ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/217

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਨੀ ਸਿੱਖੀ। ਯੁਗ ਬੀਤ ਗਏ ਅਤੇ ਫਿਰ ਕਿਤੇ ਨਿਰਣਾ ਕੀਤਾ ਗਿਆ ਕਿ ਰਗੜ ਗਰਮੀ ਦਾ ਸੋਮਾ ਹੈ। ਬਹੁਤ ਸਾਰਾ ਸਮਾਂ ਹੋਰ ਬੀਤ ਗਿਆ ਅਤੇ ਫਿਰ ਵਿਗਿਆਨੀਆਂ ਨੂੰ ਪਤਾ ਲੱਗਾ ਕਿ ਸਿਰਫ਼ ਰਗੜ ਨਹੀਂ, ਸਗੋਂ ਆਮ ਕਰਕੇ ਮਕਾਨਕੀ ਹਰਕਤ ਨਾਲ ਗਰਮੀ ਪੈਦਾ ਹੁੰਦੀ ਹੈ। ਆਖਰ, ਅੱਧ ਉਨ੍ਹੀਵੀਂ ਸਦੀ ਵਿਚ, ਸਿੱਟਾ ਕੱਢਿਆ ਗਿਆ ਕਿ ਗਰਮੀ ਅਤੇ ਹਰਕਤ ਦਾ ਅੰਤਰ-ਕਰਮ ਸਰਬ-ਵਿਆਪਕ ਹੈ ਅਤੇ ਇਕ ਕਾਨੂੰਨ ਸੂਤ੍ਰਿਤ ਕੀਤਾ ਗਿਆ ਕਿ ਗਤੀ ਲੋਪ ਨਹੀਂ ਹੋ ਜਾਂਦੀ ਸਗੋਂ ਆਪਣੇ ਇਕ ਰੂਪ ਤੋਂ ਦੂਜੇ ਰੂਪ ਵਿਚ ਬਦਲ ਜਾਂਦੀ ਹੈ। ਇਸਤੋਂ ਗਿਆਨ ਦੀ ਪ੍ਰਗਤੀ ਦਾ, ਇਕੋ ਨਿਰਣੇ ਤੋਂ ਵਧੇਰੇ ਆਮ ਨਿਰਣੇ ਵੱਲ, ਅਤੇ ਉਸਤੋਂ ਸਰਬ-ਵਿਆਪਕ ਨਿਰਣੇ ਵੱਲ ਵਧਣ ਦਾ ਪਤਾ ਲੱਗਦਾ ਹੈ।

ਨਿਰਣਿਆਂ ਦੀ ਇਕ ਲੜੀ ਤੋਂ ਸੋਚਣੀ ਦਾ ਇਕ ਨਵਾਂ ਰੂਪ ਬਣਦਾ ਹੈ-- ਨਿਗਮਨ, ਜਿਸ ਵਿਚ ਪਹਿਲਾਂ ਹੀ ਇਕੱਠੇ ਕੀਤੇ ਜਾ ਚੁੱਕੇ ਗਿਆਨ ਅਤੇ ਤਜਰਬੇ ਦੇ ਆਧਾਰ ਉਤੇ ਨਵੇਂ ਗਿਆਨ ਦਾ ਨਿਗਮਨ ਕੀਤਾ ਜਾਂਦਾ ਹੈ। ਅਰਸਤੂ ਅਨੁਸਾਰ ਸੋਚ ਦੀ ਲੜੀ ਇਸ ਪਰਕਾਰ ਹੈ: ਸਾਰੇ ਮਨੁੱਖ ਨਾਸ਼ਮਾਨ ਹਨ। ਸੁਕਰਾਤ ਇਕ ਮਨੁੱਖ ਹੈ। ਸਿੱਟਾ ਇਹ ਕਿ ਉਹ ਮਰ ਜਾਇਗਾ। ਜਾਂ ਇਕ ਹੋਰ ਉਦਾਹਰਣ ਲਵੋ: ਲੂਈ ਪਾਸਤੋਰ ਇਕ ਫ਼ਰਾਂਸੀਸੀ ਰਸਾਇਣ-ਵਿਗਿਆਨੀ ਅਤੇ ਕੀਟਾਣੂ-ਵਿਗਿਆਨੀ ਸੀ; ਉਹ ਬੜੀ ਦੇਰ ਇਹ ਜਾਣਨ ਦੀ ਕੋਸ਼ਿਸ਼ ਕਰਦਾ ਰਿਹਾ ਕਿ ਚਰਾਗਾਹਾਂ ਵਿਚ ਚਰਦੇ ਪਸ਼ੂਆਂ ਨੂੰ ਗਿਲਟੀ ਰੋਗ ਕਿਉਂ ਹੋ ਜਾਂਦਾ ਹੈ। ਇਕ ਦਿਨ ਉਸਨੇ ਦੇਖਿਆ ਕਿ ਚਰਾਗਾਹ ਵਿਚ ਇਕ ਥਾਂ ਉਤੇ ਘਾਹ ਦਾ ਰੰਗ ਦੂਜੀ ਥਾਂ ਨਾਲੋਂ ਹਲਕਾ ਸੀ। ਉਸਨੂੰ ਇਹ ਵਿਆਖਿਆ ਕੀਤੀ ਗਈ ਕਿ ਗਿਲਟੀ ਰੋਗ ਨਾਲ ਮੇਰੀ ਇਕ ਭੇਡ ਉਥੇ ਦੱਬੀ ਪਈ ਹੈ। ਪਾਸਤੋਰ ਨੇ ਉਸ ਜ਼ਮੀਨ ਦਾ ਪੂਰੀ

੨੧੫