ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/221

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਕੱਤ੍ਰੀਕਰਣ ਅਤੇ ਵਿਸ਼ਲੇਸ਼ਣ ਚੱਲਦਾ ਰਹਿਣਾ ਚਾਹੀਦਾ ਹੈ, ਅਤੇ ਨਵੇਂ ਵਿਚਾਰ ਪੇਸ਼ ਕੀਤੇ ਜਾਂਦੇ ਰਹਿਣੇ ਚਾਹੀਦੇ ਹਨ, ਬਾਵਜੂਦ ਇਸ ਤੱਥ ਦੇ ਕਿ, ਜਿਵੇਂ ਅਮਰੀਕੀ ਭੌਤਕ-ਵਿਗਿਆਨੀ ਰਿਚਰਡ ਫੋਨਮਨ ਨੇ ਉਚਿਤ ਹੀ ਟਿਪਣੀ ਕੀਤੀ ਸੀ, "ਨਵਾਂ ਵਿਚਾਰ ਸੋਚਣਾ ਬੇਹੱਦ ਮੁਸ਼ਕਲ ਹੈ।"* ਨਿਯਮਣ, ਵਿਗਿਆਨਕ ਰਚਣਾਤਮਿਕਤਾ ਇਕਸਾਰ ਪ੍ਰਗਤੀ ਵਜੋਂ ਪੇਸ਼ ਹੁੰਦੀ ਹੈ, ਜਿਹੜੀ ਸਿੱਧੀ ਲਕੀਰ ਵਾਂਗ ਨਹੀਂ ਹੁੰਦੀ, ਸਗੋਂ ਐਸੇ ਅਮਲ ਵਾਂਗ ਹੁੰਦੀ ਹੈ ਜਿਸ ਵਿਚ ਛਲਾਂਗਾਂ ਅਤੇ ਅੰਤਰ-ਸੂਝ ਸ਼ਾਮਲ ਹੁੰਦੀ ਹੈ।

ਵਿਗਿਆਨਕ ਬੋਧ ਵਿਚ ਸਭ ਤੋਂ ਮਹੱਤਵਪੂਰਨ ਕੜੀ ਵਿਗਿਆਨਕ ਸਮੱਸਿਆ ਹੈ; ਸਮੱਸਿਆ ਪੇਸ਼ ਕੀਤੇ ਤੋਂ ਬਿਨਾਂ ਕੋਈ ਵੀ ਰਚਣਾਤਮਿਕ ਸਰਗਰਮੀ ਜਾਂ ਲੱਭਤ ਨਹੀਂ ਹੋ ਸਕਦੀ।

ਰਚਣਾਤਮਿਕਤਾ ਸਮੱਸਿਆ ਪੇਸ਼ ਕਰਨ ਨਾਲ ਸ਼ੁਰੂ ਹੁੰਦੀ ਹੈ

ਜ਼ਿੰਦਗੀ ਭਰ ਲੋਕਾਂ ਸਾਮ੍ਹਣੇ ਸਮੱਸਿਆਵਾਂ ਆਉਂਦੀਆਂ ਰਹਿੰਦੀਆਂ ਹਨ। ਇਹ ਸਮੱਸਿਆਵਾਂ ਅਮਲੀ ਹੋ ਸਕਦੀਆਂ ਹਨ, ਸਿਧਾਂਤਕ, ਠੋਸ-ਵਿਗਿਆਨਕ, ਰਾਜਨੀਤਕ ਜਾਂ ਨੈਤਿਕ ਹੋ ਸਕਦੀਆਂ ਹਨ। ਕਦੀ ਕਦੀ ਸਮੱਸਿਆ ਦੀ ਪਰਿਭਾਸ਼ਾ ਇਹ ਦਿਤੀ ਜਾਂਦੀ ਹੈ ਕਿ ਇਹ ਅ-ਗਿਆਨ ਦਾ ਗਿਆਨ ਹੈ, ਕਿਉਂਕਿ ਇਹ ਉਸ ਗਿਆਨ ਵਿਚਕਾਰ, ਜਿਹੜਾ ਲੋਕਾਂ ਕੋਲ ਪਹਿਲਾਂ ਹੀ ਹੁੰਦਾ ਹੈ, ਅਤੇ ਵਧੇਰੇ ਗਿਆਨ ਲਈ ਉਹਨਾਂ ਦੀ ਲੋੜ ਵਿਚਕਾਰ ਵਿਰੋਧ ਪਰਗਟ ਕਰਦੀ ਹੈ। ਇਹ ਸਮੱਸਿਆ ਨੂੰ ਅਮਲੀ ਸਰਗਰਮੀ ਅਤੇ ਬੋਧ ਵਿਚਕਾਰ ਮਧਿਅਸਥ (ਇਕ

————————————————————

*ਰਿਚਰਡ ਫੇਨਮਨ, "ਭੌਤਕ ਕਾਨੂੰਨ ਦਾ ਖ਼ਾਸਾ", ਬਰਿਟਿਸ਼ ਬਰਾਡਕਾਸਟਿੰਗ ਕਾਰਪੋਰੇਸ਼ਨ, ਕੌਕਸ ਐਂਡ ਵਾਈਮਨ ਲਿਮਟਿਡ, ਲੰਡਨ, ੧੯੬੫, ਸਫਾ ੧੭੨।

੨੧੯