ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/23

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਸਗੋਂ ਇਹਨਾਂ ਬਿੰਬਾਂ ਦੇ ਵਿਰੁਧ ਵੀ ਜਾਂਦੇ ਹਨ। ਇਹਨਾਂ ਵਿਚੋਂ ਕੁਝ ਅਖਾਉਤਾਂ ਅਤੇ ਮੁਹਾਵਰੇ ਕੁਝ ਵਰਤਾਰਿਆਂ ਵਿਚਕਾਰ ਕਾਰਣਿਕ ਸੰਬੰਧਾਂ ਦੀ ਵਿਆਖਿਆ ਵੀ ਕਰਦੇ ਹਨ। ਉਦਾਹਰਣ ਵਜੋ ਬੇਚੂਆਨ ਨਾਂ ਦੇ ਅਫ਼ਰੀਕੀ ਕਬੀਲੇ ਦਾ ਅਖਾਣ ਹੈ: "ਇਕ ਘਟਣਾ ਦੂਜੀ ਘਟਣਾ ਦਾ ਬੱਚਾ ਹੁੰਦੀ ਹੈ।" ਨੇਪਾਲ ਵਾਲੇ ਕਹਿੰਦੇ ਹਨ: "ਸਾਨੂੰ ਐਸਾ ਮਨੁੱਖ ਦਿਖਾਓ ਜਿਹੜਾ ਅਮਰ ਹੋ ਗਿਆ ਹੋਵੇ," ਅਤੇ ਇਸਤਰ੍ਹਾਂ ਉਹ ਇਕ ਐਸਾ ਸਵਾਲ ਖੜਾ ਕਰਦੇ ਹਨ ਜਿਹੜਾ ਦਾਰਸ਼ਨਿਕ ਮਸਲਿਆਂ ਵਿਚ ਰੱਖਿਆ ਜਾ ਸਕਦਾ ਹੈ ਜਿਵੇਂ ਕਿ ਅਸੀਂ ਅੱਜ ਉਹਨਾਂ ਨੂੰ ਦੇਖਦੇ ਹਾਂ। ਕੁਝ ਅਖਾਉਤਾਂ ਅਤੇ ਮੁਹਾਵਰੇ ਸਮਾਜਕ ਨਾਬਰਾਬਰੀ ਨੂੰ ਪ੍ਰਗਟ ਕਰਦੇ ਹਨ। ਬੁਰੂੰਡੀ ਕੌਮੀਅਤ ਦਾ ਇਕ ਅਖਾਣ ਹੈ: "ਜਦੋਂ ਮੈਨੂੰ ਬਾਦਸ਼ਾਹ ਦਾ ਕੁੱਤਾ ਦਿੱਸਦਾ ਹੈ, ਤਾਂ ਸਭ ਤੋਂ ਪਹਿਲਾਂ ਮੈਂ ਉਸਨੂੰ ਨਮਸਤੇ ਕਹਿੰਦਾ ਹਾਂ।" ਕੁਝ ਹੋਰ ਅਖਾਣ ਸਾਂਝੀਵਾਲਤਾ ਦੇ ਲਾਂਭ ਜਿਤਲਾਉਂਦੇ ਹਨ:"ਇਕ ਮਨੁੱਖ ਦਾ ਦਿਮਾਗ਼ ਐਸੇ ਥੈਲੇ ਵਾਂਗ ਹੈ ਜਿਸ ਵਿਚ ਛੇਕ ਹੋਇਆ ਹੋਵੇ।"

ਚਿੰਤਨ ਦੇ ਪਰੌਢ ਹੋਣ ਦਾ ਇਕ ਹੋਰ ਮਹਤਵਪੂਰਨ ਚਿੰਨ੍ਹ ਸੁਤੰਤਰ-ਚਿੰਤਕਾਂ ਦਾ ਸਾਮ੍ਹਣੇ ਆਉਣਾ ਸੀ ਜਿਹੜੇ ਮਿੱਥ-ਕਥਾਵਾਂ ਦੀ ਹਕੀਕਤ ਉਤੇ ਕਿੰਤੂ ਕਰਦੇ ਸਨ। ਉਦਾਹਰਣ ਵਜੋਂ,"ਦਿਲਰੂਬਾ ਵਜਾਉਣ ਵਾਲੇ ਦਾ ਗੀਤ", ਜਿਹੜਾ ਪੁਰਾਤਨ ਮਿਸਰ ਵਿਚ ਚਾਰ ਹਜ਼ਾਰ ਸਾਲ ਪਹਿਲਾਂ ਲਿਖਿਆ ਗਿਆ ਸੀ, ਅਗਲੇ ਸੰਸਾਰ ਦੀ ਹੋਂਦ ਬਾਰੇ ਸ਼ੰਕਾ ਪ੍ਰਗਟ ਕਰਦਾ ਹੈ :

ਹਾਕਮ ਤਿਕੋਨੇ ਮੀਨਾਰਾਂ ਵਿਚ

ਸੌਂ ਰਹੇਂ ਹਨ,

ਕੁਲੀਨ ਲੋਕ ਅਤੇ ਪਾਦਰੀ

ਸਮਾਧਾਂ ਵਿਚ।

੨੧