ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/220

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੇਤੰਨ ਅਮਲ ਹੈ। ਵਿਸ਼ਾਲ ਅਰਥਾਂ ਵਿਚ ਇਸਦਾ ਭਾਵ ਲੋਕਾਂ ਦੀਆਂ ਉਹਨਾਂ ਸਰਗਰਮੀਆਂ ਤੋਂ ਹੈ ਜਿਹੜੀ ਨਵੀਂ, ਸਮਾਜਕ ਮਹੱਤਾ ਵਾਲੀ ਉਪਜ ਪੈਦਾ ਕਰਨ ਵਿਚ ਲੱਗੀਆਂ ਹੁੰਦੀਆਂ ਹਨ। ਇਸਦਾ ਭਾਵ ਲੋਕਾਂ ਜਿਹੜੀਆਂ ਨਵੀਂ ਸਮਾਜਕ ਵਿਚ ਲੱਗੀਆਂ ਹੁੰਦੀਆਂ ਹਨ। ਸੀਮਤ ਅਰਥਾਂ ਵਿਚ, ਇਸਨੂੰ ਕਾਢ ਜਾਂ ਲੱਭਤ ਵਿਚ ਪਾਏ ਜਾਂਦੇ ਅਮਲ ਵਜੋਂ ਸਮਝਿਆ ਜਾਣਾ ਚਾਹੀਦਾ ਹੈ। ਰਚਣਾਤਮਿਕਤਾ ਦੋ ਪੱਖਾਂ ਦੀ ਏਕਤਾ ਪਰਗਟ ਹੈ: ਆਪਣੀਆਂ ਲੋੜਾਂ ਅਤੇ ਨਿਸ਼ਾਨਿਆਂ ਦੇ ਮੁਤਾਬਕ ਸੰਸਾਰ ਦੀ ਕਾਇਆ-ਕਲਪ ਨਾਲ ਸੰਬੰਧਤ ਮਨੁੱਖ ਦੇ ਯਤਨ, ਅਤੇ ਉਸ ਵਲੋਂ ਸਿਰਜੀ ਗਈ ਉਪਜ ਦੀ, ਸਭਿਆਚਾਰ ਦੇ ਸੰਸਾਰ ਦੀ ਸਮਾਜਕ ਕਦਰ। ਆਪਣੀ ਰਚਣਾਤਮਿਕ ਸਰਗਰਮੀ ਦੇ ਅਮਲ ਵਿਚ ਮਨੁੱਖ ਆਪ ਬਦਲਦਾ ਜਾ ਰਿਹਾ ਹੈ, ਅਤੇ ਉਸਦੀਆਂ ਯੋਗਤਾਵਾਂ ਦਾ ਵੀ ਵਿਕਾਸ ਹੁੰਦਾ ਜਾ ਰਿਹਾ ਹੈ |

ਰਚਣਾਤਮਿਕਤਾ ਦਾ ਇਕ ਰੂਪ ਸੰਸਾਰ ਦਾ ਵਿਗਿਆਨਕ ਬੋਧ ਹੈ; ਵਿਗਿਆਨ ਅਤੇ ਟੈਕਨਾਲੋਜੀ ਦੇ ਇਸ ਯੁਗ ਵਿਚ ਇਸਦਾ ਰੋਲ ਬਹੁਤ ਜ਼ਿਆਦਾ ਵਧ ਗਿਆ ਹੈ। ਸਿਰਕੱਢ ਲੋਕ--ਹਸਤੀ ਅਤੇ ਰਾਜਨੇਤਾ, ਜਵਾਹਰਲਾਲ ਨਹਿਰੂ ਨੇ ਲਿਖਿਆ ਸੀ: "ਫਿਰ ਵੀ ਮੈਨੂੰ ਯਕੀਨ ਹੈ ਕਿ ਵਿਗਿਆਨ ਦੇ ਢੰਗਾਂ ਅਤੇ ਪਹੁੰਚ ਨੇ ਮਨੁੱਖਾ ਜ਼ਿੰਦਗੀ ਵਿਚ ਏਨਾਂ ਇਨਕਲਾਬ ਲੈ ਆਂਦਾ ਹੈ ਜਿੰਨਾਂ ਲੰਮੇ ਇਤਿਹਾਸ ਦੇ ਦੌਰਾਨ ਹੋਰ ਕਿਸੇ ਚੀਜ਼ ਨੇ ਨਹੀਂ ਲਿਆਂਦਾ।"* ਵਿਗਿਆਨ ਵਿਚ ਰਚਣਾਤਮਿਕਤਾ, ਪਹਿਲੀ ਥਾਂ ਉਤੇ, ਨਵੇਂ ਗਿਆਨ ਦਾ ਰੂਪ ਧਾਰਨਾ ਹੈ, ਵਰਤਾਰਿਆਂ ਦੇ ਨਵੇਂ ਜੁੱਟ ਦੀ ਵਿਆਖਿਆ ਕਰਨਾ ਹੈ, ਲੱਭਤ ਹੈ। ਇਹ ਰਚਣਾਤਮਿਕਤਾ ਪਰਾਪਤ ਕਰਨ ਲਈ, ਸੂਚਨਾ ਦਾ ਨਿਰੰਤਰ


————————————————————

*ਜਵਾਹਰਲਾਲ ਨਹਿਰੂ, "ਭਾਰਤ ਦੀ ਲੱਭਤ", ਏਸ਼ੀਆ ਪਬਲਿਸ਼ਿੰਗ ਹਾਊਸ, ਬੰਬਈ, ੧੯੬੪, ਸਫਾ ੩੨

੨੧੮