸਤੋਂ ਬਿੰਬ ਬਣਾਏ ਜਾਂਦੇ ਹਨ, ਜਦ ਕਿ ਚਿੰਤਨ ਇਸ ਅਮਲ ਵਿਚ ਆਗੂ ਰੋਲ ਅਦਾ ਕਰਦਾ ਹੈ ਅਤੇ ਇਕ ਤਰ੍ਹਾਂ ਨਾਲ ਇਸਦਾ ਪ੍ਰੋ ਗਰਾਮ ਉਲ੍ਹੀਕਦਾ ਹੈ। ਕਲਪਿਤ ਵਸਤਾਂ ਅਤੇ ਵਰਤਾਰੇ ਨਵੇਂ ਵਿਚਾਰ ਬਣਾਉਣ ਵਿਚ ਹਿੱਸਾ ਪਾਉਂਦੇ ਹਨ। ਇੰਦਰਿਆਵੀ ਅਨੁਭਵ ਵੀ, ਆਪਣੀ ਥਾਂ, ਸੋਚਣੀ ਉਪਰ ਪ੍ਰਭਾਵ ਪਾਉਦੇ ਹਨ ਅਤੇਂ ਨਵੇਂ ਤੋਂ ਨਵੇਂ ਬਿੰਬ ਪੈਦਾ ਕਰਦੇ ਹਨ।

ਕਲਪਣਾ ਦੀ ਸਵੈਖੋਜ ਦੀ ਸੰਭਵ-ਸਮਰੱਥਾ ਵੀ ਇਸਦੇ ਸਮਾਜਕ ਤੌਰ ਉਤੇ ਮਹਤਵਪੂਰਨ ਪ੍ਰਕਾਰਜ ਵਿਚ ਪਰਗਟ ਹੁੰਦੀ ਹੈ, ਜੋ ਵਰਤਮਾਨ, ਭੂਤ ਅਤੇ ਭਵਿੱਖ ਦੀ ਨਿਰੰਤਰਤਾ ਲਈ ਸਹਾਈ ਹੁੰਦਾ ਹੈ। ਅਸੀਂ ਬੀਤੇ ਨੂੰ ਆਪਣੀ ਕਲਪਣਾ ਵਿਚ ਮ਼ੁੜ-ਸਿਰਜ ਸਕਦੇ ਅਤੇ ਮੁੜ ਜਿਉ ਸਕਦੇ ਹਾਂ, ਅਤੇਂ ਇਸਤਰ੍ਹਾਂ ਇਸਨੂੰ ਵਰਤਮਾਨ ਨਾਲ ਜੋੜ ਸਕਦੇ ਹਾਂ। ਇਸਤਰ੍ਹਾਂ ਅਸੀਂ ਕਲਾਸੀਕਲ ਕਿਰਤਾਂ ਦੀ ਆਧੁਨਿਕ ਵਿਆਖਿਆ ਦੀ ਗੱਲ ਕਰ ਸਕਦੇ ਹਾਂ, ਅਤੇ ਇਤਿਹਾਸ ਵਿਚ ਅਜੋਕੀਆਂ ਘਟਣਾਵਾਂ

੨੩੨