ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/229

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸਤਰ੍ਹਾਂ ਦੀ ਲੱਭਤ ਵਿਚ, ਉਦਾਹਰਣ ਵਜੋਂ, ਮਾਲੀਕਿਉਲਰ ਜੀਵ-ਵਿਗਿਆਨ, ਪੁਰਾਤਨ ਹਥ-ਲਿਖਤਾਂ ਨੂੰ ਉਠਾਲਣਾ, ਅਤੇ ਗ੍ਰਹਿਆਂ ਦੀ ਲੱਭਤ ਸ਼ਮਲ ਹੈ। ਫ਼ਰਾਂਸੀਸੀ ਤਾਰਾ-ਵਿਗਿਆਨੀ ਉਰਬਾਨ-ਜਾਂ-ਜੋਜ਼ੇ ਲ' ਵਾਰੀਅਰ ਵਲੋਂ ਨੈਪਚੂਨ ਗ੍ਰਹਿ ਦੀ ਲੱਭਤ ਇਸ ਪਰਕਾਰ ਕੀਤੀ ਗਈ। ਗ੍ਰਹਿਆਂ ਦੀ ਗਤੀ ਦਾ ਚਾਰਟ ਤਿਆਰ ਕਰਦਿਆਂ ਉਸਨੇ ਦੇਖਿਆ ਕਿ ਯੂਰੇਨਸ ਆਪਣੇ ਪ੍ਰਕਰਮਾ--ਪੰਧ ਤੋਂ ਲਾਂਭੇ ਜਾਂਦਾ ਹੈ। ਉਸਨੇ ਸੁਝਾਅ ਦਿਤਾ ਕਿ ਇਹ ਲਾਂਭੇ ਜਾਣਾ ਕਿਸੇ ਅਗਿਆਤ ਗ੍ਰਹਿ ਦੇ ਪ੍ਰਭਾਵ ਕਾਰਨ ਹੋਂ ਸਕਦਾ ਹੈ, ਅਤੇ ਉਸਨੇ ਇਸਦੇ ਸੰਭਵ ਪ੍ਰਕਰਮਾ-ਪੰਧ ਅਤੇ ਪੁਜ਼ੀਸ਼ਨਨ ਦਾ ਹਿਸਾਬ ਲਾਇਆ। ਉਸਨੇ ਆਪਣੇ ਇਸ ਮਿਥਣ ਬਾਰੇ ਬਰਲਿਨ ਦੇ ਤਾਰਾ-ਵਿਗਿਆਨੀ ਜੋਹਾਨ ਜੀ ਹਾਲ ਨੂੰ ਲਿਖਿਆ ਅਤੇ ਉਸਨੇ ਆਕਾਸ਼ ਦੇ ਸੰਬੰਧਤ ਹਿੱਸੇ ਦੀ ਪੂਰੀ ਤਰ੍ਹਾਂ ਪੜਤਾਲ ਕਰਕੇ ਇਕ ਗ੍ਰਹਿ ਦਾ ਪਤਾ ਲਾਇਆ ਜਿਸ ਬਾਰੇਂ ਪਹਿਲਾਂ ਨਹੀਂ ਸੀ ਪਤਾ, ਅਤੇ ਇਸਦਾ ਨਾਂ ਨੈਪਚੂਨ ਰੱਖ ਦਿਤਾ।

"ਇਲਹਾਮ" ਅਤੇ ਇਸਦੇ ਭੇਦ

ਲੱਭਤ ਇਕਦਮ ਵੀ ਕੀਤੀ ਜਾ ਸਕਦੀ ਹੈ, ਇਕ ਘੜੀ ਦੇ ਨੋਟਿਸ ਉਤੇ। "ਇਲਹਾਮ" ਵਾਂਗ, ਇਹ ਲੰਮੀ ਖੌਜ ਦੇ ਦੌਰਾਨ ਇਕ ਅਚਨਚੇਤ ਇਨਾਮ ਹੰਦੀ ਹੈ। ਇਹ ਕਿਹਾ ਜਾਂਦਾ ਹੈ ਕਤ ਲੱਭੜਾਂ ਵਿਗਿਆਨੀ ਦੇ ਮਨ ਵਿਚ ਪੂਰੀਆਂ ਅਤੇ ਪਰਿਪੂਰਨ ਕੇ ਆਉੰਦੀਆਂ ਹਨ। ਇਹੋ ਜਿਹੀਆਂ ਲੱਭਤਾਂ ਅਕਸਰ ਕਸ ਅੰਤਰ-ਸੂਝ ਨਾਲ ਜੋੜੀਆਂ ਜਾਂਦੀਆਂ ਹਨ; ਇਸਲਈ ਅੰਤਰ-ਸੂਝ ਬਾਰੇ ਇਸਤਰ੍ਹਾਂ ਦਾ ਵਿਚਾਰ ਮਿਲਦਾ ਹੈ ਕਿ ਇਹ ਕੋਈ ਰਹਸਮਈ ਸਰਗਰਮੀ ਹੈ ਜਿਹੜੀ ਰਚਠੇਈ ਅਮਲ ਦੀ ਪ੍ਰਕਿਰਤੀ ਦੇ ਪਿੱਛੇ ਕੰਮ ਕਰਦੀ ਹੈ। ਅੱਜ ਵਿਗਿਆਨਕ ਸਾਹਿਤ

੨੨੭