ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/232

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਢੰਗ ਨਾਲ ਚੱਲਦਾ ਰਹਿੰਦਾ ਹੈ, ਅਤੇ ਸਿਰਫ਼ ਅੰਤਮ ਨਤੀਜਾ ਹੀ ਹੁੰਦਾ ਹੈ ਜਿਹੜਾ ਮਨ ਵਿਚ ਜੜਿਆ ਜਾਂਦਾ ਹੈ। ਤਾਂ ਵੀ, ਅੰਤਰ-ਸੂਝ ਅੰਤਮ ਨਤੀਜੇ ਨੂੰ ਚੇਤਨਾ ਨਾਲ ਸਿਰਫ਼ "ਪਰੀਚਿਤ" ਹੀ ਨਹੀਂ ਕਰਦੀ; ਇਸਦਾ ਕਾਰਜ ਕਿਤੇ ਡੂੰਘੇਰਾ ਅਤੇ ਬਹੁਬਿਧ ਹੁੰਦਾ ਹੈ; ਇਹ ਵਸਤਾਂ ਦੀਆਂ ਖਾਸੀਅਤਾਂ ਅਤੇ ਸੰਬੰਧਾਂ ਦੀ ਉਹਨਾਂ ਦੇ ਆਪਣੇ ਆਪ ਨੂੰ ਪਰਗਟ ਕਰਨ ਤੋਂ ਵੀ ਪਹਿਲਾਂ, ਮਹੱਤਾ ਨੂੰ ਸਪਸ਼ਟ ਕਰਨ ਦੀ ਵਿਸ਼ੇਸ਼ ਖਾਸੀਅਤ ਰੱਖਦੀ ਹੈ। ਇਸਲਈ ਰਚਣੇਈ ਕਾਰਜ ਵਿਚ ਅਮਲ ਨੰ ਮਗਰੋਂ ਜਾ ਕੇਂ "ਤਰਕਸੰਗਤ ਬਣਾਉਣਾ" ਵੀ ਸ਼ਾਮਲ ਹੈ, ਜਦੋਂ ਪਹਿਲਾਂ ਹੀ ਲੱਭਿਆ ਜਾ ਚੁੱਕਾ ਹਲ ਸਾਬਤ ਕੀਤਾ ਅਤੇ ਪ੍ਰਮਾਣਿਕ ਬਣਾਇਆਂ ਜਾ ਰਿਹਾ ਹੁੰਦਾ ਹੈ।

ਇਸਲਈ, ਆਪਣੇ ਆਪ ਨੂੰ ਗ਼ੈਰ-ਮੰਤਕੀ ਰੂਪ ਵਿਚ ਪੇਸ਼ ਕਰਦਿਆਂ, ਅੰਤਰ-ਸੂਝ ਮਨੁੱਖ ਦੀ ਸੌਚਣੀ ਵਿਚ ਇਕ ਪਲਕ ਤੋਂ ਵਧ ਕੁਝ ਨਹੀਂ ਹੁੰਦੀ। ਵਿਚਾਰ ਅਤੇ ਅੰਤਰ-ਸੂਝ ਮਨੁੱਖੀ ਮਨ ਦੀਆਂ ਦੋ ਖਾਸੀਅਤਾਂ ਹੁੰਦੀਆਂ ਹਨ ਜਿਹੜੀਆਂ ਇਕ ਦੂਜੀ ਤੋਂ ਬਾਹਰੀਆਂ ਨਹੀਂ ਹੁੰਦੀਆਂ, ਸਗੋਂ ਹਮੇਸ਼ਾ ਹੀ ਇਕ ਦੂਜੀ ਦੀਆਂ ਸੰਬਾਦਕ ਤੌਰ ਉਤੇ ਪੁਰਕ ਹੁੰਦੀਆਂ ਹਨ ।


ਕਲਪਣਾ ਕਰਨ ਦਾ ਮਤਲਬ ਹੈ

ਕਾਇਆ-ਕਲਪ ਕਰਨਾ


ਆਓ, ਬੋਧ-ਪਰਾਪਤੀ ਵਿਚ ਰਚਣਾਤਮਿਕਤਾ ਦੇ ਪ੍ਰਗਟਾਅ ਦੇ ਇਕ ਹੋਰ ਪੱਖ, ਅਰਥਾਤ, ਕਲਪਣਾ ਬਾਰੇ ਵਿਚਾਰ ਕਰੀਏ। ਵਸਤਾਂ ਅਤੇ ਵਰਤਾਰਿਆਂ ਦੀ ਕਲਪਣਾ ਕਰਨ ਦੀ_ਯੋਗਤਾਂ ਲੋਕਾਂ ਵਿਚ ਜਨਮ ਜਾਤ ਮਿਲਦੀ ਹੈ; ਇਸਤੋਂ ਬਿਨਾਂ ਨਾ ਰੌਜ਼ਾਨਾਂ ਸਰਗਰਮੀਆਂ ਅਤੇ ਨਾਂ ਹੀ ਰਚਨਾੜਮਿਕਤਾ ਸੰਭਵ ਹੈ। ਇਸ

੨੩੦