ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/212

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਿਆਨ ਨੂੰ ਆਪਣੀਆਂ ਸਰਗਰਮੀਆਂ ਵਿਚ ਵਰਤਦਾ ਹੈ। ਹਕੀਕਤ ਦੇ ਕਾਨੂੰਨ ਸਮਝ ਲੈਣ ਪਿਛੋਂ, ਮਨੁੱਖ ਨੇ ਇਹ ਸਿੱਖਿਆ ਕਿ ਪੁਲ ਅਤੇ ਭਾਫ਼-ਇੰਜਣ, ਹਵਾਈ ਜਹਾਜ਼ ਅਤੇ ਰਾਕਟਾਂ ਕਿਵੇਂ ਬਣਾਉਣੀਆਂ ਹਨ।

ਸੰਕਲਪ ਕਿਵੇਂ ਪੈਦਾ ਹੁੰਦੇ ਹਨ

ਸੰਕਲਪ ਜਾਂ ਵਿਚਾਰ ਸੋਚਣੀ ਦਾ ਬੁਨਿਆਦੀ ਅਤੇ ਅਤਿ ਸਰਲ ਰੂਪ ਹੈ। ਇਹ ਉਹ ਰੂਪ ਹੈ ਜਿਹੜਾ ਕਿਸੇ ਵਸਤ ਦੀਆਂ ਆਮ, ਲਾਜ਼ਮੀ ਖਾਸੀਅਤਾਂ ਨੂੰ ਪਰਗਟ ਕਰਨ ਵਿਚ ਮਨੁੱਖ ਲਈ ਸਹਾਈ ਹੁੰਦਾ ਹੈ: ਗਤੀ, ਰਫ਼ਤਾਰ, ਉਪਗ੍ਰਹਿ, ਧਾਤ, ਮਨੁੱਖ, ਪਸ਼ੂ ਆਦਿ। ਉਦਾਹਰਣ ਵਜੋਂ, ਬੂਟੇ ਦਾ ਸੰਕਲਪ ਸਿਰਫ਼ ਉਸੇ ਕੁਝ ਉਤੇ ਹੀ ਜ਼ੋਰ ਦੇਂਦਾ ਹੈ ਜੋ ਕੁਝ ਸਾਰੇ ਬੂਟਿਆਂ ਵਿਚ ਮਿਲਦਾ ਹੈ। ਜਾਂ, ਮਨੁੱਖ ਬਾਰੇ ਸੰਕਲਪ ਨੂੰ ਲਵੋ। ਇਸ ਵਿਚ ਕਿਸੇ ਇਕ ਵਿਅਕਤੀ ਸੰਬੰਧੀ ਨਸਲ, ਉਮਰ, ਰਿਹਾਇਸ਼, ਵਪਾਰ, ਲਿੰਗ, ਪਰਵਾਰਕ ਰੁਤਬੇ, ਨਿੱਜੀ ਲੱਛਣ, ਆਦਤਾਂ ਆਦਿ ਵਰਗੇ ਤੱਥ ਸ਼ਾਮਲ ਨਹੀਂ ਹੁੰਦੇ। ਅਫ਼ਲਾਤੂਨ ਨੇ ਮਨੁੱਖ ਦੀ ਪਰਿਭਾਸ਼ਾ ਦੋ-ਟੰਗੇ ਪੰਖ-ਰਹਿਤ ਪਸ਼ੂ ਵਜੋਂ ਕੀਤੀ ਸੀ। ਕਿਹਾ ਜਾਂਦਾ ਹੈ ਕਿ ਇਕ ਦਿਨ ਅਫ਼ਲਾਤੂਨ ਦਾ ਇਕ ਚੇਲਾ ਪੜ੍ਹਾਈ ਦੇ ਵੇਲੇ ਇਕ ਛੋਟਾ ਜਿਹਾ ਮੁਰਗ਼ਾ ਲੈ ਆਇਆ ਜਿਸਦੇ ਖੰਭ ਲਾਹੇ ਹੋਏ ਸਨ; ਇਸਨੂੰ ਆਪਣੇ ਅਧਿਆਪਕ ਦੀ ਮੇਜ਼ ਉਤੇ ਰੱਖਦਿਆਂ, ਉਹ ਬੋਲਿਆ: "ਅਫ਼ਲਾਤੂਨ ਅਨੁਸਾਰ, ਇਹ ਮਨੁੱਖ ਹੈ।" ਮਨੁੱਖ ਬਾਰੇ ਹੋਰ ਵਿਚਾਰਾਂ ਉਤੇ ਵੀ ਬਹਿਸ ਕੀਤੀ ਗਈ: ਉਦਾਹਰਣ ਵਜੋਂ, ਕਿ ਉਹ ਤਰਕ ਅਤੇ ਬੋਲੀ ਨਾਲ ਵਰੋਸਾਇਆ ਪਸ਼ੂ ਹੈ। ਪਰ ਇਹ ਮਾਰਕਸ ਹੀ ਸੀ ਜਿਸਨੇ ਉਸਦੀ ਕਿਰਤ ਦੇ ਸੰਦ ਪੈਦਾ ਕਰ ਸਕਣ ਦੀ ਯੋਗਤਾ ਵੱਲ ਧਿਆਨ

੨੧੦