ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/209

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

–ਇੰਦਰਿਆਂ ਤੋਂ ਇਲਾਵਾ ਮਨੁੱਖ ਕੋਲ ਮਨ ਅਤੇ ਤਰਕ ਵੀ ਹੈ, ਜੋ ਕਿ ਪ੍ਰਕਿਰਤੀ ਦੇ ਲੰਮੇ ਵਿਗਾਸ ਦੇ ਸਿੱਟੇ ਵਜੋਂ ਇਤਿਹਾਸਕ ਤੌਰ ਉਤੇ ਹੋਂਦ ਵਿਚ ਆਏ ਹੋਏ ਹਨ।

ਮਨੁੱਖ ਦੇ ਇੰਦਰਿਆਵੀ ਬਿੰਬ (ਇੰਦਰਿਆਵੀ ਅਨੁਭਵ, ਅਨੁਭੂਤੀ, ਸੰਕਲਪ ਜਾਂ ਵਿਚਾਰ) ਅਖ਼ੀਰ ਗਿਆਨ ਦਾ ਸੋਮਾ ਹੁੰਦੇ ਹਨ। ਇਹਨਾਂ ਨਾਲ ਹੀ ਸੰਸਾਰ ਦੀ ਬੋਧ-ਪਰਾਪਤੀ ਸ਼ੁਰੂ ਹੁੰਦੀ ਹੈ, ਅਤੇ ਉਹੀ ਹਨ ਜਿਹੜੇ ਸੋਚਣੀ ਦੇ ਸ਼ੁਰੂ ਹੋਣ ਲਈ ਆਧਾਰ ਬਣਦੇ ਹਨ; ਅਤੇ ਸੋਚਣੀ ਸੰਸਾਰ ਦੇ ਗਿਆਨ ਦਾ ਉਚੇਰਾ ਰੂਪ ਹੈ।

ਗਿਆਨ-ਇੰਦਰਿਆਂ ਤੋਂ ਬੁਧੀ ਤੱਕ

ਮਨੁੱਖ ਦਾ ਇੰਦਰਿਆਵੀ ਅਨੁਭਵ ਅਮੀਰ ਅਤੇ ਵੰਨ--ਸੁਵੰਨਾ ਹੈ, ਫਿਰ ਵੀ ਇਹ ਵੱਖ ਵੱਖ ਵਸਤਾਂ ਅਤੇ ਵਰਤਾਰਿਆਂ ਬਾਰੇ ਹੀ ਜਾਣਕਾਰੀ ਦੇਂਦਾ ਹੈ, ਕਿਉਂਕਿ ਇੰਦਰਿਆਵੀ ਪ੍ਰਭਾਵਾਂ ਵਿਚ ਸਾਮਾਨੀਕਰਣ ਸੀਮਤ ਹੁੰਦੇ ਹਨ। ਇੰਦਰਿਆਵੀ ਪ੍ਰਭਾਵ ਵਸਤਾਂ ਅਤੇ ਵਰਤਾਰਿਆਂ ਦੀ ਡੂੰਘਾਈ ਵਿਚ ਜਾਣ ਤੋਂ ਬਿਨਾਂ ਸਿਰਫ਼ ਉਹਨਾਂ ਦੇ ਬਾਹਰਲੇ ਲੱਛਣ ਹੀ ਪ੍ਰਤਿਬਿੰਬਤ ਕਰਦੇ ਹਨ; ਇਸਲਈ, ਉਹਨਾਂ ਬਾਰੇ ਇਹ ਅਸਲੀ ਗਿਆਨ ਨਹੀਂ ਦੇ ਸਕਦੇ। ਵਸਤਾਂ ਦੇ ਅੰਦਰਲੇ ਲੱਛਣਾਂ, ਉਹਨਾਂ ਦੇ ਸਾਰ-–ਤੱਤ, ਦਾ ਸਾਨੂੰ ਇੰਦਰਿਆਵੀ ਬੋਧ ਤੋਂ ਨਹੀਂ ਪਤਾ ਲਗਦਾ। ਅਤੇ ਬੋਧ-ਪਰਾਪਤੀ ਦਾ ਪਹਿਲਾ ਨਿਸ਼ਾਨਾ ਵਸਤਾਂ ਅਤੇ ਵਰਤਾਰਿਆਂ ਦਾ ਅੰਤ੍ਰੀਵਕ ਖ਼ਾਸਾ (ਸਾਰ-ਤੱਤ) ਲੱਭਣਾ ਹੁੰਦਾ ਹੈ। ਸਿਰਫ਼ ਸਾਰ-ਤੱਤ ਦਾ ਗਿਆਨ ਹੀ ਮਨੁੱਖ ਨੂੰ ਅਮਲੀ ਸਰਗਰਮੀਆਂ ਵਿਚ ਅਗਵਾਈ ਦੇ ਸਕਦਾ ਹੈ।

ਇਸਤਰ੍ਹਾਂ, ਇੰਦਰਿਆਵੀ ਅਨੁਭਵ ਇਕੋ ਇਕ ਸੋਮਾ ਹਨ

੨੦੭