ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/218

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਰ੍ਹਾਂ ਅਧਿਐਨ ਕੀਤਾ ਅਤੇ ਉਥੇ ਗੰਡੋਇਆਂ ਦੇ ਕਈ ਨਿਸ਼ਾਨ ਦੇਖੋ; ਇਸਤੋਂ ਉਸਨੇ ਇਹ ਸੁਝਾਅ ਦਿਤਾ ਕਿ ਗੰਡੋਏ ਹੀ ਹਨ ਜਿਹੜੇ ਗਿਲਟੀ ਰੰਗ ਦੇ ਕੀਟਾਣੂਆਂ ਦੇ ਬੀਜਾਣੂ ਸਤਹ ਉਪਰ ਲੈ ਆਉਂਦੇ ਹਨ ਅਤੇ ਲਾਗ ਦੇ ਵਾਹਕ ਬਣਦੇ ਹਨ। ਇਸਤਰ੍ਹਾਂ ਨਾਲ ਠੀਕ ਨਿਗਮਨ ਕੀਤਾ ਗਿਆ, ਅਰਥਾਤ ਸੋਚਣੀ ਰਾਹੀਂ ਕੁਝ ਨਵਾਂ ਗਿਆਨ ਪ੍ਰਾਪਤ ਕੀਤਾ ਗਿਆ। ਸੋਚਣੀ ਦੀ ਸਭ ਤੋਂ ਮਹੱਤਵਪੂਰਨ ਖਾਸੀਅਤ ਅਗਿਆਤ ਤੋਂ ਗਿਆਤ ਵੱਲ ਜਾਣ ਦੀ, ਅਰਥਾਤ, ਅਗਿਆਤ ਦਾ ਬੋਧ-ਪਰਾਪਤ ਕਰਨ ਦੀ ਇਸਦੀ ਯੋਗਤਾ ਹੈ।

ਬੋਧ-ਪਰਾਪਤੀ ਅਤੇ ਰਚਣਾਤਮਿਕਤਾ

ਬੋਧ-ਪਰਾਪਤੀ ਦੇ ਅਮਲ, ਇਸਦੀਆਂ ਪੱਧਰਾਂ ਅਤੇ ਰੂਪਾਂ ਉਤੇ ਵਿਚਾਰ ਕਰਦਿਆਂ ਅਸੀਂ ਇਸ ਤੱਥ ਵੱਲ ਧਿਆਨ ਦੁਆਇਆ ਸੀ ਕਿ ਇਸਦਾ ਵਿਸ਼ੇਸ਼ ਲੱਛਣ ਸੰਸਾਰ ਦੇ ਭੇਤਾਂ ਦੀ ਥਾਹ ਪਾਉਣ, ਨਵਾਂ ਗਿਆਨ ਪਰਾਪਤ ਕਰਨ ਅਤੇ ਇਸਦੇ ਆਧਾਰ ਉਤੇ ਸੰਸਾਰ ਦੀ ਕਾਇਆ-ਕਲਪ ਕਰਨ ਦੀ ਮਨੁੱਖ ਦੀ ਯੋਗਤਾ ਹੈ। ਲੋਕਾਂ ਦੀਆਂ ਸਰਗਰਮੀਆਂ ਦੇ, ਗਿਆਨ ਦੇ ਖੇਤਰ ਵਿਚ ਵੀ ਅਤੇ ਕੰਮ ਦੇ ਦੂਜੇ ਖੇਤਰਾਂ ਵਿਚ ਵੀ ਉਹਨਾਂ ਦੇ ਯਤਨਾਂ ਦੇ ਰਚਣੇਈ ਖ਼ਾਸੇ ਦਾ ਸਾਰ-ਤੱਤ ਹੈ।

ਰਚਣੇਈ ਸਰਗਰਮੀ ਕੀ ਚੀਜ਼ ਹੈ?

ਇਸਨੂੰ ਅਕਸਰ ਕੋਈ ਨਵੀਂ ਚੀਜ਼ ਸਿਰਜਣ ਨਾਲ ਇਕਮਿਕ ਕੀਤਾ ਜਾਂਦਾ ਹੈ। ਰਚਣੇਈ ਕਾਰਜਾਂ ਦਾ ਅਧਿਐਨ ਜਟਿਲ ਹੁੰਦਾ ਹੈ, ਕਿਉਂਕਿ ਨਵਾਂ ਗਿਆਨ ਅਕਸਰ ਅਚਨਚੇਤ, 'ਅਲਹਾਮ" ਵਾਂਗ, ਸਾਰ-ਤੱਤ ਦੀ ਇਕਦਮ ਥਾਹ ਪਾਉਣ ਨਾਲ ਸਾਮ੍ਹਣੇ ਆਉਂਦਾ ਹੈ। ਇਹ ਗੱਲ ਰਚਣਾਤਮਿਕਤਾ ਦੇ ਦੋ

੨੧੬