ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/219

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਸਿਆਂ ਨੂੰ ਇਕ ਦੂਜੇ ਦੇ ਮੁਕਾਬਲੇ ਉਤੇ ਰੱਖਣ ਵੱਲ ਲੈ ਗਈ ਹੈ: ਚੇਤੰਨ, ਜਿਸਨੂੰ ਸੋਚਣੀ ਨਿਸਚਿਤ ਕਰਦੀ ਹੈ, ਅਤੇ ਨਿਮਨਚੇਤੰਨ, ਜਿਹੜਾ ਸਿੱਧੀ ਤਰ੍ਹਾਂ ਸੋਚਣੀ ਦੇ ਕਾਬੂ ਵਿਚ ਨਹੀਂ ਹੁੰਦਾ ਸਗੋਂ ਵਧੇਰੇ ਡੂੰਘੇ, ਲੁਕਵੇਂ ਅਮਲਾਂ-- ਅੰਤਰ-ਸੂਝ ਅਤੇ ਕਲਪਣਾ, ਅਨੁਸਾਰ ਚਲਦਾ ਹੈ। ਇਹੀ ਗੱਲ ਨਿਮਨਚੇਤੰਨ ਨੂੰ ਨਿਰਪੇਖ ਬਣਾਉਣ (ਵਧਾਅ ਚੜ੍ਹਾਅ ਕੇ ਦੇਖਣ) ਵੱਲ ਲੈ ਗਈ ਹੈ। ਅਰਥਾਤ ਸੋਚਣੀ ਦੇ ਮੁਕਾਬਲੇ ਉਤੇ ਅੰਤਰ-ਸੂਝ ਨੂੰ ਰੱਖਣ ਵੱਲ, ਅਤੇ ਅੰਤਮ ਵਿਸ਼ਲੇਸ਼ਣ ਵਿਚ ਰਚਣਾਤਮਿਕਤਾ ਦੀ ਆਦਰਸ਼ਵਾਦੀ ਵਿਆਖਿਆ ਅਤੇ ਰਚਣੇਈ ਸਰਗਰਮੀਆਂ ਵਿਚ ਚੇਤਨਤਾ ਦੇ ਰੋਲ ਨੂੰ ਬਦਨਾਮ ਕਰਨ ਵੱਲ ਲੈ ਗਈ ਹੈ।

ਰਚਣਾਤਮਿਕਤਾ ਦੀ "ਅਜ਼ਮਾਉਣ ਅਤੇ ਗ਼ਲਤੀ ਕਰਨ" ਵਾਲੇ ਅਮਲ ਵਜੋਂ, ਨਵੇਂ ਤੱਕ ਪੁੱਜਣ ਦੇ ਪਰੰਪਰਾਈ ਤਰੀਕਿਆਂ ਨੂੰ ਛੱਡ ਕੇ ਸੰਭਵ ਹਲ ਦੀ ਮਕਾਨਕੀ ਚੋਣ ਵਜੋਂ ਵਿਆਖਿਆ ਕਰਨਾ ਵੀ ਗ਼ਲਤ ਹੈ।

ਰਚਣਾਤਮਿਕਤਾ ਦੇ ਸਾਰ-ਤੱਤ ਦੇ ਸਵਾਲ ਨੂੰ ਹਲ ਕਰਨ ਲਈ, ਸਾਨੂੰ ਸੰਬਾਦਕ-ਪਦਾਰਥਵਾਦੀ ਪਹੁੰਚ ਅਪਣਾਉਣੀ ਚਾਹੀਦੀ ਹੈ ਜਿਹੜੀ ਪ੍ਰਕਿਰਤੀ, ਸਮਾਜ ਅਤੇ ਮਨੁੱਖ ਦੀ, ਜਿਹੜਾ ਕਿ ਆਪਣੀਆਂ ਅਮਲੀ ਸਰਗਰਮੀਆਂ ਦੇ ਦੌਰਾਨ ਇਸ ਸੰਸਾਰ ਨੂੰ ਬਦਲਣ ਵਿਚ ਜੁੱਟਿਆ ਹੋਇਆ ਹੈ, ਵਸਤੂਪਰਕ ਹੋਂਦ ਨੂੰ ਮੰਨਣਾ ਬੇਹੱਦ ਮਹੱਤਵਪੂਰਨ ਸਮਝਦੀ ਹੈ। ਮਾਰਕਸਵਾਦ ਇਸ ਗੱਲ ਨੂੰ ਆਧਾਰ ਬਣਾ ਕੇ ਚੱਲਦਾ ਹੈ ਕਿ ਪਦਾਰਥਕ ਸਰਗਰਮੀ ਪ੍ਰਾਥਮਿਕ ਹੈ; ਰਚਣਾਤਮਿਕਤਾ ਦੇ ਸਾਰੇ ਬੁਨਿਆਦੀ ਪਰਕਾਰ ਇਸਤੋਂ ਹੀ ਨਿਕਲਦੇ ਅਤੇ ਨਿਰਧਾਰਿਤ ਹੁੰਦੇ ਹਨ। ਇਹੋ ਜਿਹੀ ਪਹੁੰਚ ਰਚਣਾਤਮਿਕਤਾ ਦੀ ਆਜ਼ਾਦ ਅਤੇ ਆਪਹੁਦਰੀ ਮਨੁੱਖਾ ਸਰਗਰਮੀ ਵਜੋਂ ਆਦਰਸ਼ਵਾਦੀ ਵਿਆਖਿਆ ਦਾ ਖੰਡਨ ਕਰਨ ਦੇ ਸਾਨੂੰ ਯੋਗ ਬਣਾਉਂਦੀ ਹੈ। ਰਚਣਾਤਮਿਕਤਾ ਬੁਨਿਆਦੀ ਤੌਰ ਉਤੇ

੨੧੭