ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/213

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਆਉਂਦਿਆਂ ਉਸਨੂੰ ਪਸ਼ੂ-ਸੰਸਾਰ ਨਾਲੋਂ ਨਿਖੇੜਿਆ। ਮਨੁੱਖ ਬਾਰੇ ਮਾਰਕਸ ਦੇ ਸੰਕਲਪ ਵਿਚ ਉਹਨਾਂ ਲੱਛਣਾਂ ਉਪਰ ਜ਼ੋਰ ਦਿਤਾ ਗਿਆ ਹੈ ਜਿਹੜੇ ਸਾਰੇ ਲੋਕਾਂ ਦਾ ਖ਼ਾਸਾ (ਉਹਨਾਂ ਵਿਚ ਲਾਜ਼ਮੀ) ਹਨ, ਜਿਵੇਂ ਕਿ ਕੰਮ ਕਰਨ, ਸੋਚਣ ਅਤੇ ਬੋਲਣ ਦੀ ਯੋਗਤਾ। ਠੋਸ ਨਾਲੋਂ ਵੱਖ ਹੋਣ ਦੇ ਦੌਰਾਨ ਹੀ ਸੰਕਲਪ ਸਿਰਜਣ ਦਾ ਅਮਲ ਵਾਪਰਦਾ ਹੈ, ਅਤੇ ਸੰਕਲਪ ਖੁਦ ਭਾਵਵਾਚੀ ਹੁੰਦੇ ਹਨ।

ਮਨੁੱਖ ਦੀਆਂ ਸਰਗਰਮੀਆਂ ਉਹ ਆਧਾਰ ਹਨ ਜਿਸ ਉਤੇ ਸੰਕਲਪ ਰੂਪ ਧਾਰਦੇ ਹਨ। ਤਿਕੋਣ, ਦਾਇਰੇ ਜਾਂ ਮੁਰੱਬੇ ਦਾ ਸੰਕਲਪ ਪੈਦਾ ਹੋਣ ਤੋਂ ਪਹਿਲਾਂ, ਲੋਕ ਆਪਣੀਆਂ ਅਮਲੀ ਸਰਗਰਮੀਆਂ ਦੇ ਦੌਰਾਨ ਵਖੋ ਵਖਰੇ ਆਕਾਰਾਂ ਅਤੇ ਰੂਪਾਂ ਵਾਲੀਆਂ ਬਹੁਤ ਸਾਰੀਆਂ ਵਸਤਾਂ ਨਾਲ ਸੰਪਰਕ ਵਿਚ ਆ ਚੁੱਕੇ ਸਨ। ਉਹਨਾਂ ਨੂੰ ਮਿਣਦਿਆਂ ਅਤੇ ਉਹਨਾਂ ਦੀ ਤੁਲਨਾ ਕਰਦਿਆਂ, ਅਰਥਾਤ, ਉਹਨਾਂ ਨਾਲ ਅੰਤਰ-ਕਰਮ ਵਿਚ ਆਉਂਦਿਆਂ, ਲੋਕਾਂ ਦਾ ਧਿਆਨ ਉਹਨਾਂ ਦੇ ਵਖੋ ਵਖਰੇ ਲੱਛਣਾਂ ਅਤੇ ਖਾਸੀਅਤਾਂ ਵੱਲ ਗਿਆ। ਅਮਲੀ ਸਰਗਰਮੀ ਦੀ ਮਹੱਤਾ ਬਿਲਕੁਲ ਇਸੇ ਤੱਥ ਵਿਚ ਹੀ ਪਾਈ ਜਾਂਦੀ ਹੈ ਕਿ ਇਹ ਸਾਨੂੰ ਮੁੱਖ ਲੱਛਣ ਸਮਝਣ ਵੱਲ ਲੈ ਜਾਂਦੀ ਹੈ। ਇੰਝ ਲੱਗੇਗਾ ਕਿ ਸੰਕਲਪ (ਭਾਵਵਾਚੀਕਰਣ) ਤੁਰਤ ਇੰਦਰਿਆਵੀ ਪ੍ਰਭਾਵ ਨਾਲੋਂ ਵਧੇਰੇ ਸੀਮਤ ਹੁੰਦਾ ਹੈ, ਪਰ ਗੱਲ ਇੰਝ ਨਹੀਂ। ਬਿਲਕੁਲ ਆਦਿ-ਕਾਲੀਨ ਸੰਕਲਪ ਵੀ ਇੰਦਰਿਆਵੀ ਪ੍ਰਭਾਵ ਨਾਲੋਂ ਵਧੇਰੇ ਡੂੰਘਾ ਹੁੰਦਾ ਹੈ, ਅਤੇ ਜਿਹੜਾ ਗਿਆਨ ਇਹ ਦੇਂਦਾ ਹੈ, ਉਹ ਵਧੇਰੇ ਪੂਰਨ ਅਤੇ ਪ੍ਰਮਾਣਿਕ ਹੁੰਦਾ ਹੈ। ਇਸਤਰ੍ਹਾਂ ਗਤੀ ਦਾ ਸੰਕਲਪ ਹਰਕਤ ਦੇ ਵਖੋ ਵਖਰੇ ਰੂਪਾਂ ਨਾਲ ਜੁੜਿਆ ਹੋਇਆ ਹੈ, ਅਤੇ ਇਹ ਮਸ਼ੀਨ, ਘੋੜੇ, ਮਨੁੱਖ ਆਦਿ ਦੀ ਹਰਕਤ ਨੂੰ ਸਿਰਫ਼ ਦੇਖਣ ਨਾਲੋਂ ਵਧੇਰੇ ਬੁਨਿਆਦੀ ਹੈ। ਫਿਰ ਵੀ ਸਵਾਲ

੨੧੧