ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/210

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਹੜੇ ਸਾਨੂੰ ਬਾਹਰਲੀ ਦੁਨੀਆਂ ਬਾਰੇ ਜਾਣਕਾਰੀ ਦੇਂਦੇ ਹਨ, ਜਦ ਕਿ ਮਨ, ਅਰਥਾਤ, ਤਰਕ ਜਾਂ ਚਿੰਤਨ, ਜਿਹੜਾ ਉਹਨਾਂ ਦੀਆਂ ਖਾਸੀਅਤਾਂ ਅਤੇ ਉਹਨਾਂ ਦੇ ਆਪਸੀ ਸੰਬੰਧ ਜਾਣਨ ਵਿਚ ਸਹਾਈ ਹੁੰਦਾ ਹੈ, ਉਹਨਾਂ ਦੇ ਆਧਾਰ ਉਤੇ ਇਕਮਿਕ ਹੋ ਜਾਂਦਾ ਹੈ। ਇਥੇ ਇਹ ਗੱਲ ਨਾਲ ਕਹਿ ਦੇਣੀ ਚਾਹੀਦੀ ਹੈ ਕਿ ਇੰਦਰਿਆਵੀ ਤਜਰਬੇ ਦੇ ਆਧਾਰ ਉਤੇ ਸੋਚਨੀ ਦਾ ਰੂਪ ਧਾਰਨਾ ਮਨੁੱਖ ਦੀ ਸਰਗਰਮੀ, ਖ਼ਾਸ ਕਰਕੇ ਕਿਰਤ ਨਾਲ ਅਨੁਕੂਲਿਆ ਹੁੰਦਾ ਹੈ। ਆਓ ਸੋਚਨੀ ਦੇ ਲੱਛਣ ਦੇਖਣ ਦੀ ਕੋਸ਼ਿਸ਼ ਕਰੀਏ।

ਮਨੁੱਖੀ ਤਰਕ ਦੇ ਭੇਤਾਂ ਦੀ ਥਾਹ ਪਾਉਂਦਿਆਂ, ਅਸੀਂ ਆਪਣੇ ਆਪ ਨੂੰ ਭਾਵਵਾਚੀ ਸੰਕਲਪਾਂ ਜਾਂ ਆਮਿਆਏ ਵਿਚਾਰਾਂ ਦੀ ਦੁਨੀਆਂ ਵਿਚ ਦੇਖਦੇ ਹਾਂ। ਇੰਦਰਿਆਵੀ ਪ੍ਰਭਾਵਾਂ ਦੀ ਸੀਮਤ, ਅਧੂਰੀ ਪ੍ਰਕਿਰਤੀ, ਜਿਵੇਂ ਕਿ ਅਸੀਂ ਹੁਣ ਜਾਣਦੇ ਹਾਂ, ਉਹਨਾਂ ਦੀ ਦਿੱਸਣਯੋਗਤਾ ਵਿਚ ਪਾਈ ਜਾਂਦੀ ਹੈ। ਅਨੁਭੂਤੀ ਸਾਨੂੰ ਸਿਰਫ਼ ਉਹਨਾਂ ਵਸਤਾਂ ਜਾਂ ਵਰਤਾਰਿਆਂ ਬਾਰੇ ਜਾਣਕਾਰੀ ਦੇਂਦੀ ਹੈ, ਜਿਹੜੇ ਸਿੱਧੇ, ਤੁਰਤ, ਸਾਡੇ ਉਤੇ ਪ੍ਰਭਾਵ ਪਾਉਂਦੇ ਹਨ। ਉਦਾਹਰਣ ਵਜੋਂ, ਅਸੀਂ ਇਕ ਖਾਸ ਦਰੱਖਤ ਦੇਖਦੇ ਹਾਂ-- ਖਜੂਰ, ਦਿਆਰ ਜਾਂ ਬਰਚੇ ਦਾ ਦਰੱਖਤ, ਅਰਥਾਤ, ਅਸੀਂ ਆਮ ਕਰਕੇ ਦਰੱਖਤ ਨਹੀਂ ਦੇਖਦੇ ਸਗੋਂ ਸਾਮ੍ਹਣੇ ਵਾਲਾ, ਵਿਸ਼ੇਸ਼ ਦਰੱਖਤ ਦੇਖਦੇ ਹਾਂ। ਵਿਚਾਰ ਵੀ ਵਸਤਾਂ ਦੇ ਇੰਦਰਿਆਵੀ–ਦਰਸ਼ੀ ਲੱਛਣ ਮੁੜ ਪੈਦਾ ਕਰਦੇ ਹਨ: ਬੰਦਾ ਇਕ ਝੀਲ ਦੀ ਕਲਪਣਾ ਕਰ ਸਕਦਾ ਹੈ (ਉਸਨੂੰ ਯਾਦ ਕਰ ਸਕਦਾ ਹੈ), ਜਿਹੜੀ ਉਸਨੇ ਕੁਝ ਸਮਾਂ ਪਹਿਲਾਂ ਦੇਖੀ ਹੁੰਦੀ ਹੈ, ਜਾਂ ਜਿਸ ਬਾਰੇ ਉਸਨੂੰ ਦੱਸਿਆ ਗਿਆ ਹੁੰਦਾ ਹੈ। ਇਸਲਈ ਵਿਚਾਰ ਖੁਦ ਇੰਦਰਿਆਵੀ ਦਰਸ਼ੀ ਪ੍ਰਕਿਰਤੀ ਦੇ ਹੁੰਦੇ ਹਨ। ਅਸੀਂ ਉਹਨਾਂ ਵਿਚਲੇ ਕਈ ਲੱਛਣਾਂ ਨਾਲੋਂ ਆਪਣੇ ਆਪ ਨੂੰ ਵੱਖ ਕਰ ਲੈਂਦੇ

੨੦੮