ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/214

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੈਦਾ ਹੋ ਸਕਦਾ ਹੈ ਕਿ ਕੀ ਵਿਚਾਰ ਜਾਂ ਭਾਵਵਾਚੀ ਸੰਕਲਪ ਅਸਲ ਵਰਤਾਰੇ ਨੂੰ ਪ੍ਰਤਿਬਿੰਬਤ ਕਰਦੇ ਹਨ? ਆਓ, ਉਦਾਹਰਣ ਵਜੋਂ "ਫਲ" ਦੇ ਸੰਕਲਪ ਨੂੰ ਲਈਏ। ਇਸਦਾ ਮਤਲਬ ਕੋਈ ਠੋਸ ਸੇਬ, ਕੋਈ ਕੇਲਾ, ਜਾਂ ਸੰਗਤਰਾ ਹੁੰਦਾ ਹੈ। ਇਹ ਸਾਰੀਆਂ ਚੀਜ਼ਾਂ ਹਕੀਕਤ ਵਿਚ ਮਿਲਦੀਆਂ ਹਨ ਅਤੇ ਆਪਣੇ ਅਨੁਕੂਲ ਸੰਕਲਪਾਂ-- ਸੇਬ, ਸੰਗਤਰਾ, ਜਾਂ ਕੇਲਾ-- ਦੀ ਸਹਾਇਤਾ ਨਾਲ ਸੋਚਣੀ ਵਿਚ ਪਰਗਟ ਕੀਤੀਆਂ ਜਾ ਸਕਦੀਆਂ ਹਨ। ਹਾਂ, ਇਹ ਠੀਕ ਹੈ। ਪਰ ਹਕੀਕਤ ਇਹ ਹੈ ਕਿ ਨਾ ਸਿਰਫ਼ ਠੋਸ ਸਗੋਂ ਵਧੇਰੇ ਭਾਵਵਾਚੀ ਵਿਚਾਰ ਵੀ-- ਸਾਡੀ ਉਦਾਹਰਣ ਵਿਚ, "ਫਲ" ਦਾ ਸੰਕਲਪ-- ਅਸਲੀ ਖਾਸੀਅਤਾਂ ਨੂੰ ਪ੍ਰਤਿਬਿੰਬਤ ਕਰਨ ਦਾ ਕੰਮ ਦੇਂਦੇ ਹਨ: ਇਹ ਵਿਚਾਰ ਉਸ ਚੀਜ਼ ਨੂੰ ਪਰਗਟ ਕਰਦੇ ਹਨ, ਜਿਹੜੀ ਵਖੋ ਵਖਰੀ ਕਿਸਮ ਦੇ ਫਲਾਂ ਵਿਚ ਸਾਂਝੀ ਹੁੰਦੀ ਹੈ। ਸੰਕਲਪ ਬਦਲਦੇ ਸੰਸਾਰ ਅਤੇ ਅਮਲੀ ਸਰਗਰਮੀ ਨੂੰ ਪ੍ਰਤਿਬਿੰਬਤ ਕਰਦੇ ਹਨ ਅਤੇ ਇਸਲਈ ਇਹ ਖੁਦ ਤਬਦੀਲੀਆਂ ਅਤੇ ਵਿਕਾਸ ਵਿਚੋਂ ਲੰਘ ਰਹੇ ਹੁੰਦੇ ਹਨ। ਇਸਦੇ ਸਿੱਟੇ ਵਜੋਂ ਨਵੇਂ ਸੰਕਲਪ ਪੈਦਾ ਹੁੰਦੇ ਹਨ, ਜਿਵੇਂ ਕਿ ਹਵਾਈ ਜਹਾਜ਼, ਕਾਸਮੋਨਾਟ ਆਦਿ। ਉਦਾਹਰਣ ਵਜੋਂ, ਭੌਤਕ-ਵਿਗਿਆਨ ਨਿੱਕ-–ਕਣਾਂ ਦੀਆਂ ਨਵੀਆਂ ਅਤੇ ਅਸਾਧਾਰਣ ਖਾਸੀਅਤਾਂ ਨੂੰ ਉਘਾੜਦਾ ਹੈ; ਇਹ ਖਾਸੀਅਤਾਂ ਉਹਨਾਂ ਦੇ ਨਾਵਾਂ ਵਿਚ ਪ੍ਰਤਿਬਿੰਬ ਹੁੰਦੀਆਂ ਹਨ: "ਅਜੀਬ", "ਮੁਗਧ", ਆਦਿ।

ਸੰਕਲਪਾਂ ਦਾ, ਅਤੇ ਸਮੁੱਚੇ ਤੌਰ ਉਤੇ ਸੋਚਣੀ ਦਾ, ਬਣਨਾ ਬੋਲੀ ਜਾਂ ਭਾਸ਼ਾ ਨਾਲ ਡੂੰਘੀ ਤਰ੍ਹਾਂ ਜੁੜਿਆ ਹੋਇਆ ਹੈ। ਸੰਕਲਪ (ਵਿਚਾਰ) ਵਖੋ ਵਖਰੇ ਸ਼ਬਦਾਂ ਜਾਂ ਪੂਰੇ ਦੇ ਪੂਰੇ ਵਾਕੰਸ਼ਾਂ ਰਾਹੀਂ ਭਾਸ਼ਾ ਵਿਚ ਪਰਗਟ ਹੁੰਦੇ ਹਨ। ਸੋਚਣੀ ਤੋਂ ਬਿਨਾਂ ਭਾਸ਼ਾ ਨਹੀਂ ਰਹਿ ਸਕਦੀ। ਅਤੇ ਭਾਵੇਂ ਸਭ ਤੋਂ ਪਹਿਲਾਂ ਇਹ ਵਸਤਾਂ ਦੀ ਸੂਚਕ ਹੁੰਦੀ ਹੈ, ਪਰ ਇਹ ਲੋਕਾਂ ਵਿਚਕਾਰ ਸੰਚਾਰ ਦਾ ਮਾਧਿਅਮ

੨੧੨