ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/222

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਰ੍ਹਾਂ ਦੀ ਕੁੜੀ) ਬਣਾਉਂਦੀ ਹੈ। ਵਿਗਿਆਨਕ ਸਮੱਸਿਆ ਦਾ ਵਰਣਨ ਅਕਸਰ ਅਮਲੀ ਸਰਗਰਮੀਆਂ ਦੀਆਂ ਲੋੜਾਂ ਦੇ ਸਿਧਾਂਤਕ ਸੰਗਠਨ ਵਜੋਂ ਕੀਤਾ ਜਾਂਦਾ ਹੈ, ਜਿਹੜੀਆਂ ਸਰਗਰਮੀਆਂ ਕਿ ਇਹਨਾਂ ਸਮੱਸਿਆਵਾਂ ਨੂੰ ਸਤ੍ਰਿਤ ਕਰਨ ਲਈ ਆਧਾਰ ਦਾ ਕੰਮ ਕਰਦੀਆਂ ਹਨ। ਇਹ ਤੱਥ, ਕਿ ਕਈ ਵਾਰੀ ਸਮਾਨਾਂਤਰ (ਅਤੇ ਅਕਸਰ ਇਕੋ ਵੇਲੇ) ਲੱਭਤਾਂ ਕੀਤੀਆਂ ਜਾਂਦੀਆਂ ਹਨ, ਦਰਸਾਉਂਦਾ ਹੈ ਕਿ ਇਕ ਪਾਸੇ ਵਿਗਿਆਨ ਦੀਆਂ ਅਤੇ ਦੂਜੇ ਪਾਸੇ ਅਮਲੀ ਸਰਗਰਮੀਆਂ ਦੀਆਂ ਲੋੜਾਂ ਵਿਚਕਾਰ ਸੰਬੰਧ ਹੁੰਦਾ ਹੈ: ਇਸਤਰ੍ਹਾਂ ਬਿਜਲੀ ਦੇ ਬਲਬ ਦੀ ਇਕੋ ਵੇਲੇ ਥਾਮਸ ਐਡੀਸਨ ਅਤੇ ਪਾਵੇਲ ਯਾਬਲੋਚਕੋਵ ਵਲੋਂ ਕਾਢ ਕੱਢੀ ਗਈ; ਟੈਲੀਫੂਨ ਦੀ ਕਾਢ ਅਲੈਕਜ਼ੈਂਡਰ ਬੈੱਲ ਅਤੇ ਅਲੀਸ਼ਾ ਗਰੇ ਵਲੋਂ, ਜੂਲੀਅਸ ਮਾਇਰ, ਜੇਮਜ਼ ਮੂਲ ਅਤੇ ਕੋਲਡਿੰਗ ਨੇ ਇਕੋ ਵੇਲੇ ਅਤੇ ਇਕ ਦੂਜੇ ਤੋਂ ਸਵੈਧੀਨ ਸ਼ਕਤੀ ਦੀ ਸਰਬ-ਨਿਰੰਤਰਤਾ ਅਤੇ ਤਬਦੀਲੀ ਦਾ ਕਾਨੂੰਨ ਸੂਤ੍ਰਿਤ ਕੀਤਾ, ਆਦਿ। ਅਮਲੀ ਸਰਗਰਮੀ ਸਮਾਜਕ ਲੋੜ ਨੂੰ ਪੂਰਿਆਂ ਕਰਨ ਉਤੇ ਵੀ ਲੱਗ ਸਕਦੀ ਹੈ। ਉਦਾਹਰਣ ਵਜੋਂ, ਨੈਪੋਲੀਅਨ ਬੋਨਾਪਾਰਟ ਨੇ ਐਸੇ ਕਿਸੇ ਵੀ ਵਿਅਕਤੀ ਨੂੰ ਬੋਨਸ ਦੇਣ ਦੀ ਪੇਸ਼ਕਸ਼ ਕੀਤੀ ਜਿਹੜਾ ਗੰਨੇ ਦੀ ਖੰਡ ਦਾ ਅਤੇ ਨੀਲ ਦਾ ਬਦਲ ਲੱਭ ਦੇਵੇ, ਜਦੋਂ ਯੂਰਪੀ ਮਹਾਂਦੀਪ ਦੀ ਘੇਰਾਬੰਦੀ ਹੋਈ ਹੋਈ ਸੀ। ਇਸਦੇ ਸਿੱਟੇ ਵਜੋਂ ਰਸਾਇਣ--ਵਿਗਿਆਨੀ ਗੁਸਤਾਵ ਕਿਰਦਹੋਫ਼ ਨੇ ਅੰਗੂਰਾਂ ਦੀ ਖੰਡ ਦੀ ਲੱਭਤ ਕੀਤੀ।

ਪਰ ਇਥੇ ਏਨੀਂ ਕੁ ਸੋਧ ਕਰ ਲੈਣੀ ਚਾਹੀਦੀ ਹੈ ਕਿ ਭਾਵੇਂ ਵਿਗਿਆਨਕ ਸਮੱਸਿਆਵਾਂ ਸਮਾਜ ਦੀਆਂ ਠੋਸ ਲੋੜਾਂ ਉਪਰ, ਅਤੇ ਖ਼ਾਸ ਕਰਕੇ ਇਸਦੀਆਂ ਫ਼ੌਰੀ ਲੋੜਾਂ ਉਪਰ ਨਿਰਭਰ ਕਰਦੀਆਂ ਹਨ, ਇਹ ਨਿਰਭਰਤਾ ਸਾਪੇਖਕ ਖ਼ਾਸੇ ਦੀ ਹੈ, ਕਿਉਂਕਿ ਖ਼ੁਦ ਗਿਆਨ ਦੇ ਵਿਕਾਸ ਦੀਆਂ ਲੋੜਾਂ ਵੀ ਸਮੱਸਿਆਵਾਂ ਨੂੰ

੨੨੦