ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/215

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੀ ਹੁੰਦੀ ਹੈ। ਸ਼ੁਰੂ ਵਿਚ ਮਨੁੱਖ ਨੇ ਵਖੋ ਵਖਰੀਆਂ ਆਵਾਜ਼ਾਂ ਕੱਢ ਕੇ ਵਰਤਾਰਿਆਂ ਵੱਲ ਸੰਕੇਤ ਕੀਤਾ ਅਤੇ ਮਗਰੋਂ ਚਿਤਰਾਂ ਨਾਲ। ਪਰ ਭਾਸ਼ਾ ਸਿਰਫ਼ ਸੰਕੇਤ ਹੀ ਨਹੀਂ ਕਰਦੀ ਸਗੋਂ ਵਿਚਾਰਾਂ ਨੂੰ ਪਰਗਟ ਵੀ ਕਰਦੀ ਹੈ। ਆਪਣੀ ਪ੍ਰਸਿਧ ਪੁਸਤਕ "ਗੁਲੀਵਰ ਟਰੈਵਲਜ਼" ਵਿਚ ਜੋਨਾਥਨ ਸਵਿਫਟ ਉਹਨਾਂ ਵਿਗਿਆਨੀਆਂ ਦਾ ਮਜ਼ਾਕ ਉਡਾਉਂਦਾ ਹੈ ਜਿਹੜੇ ਇਹ ਖ਼ਿਆਲ ਕਰਦੇ ਹਨ ਕਿ ਸ਼ਬਦ ਸਿਰਫ਼ ਵਸਤਾਂ ਦਾ ਬਦਲ ਹੀ ਹਨ। ਇਹਨਾਂ ਵਿਚਾਰਾਂ ਦੇ ਅਨੁਆਈ ਇਹ ਸਮਝੌਤਾ ਕਰਦੇ ਹਨ ਕਿ ਸ਼ਬਦਾਂ ਨੂੰ ਖ਼ਤਮ ਕਰ ਦਿਤਾ ਜਾਵੇ ਅਤੇ ਇਹਨਾਂ ਦੀ ਥਾਂ ਵਸਤਾਂ ਨੂੰ ਦੇ ਦਿਤੀ ਜਾਏ। ਇਸ ਮੰਤਵ ਲਈ ਉਹਨਾਂ ਵਿਚੋਂ ਹਰ ਕੋਈ ਵਖੋ ਵਖਰੀਆਂ ਚੀਜ਼ਾਂ ਨਾਲ ਭਰਿਆ ਹੋਇਆ ਝੋਲਾ ਆਪਣੇ ਨਾਲ ਰੱਖਦਾ ਹੈ ਅਤੇ ਇਸ ਵਿਚੋਂ ਕੁਝ ਚੀਜ਼ਾਂ ਕੱਢ ਅਤੇ ਦਿਖਾ ਕੇ ਲੋਕਾਂ ਨਾਲ ਸੰਚਾਰ ਕਰਨ ਦੀ ਕੋਸ਼ਿਸ਼ ਕਰਦਾ ਹੈ; ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਇਸ ਤਰੀਕੇ ਨਾਲ ਗੱਲਬਾਤ ਕਰਨ ਦੇ ਉਹਨਾਂ ਦੇ ਸਾਰੇ ਤਰੀਕੇ ਨਿਸਫਲ ਰਹਿੰਦੇ ਹਨ। ਅਸਲ ਵਿਚ ਧੁਨੀਆਂ ਜਾਂ ਚਿਤਰ ਨਿਸ਼ਚਿਤ ਵਿਚਾਰਾਂ ਦੇ ਵਾਹਕ ਹੁੰਦੇ ਹਨ।

ਬੋਲੀ ਵਿਚ, ਅਸੀਂ ਸਿਰਫ਼ ਵਸਤਾਂ ਵੱਲ ਸੰਕੇਤ ਹੀ ਨਹੀਂ ਕਰਦੇ, ਸਗੋਂ ਸ਼ਬਦਾਂ ਦੀ ਸਹਾਇਤਾ ਨਾਲ ਉਹਨਾਂ ਦੀਆਂ ਖਾਸੀਅਤਾਂ ਦਾ ਵੀ ਪਤਾ ਦੇਂਦੇ ਹਾਂ। ਇਸਤਰ੍ਹਾਂ, ਅੰਗ੍ਰੇਜ਼ੀ ਵਿਚ ਘੜੀ ਨੂੰ "ਵਾਚ" ਕਹਿ ਕੇ ਇਹ ਸੰਕੇਤ ਕੀਤਾ ਜਾਂਦਾ ਹੈ ਕਿ ਇਸਦਾ ਸੰਬੰਧ "ਵਾਚਿੰਗ" (ਧਿਆਨ ਰੱਖਣ) ਨਾਲ ਹੈ, ਅਤੇ ਅੰਤਮ ਵਿਸ਼ਲੇਸ਼ਣ ਵਿਚ, ਸਮੇਂ ਨਾਲ ਹੈ। ਦੂਜੀਆਂ ਸੂਰਤਾਂ ਵਿਚ, ਇਹ ਭਾਵਵਾਚੀਕਰਣ ਦਾ ਕਾਰਜ ਘੱਟ ਸਪਸ਼ਟਤਾ ਨਾਲ ਪਰਗਟ ਕੀਤਾ ਗਿਆ ਹੁੰਦਾ ਹੈ। ਕਿਸੇ ਯੰਤਰ ਨੂੰ ਖੁਰਦਬੀਨ ਜਾਂ ਕੰਪਾਸ ਕਹਿੰਦਿਆਂ, ਅਸੀਂ ਉਹਨਾਂ ਦੇ ਬੁਨਿਆਦੀ ਲੱਛਣ ਅਤੇ ਉਹ ਰੋਲ ਨਿਸ਼ਚਿਤ ਕਰ ਦੇਂਦੇ ਹਾਂ, ਜਿਹੜਾ

੨੧੩