ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/224

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫ਼ੋਨ ਸਤਰਾਦੋਨਿਤਜ਼ ਨੇ ਬੈਨਜ਼ੋਲ ਮਾਲੀਕਿਊਲ ਦੀ ਬਣਤਰ ਸਿਰਜਣ ਉਤੇ ਕਈ ਸਾਲਾਂ ਦੀ ਸਖ਼ਤ ਮਿਹਨਤ ਕੀਤੀ। ਪਹਿਲਾਂ ਉਸਨੇ ਆਪਣੇ ਪੂਰਵਗਾਮੀਆਂ ਵਾਂਗ ਖੁਲ੍ਹੋ ਜੋੜਾਂ ਦੇ ਅਸੂਲ ਉਤੇ ਇਸਨੂੰ ਬਣਾਉਣ ਦੀ ਕੋਸ਼ਿਸ਼ ਕੀਤੀ; ਪਰ ਇਹ ਢੰਗ ਪ੍ਰਤੱਖ ਤੱਥਾਂ ਦੇ ਉਲਟ ਜਾਂਦਾ ਸੀ। ਫਿਰ ਇਕ ਦਿਨ ਕੇਕੂਲੇ ਓਮਨੀਬੱਸ ਵਿਚ ਬੈਠਾ ਚਿੜੀਆਘਰ ਲਿਜਾਏ ਜਾ ਰਹੇਂ ਬਾਂਦਰਾਂ ਦੇ ਪਿੰਜਰਿਆਂ ਦੇ ਕੋਲੋਂ ਦੀ ਲੰਘਿਆ। ਬਾਂਦਰਾਂ ਨੇ ਆਪਣੀਆਂ ਪੂਛਾਂ ਅਤੇ ਹੱਥਾਂ ਨਾਲ ਇਕ ਦੂਜੇ ਨੂੰ ਫੜੀ ਦਾਇਰਾ ਬਣਾਇਆ ਹੋਇਆਂ ਸੀ; ਇਥੋਂ ਸਾਇੰਸਦਾਨ ਨੂੰ ਫ਼ੁਰਨਾ ਫ਼ਰਿਆ ਕਿ ਇਹ ਮਾਲੀਕਿਊਲ ਦੀ ਬਣਤਰ ਦਾ ਬਿੰਬ ਹੋ ਸਕਦਾ ਹੈ। ਇਸਤਰ੍ਹਾਂ ਇਹ "ਗ਼ੈਬੀ ਸਹਾਇਤਾ" ਸੀ ਜਿਸਨੇ ਲੱਭਤ ਵਿਚ ਉਸਦੀ ਸਹਾਇਤਾ ਕੀਤੀ।

ਅਗਿਆਤ ਤੋਂ ਗਿਆਤ ਵੱਲ ਗਿਆਨ ਦੀ ਪ੍ਰਗਤੀ ਵਿਚ ਸਹਾਇਤਾ ਕਰਨ ਵਾਲਾ ਅਤਿ ਦਾ ਮਹਤਵਪੂਰਨ ਅੰਸ਼ ਵਿਧੀਂ ਵਿਗਿਆਨਕ ਅਸੂਲ ਹਨ। ਵਿਗਿਆਨਕ ਦਾਰਸ਼ਨਿਕ ਅਸੂਲ ਵਿਗਿਆਨਕ ਮਸਲਿਆਂ ਨੂੰ ਪੇਸ਼ ਕਰਨ ਅਤੇ ਹਲ ਕਰਨ ਵਿੱਚ ਜੱਟੇ ਹੋਏ ਵਿਗਿਆਨੀ ਲਈ ਇਕ ਠੋਸ ਬੁਨਿਆਦ ਹੁੰਦੇ ਹਨ। ਇਹਨਾਂ ਅਸ੍ਹਲਾਂ ਨੂੰ ਅੱਖੋ ਉਹਲੇ ਕਰਨ ਨਾਲ ਵਿਗਿਆਨੀ ਅਕਸਰ ਅੜਿੱਕੇ ਵਿਚ ਫਸ ਜਾਂਦੇ ਹਨ। ਪ੍ਰਸਿੱਧ ਆਤਮਪਰਕ ਆਦਰਸ਼ਵਾਦੀ

ਫ਼ਿਲਾਸਫ਼ਰ ਅਰਨਸਟ ਮਾਖ਼ ਨੇ ਐਸੇ ਪੜਾਅ ਉਤੇ ਵੀ ਐਟਮ ਬਾਰੇ ਮਿਥਣ ਨੂੰ ਰੱਦ ਕਰਨਾ ਅਤੇ ਆਪਣੇ ਹੀ ਦਾਰਸ਼ਨਿਕ ਕਿਆਸਾਂ ਨੂੰ ਵਿਸਥਾਰਨਾ ਜਾਰੀ ਰੱਖਿਆ, ਜਦੋਂ (ਉਨ੍ਹੀਵੀਂ ਸਦੀ ਦੇ ਅਖ਼ੀਰ ਅਤੇ ਵੀਹਵੀਂ ਸਦੀ ਦੇ ਸ਼ੁਰੂ ਵਿਚ) ਵਿਗਿਆਨ ਐਟਮ ਦੀ ਰੰਝਲਦਾਰ ਬਣਤਰ ਨੂੰ ਲੱਭਣ ਦੀਆਂ ਬਰੂਹਾਂ ਉਤੇ ਸੀ। ਮਾਖ਼ ਲਈ ਇਹ ਬਿਲਕਲ ਮੰਤਕੀ ਗੱਲ ਸੀ, ਕਿਉਕਿ ਉਸਲਈ ਇਕੋ ਇਕ ਹਕੀਕਤ ਇੰਦਰਿਆਵੀ ਅਨੁਭਵਾਂ ਦਾ ਮਜਮੂਆ ਸੀ। ਪਰ, ਵਸਤ੍ਰਪਰਕ ਬਾਹਰਮੁਖੀ ਵਰਤਾਰਿਆਂ ਦੀ

੨੨੨