ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/230

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸ ਸ਼ਬਦ ਦੇ ਪਰਿਆਇਵਾਚੀ ਸ਼ਬਦ ਪੇਸ਼ ਕਰਦਾ ਹੈ ਜਿਵੇਂ ਕਿ ਤੁਰਤ ਅਨੁਭੂਤੀ, ਕਲਪਣਾ ਅਤੇ ਦਰੁਸਤ ਨਿਰਣਾ। ਮਨੁੱਖੀ ਮਨ ਇਸ ਤੱਥ ਕਰਕੇ ਸ਼ਾਨਦਾਰ ਹੈ ਕਿ ਕਿਸੇ ਸਮੱਸਿਆ ਉਤੇ, ਵਿਗਿਆਨਕ ਖੌਜ ਉਤੇ ਕੰਮ ਕਰਦਿਆਂ, ਮਨੁੱਖ ਇਸਦੇ ਹਲ ਦੇ ਸਾਰੇ ਸੰਭਵ ਬਦਲਾਂ ਨੂੰ ਨਹੀਂ ਵਿਚਾਰਦਾ, ਸਗੋਂ ਬਿਲਕੁਲ ਸ਼ੁਰੂ ਤੋਂ ਹੀ ਉਹਨਾਂ ਵਿਚੋਂ ਕਝ ਨੂੰ ਲਾਂਭੇ ਕਰ ਦੇਂਦਾ ਹੈ। ਅਗਿਆਤ ਨੂੰ ਗਿਆਤ ਦੇ ਨਾਲ ਜੋੜਣ ਦੀ ਇਹ ਸਮਰੱਥਾ ਅਕਸਰ ਅੰਤਰ- ਸੂਝ ਰਾਹੀਂ ਅਮਲ ਵਿਚ ਆਉਂਦੀ ਹੈ, ਪਰ ਇਹ ਵਧੇਰੇ ਕਰਕੇ ਮਨੁੱਖ ਦੇ ਤਜਰਬੇ ਉਪਰ, ਗਿਆਨ ਦੇ ਵਖੋ ਵਖਰੇ ਖੇਤਰਾਂ ਨੂੰ ਮਿਲਾਉਣ, ਜੋੜਣ ਅਤੇ ਸੰਬੰਧਤ ਕਰਨ ਦੀ ਉਸਦੀ ਯੋਗਤਾ ਉਪਰ ਨਿਰਭਰ ਕਰਦੀ ਹੈ।

ਅੰਤਰ-ਸੂਝ ਬਾਰੇ ਜਿਹੜੀ ਗੱਲ ਦਿਲਚਸਪ ਹੈ, ਉਹ ਇਹ ਕਿ ਇਸਤਰ੍ਹਾਂ ਦਾ ਗਿਆਨ ਰਚਣੇਈ ਅਮਲ ਦੇ ਦੌਰਾਨ ਨਿਖੌੜੇ ਗਏ ਸੰਭਵ ਵਸਤੂ ਅਤੇ ਦੂਜੇ ਗਿਆਨ, ਜਿਸਨੂੰ ਪ੍ਰਮਾਣਿਕ ਸਮਝਿਆ ਜਾਂਦਾ ਹੈ, ਵਿਚਕਾਰ ਸੰਬੰਧ ਉਪਰ ਨਿਰਭਰ ਕਰਦਾ ਹੈ। "ਇਲਰਾਮ", ਜਾਂ "ਅੰਤਰ-ਦ੍ਰਿਸ਼ਟੀ" ਪ੍ਰਤੱਖ ਤੌਰ ਉਤੇ ਉਦੋਂ ਵਾਪਰਦੀ ਹੈ ਜਦੋਂ ਖੋਜ ਦੇ ਅਮਲ ਦੇ ਸਾਰੇ ਤੱਤ ਇਕੱਠ ਹੋ ਕੇ ਐਸੀ ਕੜੀ ਬਣਾ ਲੈਂਦੇ ਹਨ ਜਿਸ ਬਾਰੇ ਪਹਿਲਾਂ ਗਿਆਨ ਨਹੀਂ ਹੁੰਦਾ, ਅਤੇ ਇਸਤਰ੍ਹਾਂ ਇਕ ਨਵੀਂ, ਸਪਸ਼ਟ ਰੂਪ ਵਿਚ ਪੂਰਨ ਤਸਵੀਰ ਪੇਸ਼ ਕਰਦੇ ਹਨ। ਇਸ ਅਮਲ ਦੀਲਾਸਾਨੀ ਪ੍ਰਕਿਰਤੀ ਇਸ ਤੱਥ ਤੋਂ ਪਰਗਟ ਹੰਦੀ ਹੈ ਕਿ ਸਮੱਸਿਆ ਦਾ ਹਲ, ਨਵਾਂ ਗਿਆਨ, ਖੋਜਕਾਰ ਵਲੋਂ ਮੰਤਕੀ ਤੌਰ ਉੜੇ ਇਸਦੇ ਠੀਕ ਹੋਣ ਦਾ ਸਬੂਤ ਦੇਣ ਦੇ ਸਾਧਨ ਲੱਭੋ ਜਾਣ ਤੋਂ ਵੀ ਪਹਿਲਾਂ ਪਰਾਪਤ ਕਰ ਲਿਆ ਜਾਂਦਾ ਹੈ। ਇਸਤੋਂ ਛੁੱਟ, ਇਹ ਗਿਆਨ ਪਹਿਲਾਂ ਮੌਜੂਦ, ਸਥਾਪਤ ਗਿਆਨ-ਪ੍ਰਣਾਲੀ ਵਿਚੋਂ ਨਹੀਂ ਨਿਕਲਦਾ, ਸਗੋਂ ਕਦੀ ਕਦੀ ਇਸਦੇ ਉਲਟ ਵੀ ਜਾਂਦਾ ਹੈ। ਸਮੱਸਿਆ ਦਾ

੨੨੮