ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/211

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਾਂ, ਫਿਰ ਵੀ ਉਹ ਦਰਸ਼ੀ ਹੋਣਾਂ ਬੱਸ ਨਹੀਂ ਕਰਦੇ। ਜਦੋਂ ਅਸੀਂ ਇਕ ਸੇਬ ਦੀ ਕਲਪਣਾ ਕਰਦੇ ਹਾਂ, ਅਸੀਂ ਇਸਦੀਆਂ ਕੁਝ ਖਾਸੀਅਤਾਂ "ਲਾਂਭੇ ਛੱਡ ਸਕਦੇ ਹਾਂ", ਜਿਵੇਂ ਕਿ ਰੰਗ, ਗੰਧ ਅਤੇ ਸੁਆਦ ਆਦਿ, ਅਤੇ ਸਿਰਫ਼ ਇਸਦੀ ਆਕਾਰ-ਰੇਖਾ ਯਾਦ ਕਰ ਸਕਦੇ ਹਾਂ। ਫਿਰ ਵੀ ਇਹ ਦਰਸ਼ੀ ਬਿੰਬ ਹੀ ਰਹਿੰਦਾ ਹੈ। ਵਸਤਾਂ ਅਤੇ ਵਰਤਾਰਿਆਂ ਵਿਚ ਨਿਹਿਤ ਸਭ ਕੁਝ ਹੀ ਨਹੀਂ ਦੇਖਿਆ, ਸੁਣਿਆ, ਮਹਿਸੂਸ ਕੀਤਾ ਅਤੇ ਇੰਦਰਿਆਵੀ ਬਿੰਬਾਂ ਵਿਚ ਪਰਗਟ ਕੀਤਾ ਜਾ ਸਕਦਾ। ਉਦਾਹਰਣ ਵਜੋਂ, ਅਸੀਂ ਬਿਜਲੀ ਦਾ ਚਾਨਣ ਦੇਖ ਸਕਦੇ ਹਾਂ, ਪਰ ਗਤੀ ਵਿਚਲੇ ਬਿਜਲਾਣੂਆਂ ਦੇ ਵਹਿਣ ਵਜੋਂ ਬਿਜਲਈ ਕਰੰਟ ਦੀ ਕਲਪਣਾ ਨਹੀਂ ਕਰ ਸਕਦੇ; ਅਸੀਂ ਚੀਜ਼ਾਂ ਡਿਗਦੀਆਂ ਦੇਖ ਸਕਦੇ ਹਾਂ, ਪਰ ਨਾਭ-ਖਿੱਚ ਦਾ ਕਾਨੂੰਨ ਨਹੀਂ। ਉਸਦਾ ਬੋਧ ਪਰਾਪਤ ਕਰਨ ਲਈ ਸਾਨੂੰ ਸੋਚਨੀ, ਮਨ, ਜਾਂ ਤਰਕ ਦੀ ਲੋੜ ਹੈ।

ਸੋਚਨੀ ਨਾਲ ਸਾਨੂੰ ਵਸਤਾਂ ਦੀਆਂ ਮੁੱਖ ਬੁਨਿਆਦੀ (ਤੱਤ-ਰੂਪੀ) ਖਾਸੀਅਤਾਂ ਅਤੇ ਲੱਛਣਾਂ ਦਾ ਗਿਆਨ ਪਰਾਪਤ ਹੁੰਦਾ ਹੈ। ਸੋਚਨੀ ਵਿਚ ਮਨੁੱਖ ਆਪਣੇ ਆਪ ਨੂੰ ਇੰਦਰਿਆਵੀ–ਦਰਸ਼ੀ ਖਾਸੀਅਤਾਂ ਜਾਂ ਲੱਛਣਾਂ ਤੋਂ ਵੱਖ ਕਰ ਲੈਂਦਾ ਹੈ ਅਤੇ ਭਾਵਵਾਚੀ ਸੰਕਲਪ ਬਣਾ ਲੈਂਦਾ ਹੈ-- "ਦਰੱਖਤ", "ਘਰ", "ਗਤੀ"। ਭਾਵਵਾਚੀਕਰਣ ਦਾ ਇਹ ਅਮਲ ਅਮਲੀ ਸਰਗਰਮੀਆਂ ਦੇ ਆਧਾਰ ਉਤੇ ਬਾਹਰਲੇ ਜਾਂ ਗ਼ੈਰ-ਜ਼ਰੂਰੀ ਲੱਛਣਾਂ ਨੂੰ ਲਾਹ ਮਾਰਣ ਵਿਚ ਪਾਇਆ ਜਾਂਦਾ ਹੈ; ਇਹ ਸੋਚਣੀ ਰਾਹੀਂ ਬੋਧ ਹੁੰਦਾ ਹੈ। ਸੋਚਣੀ ਸਾਨੂੰ ਕਾਨੂੰਨ ਸਮਝਣ ਵਿਚ-- ਅਰਥਾਤ, ਪ੍ਰਕਿਰਤੀ ਅਤੇ ਸਮਾਜ ਵਿਚ ਲਾਜ਼ਮੀ, ਜ਼ਰੂਰੀ ਅਤੇ ਮੁੜ ਮੁੜ ਵਾਪਰਦੇ ਸੰਬੰਧਾਂ ਨੂੰ ਸਮਝਣ ਵਿਚ-- ਸਹਾਈ ਹੁੰਦੀ ਹੈ, ਉਦਾਹਰਣ ਵਜੋਂ ਨਾਭ-ਖਿੱਚ ਦਾ ਕਾਨੂੰਨ, ਗੈਸਾਂ ਦੀ ਗਤੀ ਦੇ ਕਾਨੂੰਨ, ਕਦਰ ਦਾ ਕਾਨੂੰਨ, ਆਦਿ। ਮਨੁੱਖ ਕਾਨੂੰਨਾਂ ਬਾਰੇ ਆਪਣੇ

੨੦੯