ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/228

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਿਥ ਕੇ ਚੱਲਦਾ ਹੈ। ਇਸਤਰ੍ਹਾਂ ਗਣਿਤ-ਵਿਗਿਆਨੀ ਜੂਲਜ਼ ਹੈਨਰੀ ਪਾਇਨਕੇਅਰ ਅਤੇ ਹੈਂਡਰਿਕ ਅਨਤੂਨ ਲਾਰੈਨਜ਼ ਸਾਪੇਖਤਾ ਦੇ ਸਿਧਾਂਤ ਦੀ ਲੱਭਤ ਕਰਨ ਦੇ ਨੇੜੇ ਤੇੜੇ ਪੁੱਜ ਗਏ, ਪਰ ਕਲਾਸੀਕਲ ਭੌਤਕ-ਵਿਗਿਆਨ ਦੇ ਅਸੂਲਾਂ ਉਪਰ ਆਧਾਰਤ ਪਰੰਪਰਾਈ ਵਿਚਾਰਾਂ ਤੋਂ ਛੁਟਕਾਰਾ ਪਾਉਣ ਵਿਚ ਉਹ ਅਸਫ਼ਲ ਰਹੇ; ਉਹ ਇਹਨਾਂ ਅਸੂਲਾਂ ਨੂੰ ਅਣ-ਉਲੰਘਣੀ ਸਮਝਦੇ ਸਨ। ਜਿਸ ਤਰੀਕੇ ਨਾਲ ਵਿਗਿਆਨਕ ਲੱਭਤਾਂ ਆਮ ਕਰਕੇ ਕੀਤੀਆਂ ਜਾਂਦੀਆਂ ਹਨ, ਉਸ ਬਾਰੇ ਇਕ ਦਿਲਚਸਪ ਚੁਟਕਲਾ ਹੈ: ਹਰ ਕੋਈ ਜਾਣਦਾ ਹੈ ਕਿ ਇਹ ਅਸੰਭਵ ਹੈ, ਅਤੇ ਫਿਰ ਕੌਈ ਜਾਹਲ ਆਦਮੀ ਆਉਂਦਾ ਹੈ ਜਿਸਨੂੰ ਇਸ ਗੱਲ ਦਾ ਪਤਾ ਨਹੀਂ ਹੁੰਦਾ, ਅਤੇ ਉਹ ਲੱਭਤ ਕਰ ਲੈਂਦਾ ਹੈ। ਇਸ ਚੁਟਕਲੇ ਵਿਚ ਇਕ ਬੜਾ ਮਹਤਵਪੂਰਨ ਵਿਚਾਰ ਮਿਲਦਾ ਹੈ: ਵਿਅਕਤੀ ਨੂੰ ਸੋਚਣੀ ਦੇ ਪੁਰਾਣੇ ਰਸਤਿਆਂ ਤੋਂ ਬਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਆਪਣਾ ਹੀ ਰਾਹ ਬਣਾਉਣਾ ਚਾਹੀਦਾ ਹੈ।

ਵਿਗਿਆਨਕ ਲੱਭਤਾਂ ਬੁਨਿਆਦੀ ਵੀ ਹੋ ਸਕਦੀਆਂ ਹਨ, ਗ਼ੈਰ-ਬੁਨਿਆਦੀ ਵੀ। ਬੁਨਿਆਦੀ ਲੱਭਤਾਂ ਸੰਸਾਰ ਬਾਰੇ ਸੰਕਲਪਾਂ ਉਪਰ ਬਹੁਤ ਜ਼ਿਆਦਾ ਪ੍ਰਭਾਵ ਪਾਉਂਦੀਆਂ ਹਨ ਅਤੇ ਸਾਡੇ ਸੰਸਾਰ-ਦ੍ਰਿਸ਼ਟੀਕੋਨ ਨੂੰ ਬਦਲਦੀਆਂ ਹਨ। ਗਿਆਨ ਖੁਦ ਨਵੇਂ ਅਸੂਲ ਬਣਾਉਂਦਾ ਹੈ: ਗੈਲਿਲੀਓ, ਕੋਪਰਨੀਕਸ, ਨਿਊਟਨ, ਡਾਰਵਿਨ, ਮਾਰਕਸ ਅਤੇ ਆਈਨਸਟਾਈਨ ਵਲੋਂ ਕੀਤੀਆਂ ਗਈਆਂ ਲੱਭਤਾਂ ਨੂੰ ਹੀ ਯਾਦ ਕਰਨਾ ਕਾਫ਼ੀ ਹੈ। ਜ਼ੈਰ--ਬੁਨਿਆਦੀ ਲੱਭਤਾਂ ਉਹ ਹੁੰਦੀਆਂ ਹਨ, ਜਿਹੜੀਆਂ ਪਹਿਲਾਂ ਹੀ ਜਾਣੇ ਜਾਂਦੇ ਅਤੇ ਪਹਿਲਾਂ ਸਥਾਪਤ ਕੀਤੇ ਜਾ ਚੁੱਕੇ ਅਸੂਲਾਂ ਦੇ ਆਧਾਰ ਉਤੇ ਕੀਤੀਆਂ ਜਾਂਦੀਆਂ ਹਨ। ਇਸਤਰ੍ਹਾਂ ਦੀ ਲੱਭਤ ਕਿਤੇ ਜ਼ਿਆਦਾ ਕੀਤੀ ਜਾਂਦੀ ਹੈ, ਫਿਰ ਵੀ ਇਸ ਸਰਤ ਵਿੱਚ ਵੀ ਖੌਜ ਦੇ ਢੰਗਾਂ ਤਰੀਕਿਆਂ ਦੀ ਚੋਣ ਰਚਣੇਈ ਅਮਲ ਹੈ ।

੨੨੬