ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/225

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਛਾਣ ਨਾਲ ਇਹੋ ਜਿਹੀ ਪਜ਼ੀਸ਼ਨ ਮੈਂਲ ਨਹੀਂ ਖਾਂਦੀ। ਪਰ ਸਿਰਫ਼ ਐਸੇ ਵਿਗਿਆਨੀਆਂ ਦੇ ਦਬਾਅ ਹੇਠਾਂ ਹੀ ਮਾਖ਼ ਅਖ਼ੀਰ ਆਪਣੇ ਬੇਤੁਕੇ ਵਿਚਾਰ ਛੱਡਣ ਲਈ ਮਜਬੂਰ ਹੋਇਆ, ਜਿਹੜੇ ਵਿਗਿਆਨੀ ਸੰਸਾਰ ਦੀ ਵਸਤੂਪਰਕ ਪ੍ਰਕਿਰਤੀ, ਅਤੇ ਮਨੱਖ ਦੀ ਇਸਨੂੰ ਸਮਝਣ ਦੀ ਯੋਗਤਾ ਵਿਚ ਯਕੀਨ ਰੱਖਦੇ ਸਨ।

ਵਿਗਿਆਨਕ ਖੌਜ, ਜਿਹੜੀ ਬੁਨਿਆਦੀ ਦਾਰਸ਼ਨਿਕ ਅਸ਼ੂਲਾਂ ਅਤੇ ਖੌਜਾਂ ਦੇ ਸਾਧਨਾਂ ਦੀ ਚੋਣ ਮੁਹਈਆ ਕਰਦੀ ਹੈ, ਵਿਗਿਆਨਕ ਸਮੱਸਿਆਵਾਂ ਨੂੰ ਹਲ ਕਰਨ ਵਿਚ ਸਭ ਤੋਂ ਮਹਤਵਪੂਰਨ ਪੜਾਅ ਹੈ। ਮਾਰਕਸਵਾਦੀ ਪੁਜ਼ੀਸ਼ਨਾਂ ਰੱਖਦਾ ਵਿਗਿਆਨੀ ਪਦਾਰਥ ਦੀ ਪ੍ਰਾਥਮਿਕ ਪ੍ਰਕਿਰਤੀ ਅਤੇ ਚੇਤਨਾ ਦੀ ਗੌਣ ਪ੍ਰਕਿਰਤੀ ਨੂੰ, ਸੰਸਾਰ ਦੀ ਥਾਹ ਪਾ ਸਕਣ ਦੀ ਸੰਭਾਵਨਾ, ਇਸਦੇ ਵਿਕਾਸ, ਅਮਲੀ ਸਰਗਰਮੀ ਆਦਿ ਨੂੰ ਮੰਨਣ ਦੇ ਅਸੂਲ ਉਪਰ ਆਪਣੀ ਖੌਜ ਆਧਾਰਤ ਕਰਦਾ ਹੈ। ਠੋਸ ਵਿਗਿਆਨਕ ਅਸੂਲ, ਜਿਹੜੇ ਠੀਕ ਵੀ ਸਾਬਤ ਹੋ ਸਕਦੇ ਹਨ ਗ਼ਲਤ ਵੀ, ਖੌਜ ਦੇ ਦੌਰਾਨ ਲਾਗੂ ਕੀਤੇ ਜਾਂਦੇ ਹਨ। ਉਦਾਹਰਣ ਵਜੋਂ, ਜਰਮਨ ਇੰਜੀਨੀਅਰ ਅਰਨਸਟ ਵਾਰਨਰ ਸੀਮਨਜ਼ ਨੇ ਇਹ ਮਤ ਪੇਸ਼ ਕੀਤਾ ਸੀ ਕਿ ਹਵਾ ਤੋਂ ਭਾਰੀ ਯੰਤਰ ਹਵਾਬਾਜ਼ੀ ਵਿਚ ਵਰਤਣੇ ਅਸੰਭਵ ਹਨ; ਅਤੇ ਹਰਮਨ ਲੁਡਵਿਗ ਹੈਲਮਹਾਜ਼ ਨੇ ਤਾਂ ਸਗੋਂ ਇਸ ਮਿਥਣ ਨੂੰ ਗਣਿਤ ਅਨੁਸਾਰ "ਸਾਬਤ ਵੀ ਕਰ ਦਿਤਾ"। ਪਰ ਹਵਾਬਾਜ਼ੀ ਦੇ ਵਿਕਾਸ ਨੋ ਉਹਨਾਂ ਦੇ ਸਿੱਟਿਆਂ ਨੂੰ ਗ਼ਲਤ ਸਾਬਤ ਕਰ ਦਿਤਾ।

ਵਿਗਿਆਨਕ ਖੋਜ ਖੋਜੀ ਕੋਲ ਪਰਾਪਤ ਤਜਰਬੇ ਅਤੇ ਗਿਆਨ ਉਪਰ ਆਧਾਰਤ ਹੁੰਦੀ ਹੈ। ਪਰ ਸਿਰਫ਼ ਪੁਰਾਣੇ ਗਿਆਨ ਦੇ ਆਧਾਰ ਉਤੇ ਹੀ ਨਵਾਂ ਗਿਆਨ ਪਰਾਪਤ ਕਰਨਾ ਅਸੰਭਵ ਹੈ। ਕੋਈ ਨਵੀਂ ਚੀਜ਼ ਸਿਖਣ ਲਈ ਪੁਰਾਣੇ ਗਿਆਨ ਦੀਆਂ ਹੱਦਾਂ ਤੋਂ ਪਰ੍ਹੇ ਜਾਣਾ ਜ਼ਰੂਰੀ ਹੈ। ਇਹੋ ਜਿਹੀ ਬਦਲੀ, ਪੁਰਾਣੇ

੨੨੩