ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/233

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੀਜ਼ ਵੱਲ ਕਈ ਕਵੀਆਂ, ਵਿਗਿਆਨੀਆਂ, ਫ਼ਿਲਾਸਫ਼ਰਾਂ ਅਤੇ ਰਾਜਨੇਤਾਵਾਂ ਨੇ ਧਿਆਨ ਦੁਆਇਆ ਹੈ। ਉਦਾਹਰਣ ਵਜੋਂ, ਫ਼ਰਾਂਸਿਸ ਬੇਕਨ ਨੇ ਲਿਖਿਆ ਸੀ ਕਿ ਰਚਣੇਈ ਅਮਲ ਦੇ ਗੁਣ ਵਜੋਂ ਕਲਪਣਾ ਵਸਤਾਂ ਦੇ ਹਰ ਤਰ੍ਹਾਂ ਦੇ ਬੇਹੱਦ ਅਸੰਭਵ ਜੋੜ-ਮੋਲ ਮੁੜ-ਸਿਰਜਣ ਅਤੇ ਚਿਤਵਣ ਦੀ ਜਾਂ ਅਸਲ ਵਿਚ ਅਵੰਡ ਵਸਤਾਂ ਨੂੰ ਵੱਖ ਵੱਖ ਕਰਨ ਦੀ ਸੁਯੋਗਤਾ ਰੱਖਦੀ ਹੈ। ਅਲਬਰਟ ਆਈਨਸਟਾਈਨ ਦਾ ਵਿਸ਼ਵਾਸ ਸੀ ਕਿ "ਕਲਪਣਾ ਗਿਆਨ ਨਾਲੋਂ ਵਧੇਰੇ ਮਹਤਵਪੂਰਨ ਹੈ। ਕਿਉਂਕਿ ਗਿਆਨ ਸੀਮਤ ਹੁੰਦਾ ਹੈ, ਜਦ ਕਿ ਕਲਪਣਾ ਪ੍ਰਗਤੀ ਨੂੰ ਤੇਜ਼ ਕਰਦੀ ਹੋਈ, ਵਿਗਾਸ ਨੂੰ ਜਨਮ ਦੇਂਦੀ ਹੋਈ, ਸਮੁੱਚੇ ਸੰਸਾਰ ਨੂੰ ਆਪਣੀ ਲਪੇਟ ਵਿਚ ਲੈਂਦੀ ਹੈ। ਠੀਕ ਠੀਕ ਗੱਲ ਇਹ ਹੈ ਕਿ ਇਹ ਵਿਗਿਆਨਕ ਖੋਜ ਵਿਚਲਾ ਅਸਲੀ ਅੰਸ਼ ਹੈ"।* ਲੈਨਿਨ ਨੇ ਵੀ ਇਸ ਤੱਥ ਵੱਲ ਸਾਡਾ ਧਿਆਨ ਦੁਆਇਆ ਸੀ, ਜਦੋਂ ਉਸਨੇ ਲਿਖਿਆ ਸੀ: "ਇਹ ਗੁਣ ਬੇਹੱਦ ਕੀਮਤੀ ਹੈ; ਇਹ ਸੋਚਣਾ ਗ਼ਲਤ ਹੈ ਕਿ ਸਿਰਫ਼ ਕਵੀਆਂ ਨੂੰ ਹੀ ਕਲਪਣਾ ਦੀ ਲੋੜ ਹੁੰਦੀ ਹੈ।... ਇਸਦੀ ਗਣਿਤ ਵਿਚ ਵੀ ਲੌੜ ਹੁੰਦੀ ਹੈ; ਕਲਪਣਾ ਤੋਂ ਬਿਨਾ ਡਿਫ਼ਰੈਨਸ਼ਲ ਅਤੇ ਇਨਟੈਗਰਲ ਕੈਲਕੁਲਸ ਦੀ ਕਾਢ ਅਸੰਭਵ ਹੁੰਦੀ।"**


————————————————————

*ਅਲਬਰਟ ਆਈਨਸਟਾਈਨ, "ਬ੍ਰਹਿਮੰਡੀ ਧਰਮ", ਕੋਵੀਕੀ ਫ਼ਰੀਡ ਪ੍ਰਕਾਸ਼ਕ, ਨਿਊ ਯਾਰਕ, ੧੯੩੧, ਸਫਾ ੯੭।

    • ਵ. ਇ. ਲੈਨਿਨ "ਰੂ. ਕ. ਪਾ. (ਬਾ). ਦੀ ਬਾਰ੍ਹਵੀਂ ਕਾਂਗਰਸ , ਮਾਰਚ _੨੭-ਅਪੁੰਲ ੨, ੧੮੨੨। ਰੂ. ਕੱ. ਪਾ. (ਬਾ.) ਦੀ ਕੇਂਟਰੀ ਕਮੋਟੀ ਦੀ ਰਾਜਸੀ ਰੀਪੋਰਟ ਬਾਰੇ ਸਮਾਪਤੀ ਤਕਰੀਰ , ਮਾਰਚ ੨੮, "ਕਿਰਤ ਸੰਗ੍ਰੰਹ , ਸੈਚੀ ੩੩, ਪ੍ਰਗਤੀ ਪ੍ਰਕਾਸ਼ਨ, ਮਾਸਕੋ, ੧੯੭੬, ਸਫਾਂ ੩੧੯।

੨੩੧