ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/227

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਵੇਂ ਦੀ ਢੂੰਡ

ਰਚਣੇਈ ਖੋਜ ਦਾ ਸਿੱਟਾ ਲੱਭਤ ਵਿਚ ਨਿਕਲਦਾ ਹੈ, ਜਿਹੜੀ ਕਿ ਨਵਾਂ, ਅਸਲੀ, ਵਸਤੂਪਰਕ ਗਿਆਨ, ਪਦਾਰਥਕ ਸੰਸਾਰ ਜਾਂ ਰੂਹਾਨੀ ਸਭਿਆਚਾਰ ਬਾਰੇ ਪਹਿਲਾਂ ਅਗਿਆਤ ਤੱਥਾਂ ਖਾਸੀਅਤਾਂ ਅਤੇ ਬਾਕਾਇਦਗੀਆਂ ਦਾ ਸਾਮ੍ਹਣੇ ਆਉਣਾ ਹੁੰਦਾ ਹੈ। ਲੱਭਤ ਰਚਣੇਈ ਅਮਲ ਦੀ ਸਿਖਰ ਹੁੰਦੀ ਹੈ, ਜਿਸਦਾ ਲੱਛਣ ਹੁੰਦਾ ਹੈ ਕੋਈ ਨਵਾਂ ਸਿੱਟਾ, ਪ੍ਰਕਿਰਤੀ ਅਤੇ ਸਮਾਜ ਦੇ ਵਿਗਿਆਨਕ ਬੌਧ ਵਿਚ ਕੋਈ ਨਵੀਂ ਪ੍ਰਗਤੀ। ਨਵੇਂ ਦੀ ਖੋਜ

ਬੋਧ-ਪਰਾਪਤੀ ਦਾ ਸਮੁੱਚਾ ਅਮਲ ਹੈ, ਜਿਹੜਾ ਸੰਕਲਪ (ਤਿਆਰੀ) ਤੋਂ ਸ਼ੁਰੂ ਹੁੰਦਾ ਹੈ, ਫਿਰ ਇਹ ਮਸਾਲੇ ਦੇ ਇਕੱਤ੍ਰੀਕਰਣ ਦੇ ਪੜਾਅ ਵਿਚੋਂ ਲੰਘਦਾ ਹੈ, ਅਤੇ ਆਖਰ ਖ਼ੁਦ ਲੱਭਤ ਵੱਲ ਅਤੇ ਇਸਦੀ ਪੜਤਾਲ ਵੱਲ ਲੈ ਜਾਂਦਾ ਹੈ। ਤਿਆਰੀ ਵਾਲੇ ਪੜਾਅ ਉਤੇ ਮਸਾਲਾ ਇਕੱਠਾ ਕਰਨਾ ਅਤੇ ਇਸਨੂੰ ਤਰਤੀਬ ਦੇਣਾ ਆਉਂਦਾ ਹੈ, ਅਤੇ ਇਹ ਕਾਫ਼ੀ ਜ਼ਿਆਦਾ ਸਮਾਂ ਲੈ ਸਕਦਾ ਹੈ। ਉਦਾਹਰਣ ਵਜੋਂ, ਆਪਣੇ ਜੀਵਨ ਭਰ ਦੇ ਕੰਮ "ਕੁਦਰਤੀ ਚੌਣ ਰਾਹੀਂ ਜੀਵ-ਵੰਨਗੀਆਂ ਦਾ ਮੁੱਢ" ਪ੍ਰਕਾਸ਼ਤ ਕਰਨ ਤੋਂ ਪਹਿਲਾਂ ਡਾਰਵਿਨ ਨੇ ਤੱਥ ਇਕੱਠੇ ਕਰਨ ਅਤੇ ਤਰਤੀਬ ਦੇਣ ਉਤੇ ਕਈ ਸਾਲ ਲਾਏ। ਮਸਾਲੋਂ ਨੂੰ ਤਰਤੀਬ ਦੇਣ ਵਿਚ, ਪਹਿਲੀ ਥਾਂ ਉਤੇ, ਭਵਿੱਖ ਵਿਚਲੀ ਖੋਜ ਦੀ ਵਿਸਤ੍ਰਿਤ ਰੂਪ-ਰੇਖਾ, ਕਝ ਅਸੂਲਾਂ ਦੀ ਚੋਣ ਜਿਨ੍ਹਾਂ ਨੂੰ ਆਧਾਰ ਬਣਾਇਆ ਜਾਣਾ ਹੁੰਦਾ ਹੈ, ਅਤੇ ਲਾਗੁ ਕੀਤੇ ਜਾਣ ਵਾਲੋਂ ਢੰਗਾਂ ਦੀ ਖੌਜ ਸ਼ਾਮਲ ਹੁੰਦੀ ਹੈ। ਕਈ ਖੋਜੀਆਂ ਦੀ ਰਾਇ ਵਿਚ, ਮਸਾਲਾ ਇਕੱਠਾ ਕਰਨਾ--ਧਿਆਨ ਲਗਾਉਣਾ--ਦਿਮਾਗ਼, ਗਿਆਨ-ਇੰਦਰਿਆਂ ਅਤੇ ਇੱਛਾ-ਸ਼ਕਤੀ ਦੀ ਬਹੁਤ ਜ਼ਿਆਦਾ ਮੰਗ ਕਰਦਾ ਹੈ, ਅਤੇ ਸਥਾਪਤ ਧਾਰਨਾਵਾਂ ਦੇ ਖ਼ਿਲਾਫ਼ ਜਾਣ ਦੀ ਯੋਗਤਾ ਪਹਿਲਾਂ

੨੨੫