ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/216

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹ ਸਾਡੇ ਜੀਵਨ ਵਿਚ ਨਿਭਾਉਂਦੇ ਹਨ (ਬਹੁਤ ਨਿੱਕੇ ਨਿੱਕੇ ਜੀਵਾਂ ਨੂੰ ਦੇਖਣ ਵਿਚ, ਦਿਸ਼ਾ-ਨਿਰਧਾਰਣ ਵਿਚ ਸਹਾਇਤਾ ਕਰਨਾ, ਆਦਿ)। ਵਸਤਾਂ ਲਈ ਸ਼ਬਦ ਨਿਸਚਿਤ ਕਰਕੇ, ਉਹਨਾਂ ਦੇ ਨਾਂ ਰੱਖ ਕੇ, ਅਸੀਂ ਆਪਣੇ ਇੰਦਰਿਆਵੀ ਤਜਰਬੋ ਨੂੰ ਗਿਆਨ ਨਾਲ ਜੋੜ ਰਹੇ ਹੁੰਦੇ ਹਾਂ: ਉਦਾਹਰਣ ਵਜੋਂ, ਇਕ ਠੋਸ ਘਰ-- ਅਤੇ ਆਮ ਕਰਕੇ ਮਨੁੱਖ ਦਾ ਨਿਵਾਸ-ਸਥਾਨ; ਬਰਚੇ ਜਾਂ ਦਿਆਰ ਦਾ ਦਰੱਖਤ-- ਅਤੇ ਆਮ ਕਰਕੇ ਇਕ ਦਰੱਖਤ; ਚੀਤਾ ਜਾਂ ਰਿੱਛ-- ਅਤੇ ਇਕ ਜਾਨਵਰ, ਧਾੜਵੀ, ਆਦਿ। ਇਸਦੇ ਸਿੱਟੇ ਵਜੋਂ ਸ਼ਬਦ ਵਖੋ ਵਖਰੇ ਲੋਕਾਂ ਵਲੋਂ ਪਰਾਪਤ ਕੀਤੇ ਗਏ ਤਜਰਬੇ ਦਾ ਨਿਚੋੜ ਕੱਢਦਿਆਂ ਇੰਦਰਿਆਵੀ ਤਜਰਬੇ ਦਾ ਸਮਾਨੀਕਰਣ ਕਰਦਾ ਹੈ, ਅਤੇ ਇਸਤਰ੍ਹਾਂ ਨਵੇਂ ਗਿਆਨ ਨੂੰ ਅਗੇ ਵਧਾਉਂਦਾ ਹੈ।

ਸੰਕਲਪ ਸੋਚਣੀ ਦਾ ਇਕ ਰੂਪ ਹਨ। ਇਸਦੇ ਦੂਜੇ ਰੂਪ ਹਨ ਨਿਰਣੇ ਅਤੇ ਨਿਗਮਨ। ਨਿਰਣੇ ਵਿਚ ਸੰਕਲਪਾਂ ਨੂੰ ਇਸਤਰ੍ਹਾਂ ਨਾਲ ਜੋੜਿਆ ਗਿਆ ਹੁੰਦਾ ਹੈ ਕਿ ਇਸ ਦੀ ਵਿਲੱਖਣਤਾ ਦੂਜੇ ਰਾਹੀਂ ਪਰਗਟ ਕੀਤੀ ਗਈ ਹੁੰਦੀ ਹੈ; ਐਸਾ ਵਿਚਾਰ ਜਿਸਦੀ ਸਹਾਇਤਾ ਨਾਲ ਕਿਸੇ ਗੱਲ ਦਾ ਦਾਅਵਾ ਕੀਤਾ ਗਿਆ ਹੁੰਦਾ ਹੈ, ਜਾਂ ਨਿਸ਼ੇਧ। ਉਦਾਹਰਣ ਵਜੋਂ, ਲੋਕ ਇਤਿਹਾਸ ਦੇ ਰਚਨਹਾਰ ਹਨ; ਨਿਰੰਤਰ ਚੱਲਣ ਵਾਲੀ ਮਸ਼ੀਨ ਤਿਆਰ ਕਰਨਾ ਅਸੰਭਵ ਹੈ। ਸੰਕਲਪ ਅਤੇ ਨਿਰਣੇ ਅੰਤਰ-ਸੰਬੰਧਤ ਹੁੰਦੇ ਹਨ। ਨਿਰਣਿਆਂ ਵਿਚ ਸੰਕਲਪ ਸ਼ਾਮਲ ਹੁੰਦੇ ਹਨ; ਇਸਲਈ ਸੋਚਣ ਦਾ ਮਤਲਬ ਹੈ ਨਿਰਣਾ ਦੇਣਾ। ਇਕ ਕਵੀ ਵਲੋਂ ਦਿਤਾ ਗਿਆ ਨਿਰਣਾ ਇਸ ਪਰਕਾਰ ਹੈ: "ਨੇਕ ਸ਼ਬਦ ਗੁਲਾਬ ਵਾਂਗ ਹੁੰਦੇ ਹਨ, ਬਦ ਸ਼ਬਦ-- ਜ਼ਾਲਮ ਸੱਟ ਵਾਂਗ।" ਨਿਰਣੇ ਸੋਚਣੀ ਦਾ ਵਿਕਾਸ ਕਰਨ ਵਿਚ ਸਹਾਈ ਹੁੰਦੇ ਹਨ। ਉਦਾਹਰਣ ਵਜੋਂ, ਆਦਿ-ਕਾਲੀਨ ਮਨੁੱਖ ਨੇ ਰਗੜ ਨਾਲ ਅੱਗ (ਤਪਸ਼) ਪੈਦਾ{{left|੨੧੪}