ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/231

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਲ, ਸਮੱਸਿਆ ਬਣੀ ਅਵਸਥਾ ਵਿਚੋਂ ਨਿਕਲਣ ਦਾ ਰਾਹ "ਛਲਾਂਗ" ਵਾਂਗ ਸਾਮ੍ਹਣੇ ਆਉਂਦਾ ਹੈ, ਜਿਹੜੀ ਇੰਦਰਿਆਵੀ ਤਜਰਬੇ ਅਤੇ ਮੰਤਕੀ ਸੋਚ ਦੇ ਮਿਸ਼ਰਣ, ਸੰਸਲੋਸ਼ਣ ਦੇ ਆਧਾਰ ਉਤੇ ਨੇਪਰੇ ਚੜ੍ਹਾਈ ਗਈ ਹੁੰਦੀ ਹੈ।

ਵਿਗਿਆਨ ਦਾ ਸਿਰਕੱਢ ਇਤਿਹਾਸਕਾਰ ਅਤੇ ਗਣਿਤ--ਵਿਗਿਆਨੀ ਲੂਈ ਵਿਕਤਰ 'ਦ ਬਰੋਗਲੀ, ਉਦਾਹਰਣ ਵਜੋਂ ਲਿਖਦਾ ਹੈ: "ਵਿਗਿਆਨ, ਜੋ ਕਿ ਆਪਣੇ ਅਸੂਲਾਂ ਅਤੇ ਢੰਗਾਂ ਵਿਚ ਬੁਨਿਆਦੀ ਤੌਰ ਉਤੇ ਤਾਰਕਿਕ ਹੈ, ਮਨ ਦੀਆਂ ਖ਼ਤਰਨਾਕ ਅਤੇ ਅਚਨਚੇਤ ਛਲਾਂਗਾਂ ਰਾਹੀਂ ਹੀ ਆਪਣੀਆਂ ਅਤਿ ਦੀਆਂ ਸ਼ਾਨਦਾਰ ਜਿੱਤਾਂ ਕਰ ਸਕਦਾ ਹੈ, ਜਦੋਂ ਮੰਤਕੀ ਸੋਚਣੀ ਦੇ ਬੌਝਲ ਭਾਰ ਤੋ ਮੁਕਤ ਯੋਗਤਾਵਾਂ ਹਰਕਤ ਵਿਚ ਆਉਂਦੀਆਂ ਹਨ, ਜਿਵੇਂ ਕਿ ਕਲਪਣਾ, ਅੰਤਰ-ਸੂਝ, ਪਾਰਦਰਸ਼ਤਾ ਦਾ ਗੁਣ।"*

ਅੰਤਰ-ਸੁਝ ਮਨੁੱਖ ਦੀਆਂ ਉਹਨਾਂ ਯੋਗਤਾਵਾਂ ਦਾ ਇਕ ਹਿੱਸਾ ਹੈ ਜਿਨ੍ਹਾਂ ਦਾ ਅਜੇ ਕਾਫ਼ੀ ਅਧਿਐਨ ਨਹੀਂ ਹੋਇਆ ਪਰ ਤਾਂ ਵੀ ਜੋ ਨਿਰਸੰਦੇਹ ਤਾਰਕਿਕ ਹਨ। ਮਤਲਬ ਇਹ ਹੈ ਕਿ ਇਥੇ ਮੰਤਕੀ ਗਤੀ ਦਾ ਅਮਲ ਸੁੰਗੜ ਜਾਂਦਾ ਹੈ, ਮੰਤਕ ਇਕ ਤਰ੍ਹਾਂ ਨਾਲ "ਨਿਹਿਤ ਰੂਪ ਵਿਚ" ਕੰਮ ਕਰਦਾ ਹੈ, ਅਤੇ ਇਸਦੇ ਕਈ ਪੜਾਅ ਗ਼ੈਰ-ਹਾਜ਼ਰ ਹੁੰਦੇ ਹਨ।

ਅਕਸਰ ਹੀ, ਅੰਤਰ-ਸੂਝ ਆਪਣੇ ਆਪ ਨੂੰ ਇਕ ਅਚੇਤ ਕਾਰਜ ਵਜੋਂ ਪਰਗਟ ਕਰਦੀ ਹੈ, ਕਿਉਕਿ ਸੌਚਨੀ ਵਿਚਲੇ ਜਟਿਲ ਕਾਰਜ ਹਲ ਕਰਨ ਦਾ ਅਮਲ ਇਕ ਤਰ੍ਹਾਂ ਲੁਕਵੇਂ

————————————————————

*ਲੂਈ 'ਦ ਬਰੌਗਲੀ, "Sur les sentiers de la science" ਐਡੀਸ਼ਨਜ਼ ਅਲਬੀਨ ਮਿਸ਼ਲ, ਪੈਰਿਸ, ੧੯੬੦, ਸਫਾ ੩੫੪।

੨੨੯